- ਡਿਸਏਬਲ ਪਰਸਨਜ ਵੈਲਫੇਅਰ ਸੋਸਾਇਟੀ ਵੱਲੋਂ ਛੇਵਾਂ ਸਥਾਪਨਾ ਦਿਵਸ ਮਨਾਇਆ ਗਿਆ
ਹੁਸ਼ਿਆਰਪੁਰ, 10 ਅਪ੍ਰੈਲ ( ਤਰਸੇਮ ਦੀਵਾਨਾ)-ਡਿਸਏਬਲਡ ਪਰਸਨਜ ਵੈਲਫੇਅਰ ਸੋਸਾਇਟੀ ਵੱਲੋਂ ਸਵਰਗਵਾਸੀ ਜਸਪਾਲ ਸਿੰਘ ਦੀ ਯਾਦ ਵਿੱਚ 6ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੀ ਡੀ ਆਰੀਆ ਸਕੂਲ 'ਚ ਦਿਵਿਆਂਗ ਵਿਦਿਆਰਥੀਆਂ ਦੇ ਡਾਂਸ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸ਼ਹਿਰ ਦੇ ਚਾਰ ਬਲਾਕਾਂ ਦੇ ਨਾਲ-ਨਾਲ ਆਤਮ ਸੁੱਖ ਆਤਮ ਦੇਵ ਅਤੇ ਆਸ਼ਾ ਕਿਰਨ ਸਕੂਲ ਜਹਾਨ ਖੇਲਾਂ ਦੇ ਦਿਵਿਆਂਗ ਵਿਦਿਆਰਥੀਆਂ ਨੇ ਡਾਂਸ ਅਤੇ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਦੇ ਟੀਮਾਟਨੀ ਆਲੂਵਾਲੀਆ ਪੀ ਡੀ ਆਰੀਆ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਫੈਸਰ ਪੂਜਾ ਵਸ਼ਿਸ਼ਟ, ਪ੍ਰਿੰਸੀਪਲ ਪਲਵੀ ਪੰਡਿਤ, ਪ੍ਰਿੰਸੀਪਲ ਟੀਮਾਟਨੀ ਆਲੂਵਾਲੀਆ ਅਤੇ ਡੋਲੀ ਚੀਮਾ ਨੇ ਜੋਤੀ ਜਲਾ ਕੇ ਕੀਤੀ। ਇਸ ਮੌਕੇ ਦਿਵਿਆਂਗ ਵਿਦਿਆਰਥੀਆਂ ਨੇ ਆਪਣੀ ਵਿਲੱਖਣ ਪ੍ਰਤਿਭਾ ਦਿਖਾ ਕੇ ਦਰਸ਼ਕਾਂ ਨੂੰ ਮੋਹ ਲਿਆ। ਕਵਿਤਾ ਗਾਇਨ ਮੁਕਾਬਲੇ ਵਿੱਚ ਯੈਸਵਰ ਸਰਕਾਰੀ ਪ੍ਰਾਇਮਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਨੇ ਪਹਿਲਾ, ਰੂਹਜੀਤ ਸਰਕਾਰੀ ਪ੍ਰਾਇਮਰੀ ਸਕੂਲ ਰੇਲਵੇ ਮੰਡੀ ਨੇ ਦੂਸਰਾ, ਵਿਵੇਕ ਸ਼ਰਮਾ ਆਤਮ ਸੁਖ ਆਤਮ ਦੇਵ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੋਲੋ ਡਾਂਸ ਦੇ ਮੁਕਾਬਲਿਆਂ 'ਚ ਮਨਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਾਂਝੀ ਨੇ ਪਹਿਲਾ, ਸਾਹਿਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਨੇ ਦੂਸਰਾ ਅਮਨਜੋਤ ਸਰਕਾਰੀ ਹਾਈ ਸਕੂਲ ਪੰਡੋਰੀ ਬੀਬੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗਰੁੱਪ ਡਾਂਸ ਵਿੱਚ ਆਸ਼ਾ ਕਿਰਨ ਸਕੂਲ ਜਹਾਨ ਖੇਲਾਂ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਕਮਾਲਪੁਰ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਨਾਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਜਮੈਂਟ ਦੀ ਭਾਮਿਕਾ ਉਂਕਾਰ ਸਿੰਘ ਅਤੇ ਮੈਡਮ ਪ੍ਰਵੀਨ ਸ਼ਰਮਾ ਵਲੋਂ ਨਿਭਾਈ ਗਈ ਮੁੱਖ ਮਹਿਮਾਨ ਪਰਮਪ੍ਰੀਤ ਸਿੰਘ ਜੀਏ ਟੂ ਡੀਸੀ ਅਤੇ ਸਤੀਸ਼ ਮਹਾਜਨ ਐਮਡੀ ਜੀ ਐਸ ਐਸ ਐਲ ਨੇ ਜੇਤੂਆਂ ਨੂੰ ਇਨਾਮ ਵੰਡੇ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਪ੍ਰੀਆ ਸੈਣੀ ਨੇ ਬਾਖੂਬੀ ਨਿਭਾਈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ, ਸਕੱਤਰ ਨੀਲਮ, ਕੈਸ਼ੀਅਰ ਰਾਜ ਕੁਮਾਰ, ਗੜ੍ਹਸ਼ੰਕਰ ਤਹਿਸੀਲ ਪ੍ਰਧਾਨ ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ, ਰਾਜੀਵ ਕੁਮਾਰ, ਨਵੀਨ ਸ਼ਰਮਾ, ਸ਼ਿਵਾਨੀ ਸ਼ਰਮਾ, ਸੁਭਾਸ਼ ਚੰਦਰ, ਅੰਜੂ ਸੈਣੀ, ਨੇਕ ਚੰਦ, ਮਨੋਜ ਕੁਮਾਰ, ਜੋਤਸ਼ਨਾ ਆਂਗਲਾ, ਮਨਜਿੰਦਰ, ਨੀਲਮ, ਕਿਰਨ ਆਦਿ ਹਾਜ਼ਰ ਸਨ।