Friday, September 20, 2024

National

ਜੇ ਨਿਜੀ ਕੰਪਨੀਆਂ ਨੂੰ ਕੋਰੋਨਾ ਮਾਰੂ ਟੀਕੇ ਲਈ ਗ੍ਰਾਂਟ ਦਿਤੀ ਹੈ ਤਾਂ ਉਹ ਲੋਕਾਂ ਤੋ ਕੀਮਤ ਕਿਉਂ ਵਸੂਲ ਰਹੀ ਹੈ : ਸੁਪਰੀਮ ਕੋਰਟ

April 30, 2021 02:06 PM
SehajTimes

ਨਵੀਂ ਦਿੱਲੀ : ਕੋਰੋਨਾ ਵੈਕਸੀਨ ਸਬੰਧੀ ਸੁਪਰੀਮ ਕੋਰਟ ਵਿਚ ਸੁਣਵਾਈ ਚਲ ਰਹੀ ਹੈ ਅਤੇ ਜਸਟਿਸ ਚੰਦਰ ਚੂਹੜ ਸਿੰਘ ਨੇ ਕਿਹਾ ਕਿ ਕੋਰੋਨਾ ਸਬੰਧੀ ਦਵਾਈਆਂ ਲੋਕਾਂ ਨੂੰ ਨਹੀ ਮਿਲ ਰਹੀਆਂ ਅਤੇ ਅਜਿਹੀ ਨੀਤੀ ਬਣਾਈ ਜਾਵੇ ਕਿ ਜਿ਼ਆਦਾ ਤੋ ਜਿ਼ਆਦਾ ਲੋਕਾਂ ਨੂੰ ਦਵਾਈਆਂ ਮਿਲ ਸਕਣ। ਸੁਪਰੀਮ ਕੋਰਟ ਵਲੋ ਸਰਕਾਰ ਉਪਰ ਇਕ ਸਵਾਲ ਚੁੱਕਿਆ ਗਿਆ ਹੈ ਕਿ ਜੇਕਰ ਨਿਜੀ ਕੰਪਨੀਆਂ ਨੂੰ ਕੋਰੋਨਾ ਦਵਾਈਆਂ ਬਣਾਉਣ ਲਈ ਗ੍ਰਾਂਟਾਂ ਦੀਆਂ ਗਈਆਂ ਹਨ ਤਾਂ ਫਿਰ ਉਹ ਲੋਕਾਂ ਤੋ ਕੋਰੋਨਾਂ ਮਾਰੂ ਟੀਕੇ ਲਈ ਕੀਮਤ ਕਿਉ ਵਸੂਲ ਰਹੀਆਂ ਹਨ?। ਇਥੇ ਦਸ ਦਈਏ ਕਿ ਜਿਹੜੀ ਕੋਰੋਨਾ ਵੈਕਸੀਨ ਭਾਰਤ ਵਿਚ ਬਣੀ ਹੈ ਉਸ ਦਾ ਨਾਮ ਕੋਵਿਡਸ਼ੀਲ ਹੈ। ਜਸਟਿਸ ਚੰਦਰ ਚੂਚੜ ਨੇ ਪੁਛਿਆ ਹੈ ਕਿ ਜੇਕਰ ਅਜਿਹੀ ਸਥਿਤੀ ਹੈ ਕਿ ਸਰਕਾਰ ਤੋ ਸਾਂਭੀ ਨਹੀ ਜਾ ਰਹੀ ਤਾਂ ਕੇਦਰ ਸਰਕਾਰ ਐਮਰਜੈਂਸੀ ਵਰਤ ਕੇ ਸਥਿਤੀ ਵਿਚ ਸੁਧਾਰ ਲਿਆ ਸਕਦੀ ਹੈ। ਦਸਣਯੋਗ ਹੈ ਕਿ ਅਜੇ ਦੁਪਹਿਰ ਦੇ 2 ਵਜੇ ਹਨ ਅਤੇ ਕੋਰਟ ਵਿਚ ਲੰਚ ਟਾਈਮ ਹੋ ਗਿਆ ਹੈ। ਜਿਵੇ ਹੀ ਲੰਚ ਟਾਈਮ ਖ਼ਤਮ ਹੋਵੇਗਾ ਅਤੇ ਅੱਗੇ ਕਾਰਵਾਈ ਚੱਲੇਗੀ ਤਾਂ ਸ਼ਾਮ ਤਕ ਸਥਿਤੀ ਸਾਫ਼ ਹੋ ਜਾਵੇਗੀ ਕਿ ਕੋਰਟ ਨੇ ਕੇਦਰ ਨੂੰ ਅਗਲੇ ਕੀ ਆਦੇਸ਼ ਦਿਤੇ ਹਨ।

Have something to say? Post your comment