ਨਵੀਂ ਦਿੱਲੀ : ਕੋਰੋਨਾ ਵੈਕਸੀਨ ਦੇ ਰੇਟ ਵੱਖ ਵੱਖ ਕਿਉ ਹਨ, ਇਸ ਮੁੱਦੇ ਉਤੇ ਅੱਜ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਵੇਗੀ। ਕੋਰਟ ਨੇ ਕੇਦਰ ਸਰਕਾਰ ਨੂੰ ਪੁੱਛਿਆ ਸੀ ਕਿ ਇਹ ਦਸਿਆ ਜਾਵੇ ਕਿ ਸਰਕਾਰ ਕੋਰੋਨਾ ਸੰਕਟ ਬਾਰੇ ਕੀ ਕੰਮ ਕਰ ਰਹੀ ਹੈ। ਇਸ ਤੋ ਇਲਾਵਾ ਸੁਪਰੀਮ ਕੋਰਟ ਨੇ ਇਹ ਵੀ ਪੁਛਿਆ ਸੀ ਕਿ ਕੇਦਰ ਦੀ ਸਰਕਾਰ ਇਹ ਸਾਫ਼ ਕਰੇ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਦੀ ਰੇਟ ਅੱਡ ਅੱਡ ਕਿਉ ਰੱਖੇ ਗਏ ਹਨ। ਇਨ੍ਹਾਂ ਮੁੱਦਿਆਂ ਉਤੇ ਅੱਜ ਕੇਦਰ ਸਰਕਾਰ ਸੁਪਰੀਮ ਕੋਰਟ ਵਿਚ ਆਪਣਾ ਜਵਾਬ ਦੇਵੇਗੀ।