ਚੰਡੀਗੜ੍ਹ : ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕਿਹਾ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਸ਼ਲਾਘਾਯੋਗ ਯੋਗਦਾਨ ਦੇਣ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਕੌਮਾਂਤਰੀ, ਕੌਮੀ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿਚ ਮਹਤੱਵਪੂਰਨ ਯੋਗਦਾਨ ਦੇਣ ਵਾਲੀ ਹਰਿਆਣਵੀਂ ਪ੍ਰਤਿਭਾਵਾਂ ਨੁੰ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਇਹ ਗੱਲ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਨੂੰ ਲੈ ਕੇ ਗਠਨ ਕਮੇਟੀ ਦੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਸੁਸ਼ਮਾ ਸਵਰਾਜ ਪੁਰਸਕਾਰ ਹਾਸਲ ਕਰਨ ਵਾਲੀ ਮਹਿਲਾ ਨੁੰ 5 ਲੱਖ ਰੁਪਏ ਦੀ ਰਕਮ, ਸ਼ਾਨ ਅਤੇ ਪ੍ਰਸਸ਼ਤੀ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਸਾਲ 8 ਮਾਰਚ ਦੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਹਰਿਆਣਾ ਸਰਕਾਰ ਵੱਲੋਂ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਸਿਖਿਆ, ਸਭਿਆਚਾਰਕ, ਗਾਇਨ, ਕਲਾ, ਮੈਡੀਕਲ, ਸਮਾਜ ਭਲਾਈ, ਜਾਗ੍ਰਿਤੀ ਜਾਗਰਣ, ਮਜਬੂਤੀਕਰਣ, ਖੇਡ , ਪਰਵਤਰੋਹਨ ਸਮੇਤ ਵੱਖ-ਵੱਖ ਖੇਤਰਾਂ ਵਿਚ ਸੂਬੇ ਦਾ ਨਾਂਅ ਰੋਸ਼ਨ ਕਰਨ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਨਮਾਨ ਸਮਾਰੋਹ ਵਿਚ ਸ੍ਰੀਮਤੀ ਸੁਸ਼ਮਾ ਸਵਰਾਜ ਪੁਰਸਕਾਰ ਸਮੇਤ ਹੋਰ ਸ਼੍ਰੇਣੀਆਂ ਦੇ ਪੁਰਸਕਾਰ ਵੀ ਦਿੱਤਾ ਜਾਣਗੇ। ਜਿਸ ਵਿਚ ਇੰਦਰਾ ਗਾਂਧੀ ਮਹਿਲਾ ਭਗਤੀ ਪੁਰਸਕਾਰ, ਕਲਪਣਾ ਚਾਵਲਾ ਬਹਾਦੁਰੀ ਪੁਰਸਕਾਰ, ਭੈਣ ਛੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ, ਲਾਇਫਟਾਇਮ ਅਚੀਵਮੈਂਟ ਅਵਾਰਡ, ਏਏਨਐਮ/ਨਰਸਿਸ/ਐਮਪੀਡਬਲਿਯੂ ਸ਼੍ਰੇਣੀ ਵਿਚ ਪੁਰਸਕਾਰ, ਮਹਿਲਾ ਖਿਡਾਰੀ ਪੁਰਸਕਾਰ, ਸਰਕਾਰੀ ਕਰਮਚਾਰੀ, ਸਮਾਜਿਕ ਕਾਰਜਕਰਤਾ, ਮਹਿਲਾ ਉਦਮੀ, ਨੋਮਿਨਆਫ ਨਾਰੀ ਸ਼ਕਤੀ ਪੁਰਸਕਾਰ, ਮਹਿਲਾਵਾਂ ਨੂੰ ਐਕਸੀਲੈਂਸ ਕੰਮ ਕਰਨ 'ਤੇ ਪੁਰਸਕਾਰ ਦਿੱਤਾੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਬਿਹਤਰੀਨ ਕੰਮ ਕਰਲ ਵਾਲੀ ਆਂਗਨਵਾੜੀ ਵਰਕਸ ਨੂੰ ਵੀ ਅਵਾਰਡ ਦਿੱਤਾ ਜਾਵੇਗਾ ਜਿਸ ਦੇ ਲਈ ਵਿਭਾਗ ਵੱਲੋਂ ਬਿਨੇ ਕਰਨ ਵਾਲੀ ਆਂਗਨਵਾੜੀ ਵਰਕਰਸ ਦੇ ਇੰਟਰਵਿਊ ਵੀ ਲਏ ਗਏ। ਮੀਟਿੰਗ ਵਿਚ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਮਾਨਦ ਮਹਾਸਕੱਤਰ ਸ੍ਰੀਮਤੀ ਰੰਜੀਤਾ ਮੇਹਤਾ , ਮਹਿਲਾ ਅਤੇ ਬਾਲ ਵਿਕਾਸ ਵਿਪਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਵਿਭਾਂਗ ਦੀ ਨਿਦੇਸ਼ਕ ਸ੍ਰੀਮਤੀ ਮੋਨਿਕਾ ਮਲਿਕ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।