ਨਿਵੇਸ਼ਕ ਅਤੇ ਵਿਕਰੇਤਾਵਾਂ ਨੂੰ ਮਿਲੇਗਾ ਸਾਂਝਾ ਪਲੇਟਫਾਰਮ, ਨਵੇਂ ਆਈਡਿਆ ਅਤੇ ਸਟਾਰਟਅੱਪ 'ਤੇ ਰਹੇਗਾ ਫੋਕਸ
ਚੰਡੀਗੜ੍ਹ : 38ਵੀਂ ਆਹਾਰ ਕੌਮਾਂਤਰੀ ਫੂਡ ਐਂਡ ਮਹਿਮਾਨ ਨਿਵਾਜੀ ਮੇਲਾ 2024 ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। 7 ਮਾਰਚ ਤੋਂ 11 ਮਾਰਚ ਤਕ ਪ੍ਰਬੰਧਿਤ ਹੋਣ ਵਾਲੇ ਇਸ ਮੇਲੇ ਦੇ ਮੁੱਖ ਆਕਰਸ਼ਣਾਂ ਵਿਚ ਨਵੇਂ ਉਤਪਾਦਾਂ ਨੂੰ ਲਾਂਚ ਤੇ ਪ੍ਰਦਰਸ਼ਿਤ ਕਰਨਾ ਸ਼ਾਮਿਲ ਹੈ। ਦੇਸ਼ ਅਤੇ ਵਿਦੇਸ਼ ਤੋਂ 1800 ਤੋਂ ਵੱਧ ਪ੍ਰਦਰਸ਼ਕ ਸਟਾਲ ਰਾਹੀਂ ਇਸ ਮੇਲਾ ਦਾ ਹਿੱਸਾ ਹੋਣਗੇ। ਹੋਰ ਸਾਲਾਂ ਦੀ ਤਰ੍ਹਾ ਇਸ ਵਾਰ ਵੀ ਮੇਲੇ ਵਿਚ ਹਰਿਆਣਾ ਰਾਜ ਦੇ ਫੂਡ ਉਤਪਾਦਾਂ ਦੀ ਸਟਾਲਾਂ ਦੀ ਅਧਿਕਤਾ ਰਹੇਗੀ। ਇਸ ਵਾਰ ਮੇਲੇ ਵਿਚ ਹਰਿਆਣਾ ਦੇ 14 ਸਟਾਲ ਰੱਖੇ ਗਏ ਹਨ। ਹਰਿਆਣਾ ਰਾਜ ਵੱਲੋਂ ਮੁੱਖ ਰੂਪ ਨਾਲ ਚਾਵਲ, ਦੁੱਧ, ਸੋਇਆ, ਮਸ਼ਰੂਮ ਨਾਲ ਬਣੇ ਵੱਖ-ਵੱਖ ਉਤਪਾਦ ਪੈਕੇਜਿੰਗ ਮੈਟੀਰਿਅਲ ਅਤੇ ਹੋਰ ਖੁਰਾਕ ਪਦਾਰਥਾਂ ਨਾਲ ਸਬੰਧਿਤ ਸਮੱਗਰੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਹਰਿਆਣਾ ਵੱਲੋਂ ਸਾਰੇ ਸਟਾਲ ਪ੍ਰਗਤੀ ਮੈਦਾਨ ਦੇ ਭਾਰਤ ਮੰਡਪ ਦੇ ਹਾਲ ਨੰਬਰ 4 ਦੇ ਭੂਤਲ 'ਤੇ ਲਗਾਏ ਜਾਣਗੇ।
ਇਹ ਆਹਾਰ ਮੇਲਾ ਭਾਰਤ ਦਾ ਸੱਭ ਤੋਂ ਵੱਡਾ ਆਹਾਰ ਅਤੇ ਮਹਿਮਾਨ ਨਿਵਾਜੀ ਮੇਲਾ ਹੈ ਜੋ ਬਿਜਨੈਸ ਟੂ ਬਿਜਨੈਸ (ਬੀ ਟੂ ਬੀ) ਮੇਲੇ ਵਜੋ ਆਪਣੀ ਪਹਿਚਾਣ ਬਣਾ ਰਿਹਾ ਹੈ। ਇਸ ਮੇਲੇ ਦਾ ਪ੍ਰਬੰਧ ਭਾਰਤ ਵਪਾਰ ਸੰਵਰਧਨ ਸੰਗਠਨ (ਆਈਟੀਪੀਓ) ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਸ ਮੇਲੇ ਵਿਚ ਫੁੱਲਾਂ ਦੀ ਖੇਤੀ, ਮਹਿਮਾਨਨਿਵਾਜੀ ਤੇ ਸਜਾਵਟੀ ਸਮਾਨ ਵੀ ਮੇਲੇ ਦਾ ਪ੍ਰਮੁੱਖ ਆਕਰਸ਼ਣ ਹੋਣਗੇ। ਇਸ ਮੇਲੇ ਦੀ ਪ੍ਰਸਿੱਦੀ ਹਾਲ ਹੀ ਦੇ ਸਾਲਾਂ ਵਿਚ ਤੇਜੀ ਨਾਲ ਵਧੀ ਹੈ। ਵਿਸ਼ਵ ਵਿਕਰੇਤਾਵਾਂ ਲਈ ਵੀ ਇਹ ਮੇਲਾ ਪ੍ਰਮੁੱਖ ਡੇਸਟੀਨੇਸ਼ਨ ਬਣ ਕੇ ਉਭਰਿਆ ਹੈ। ਇਸ ਆਹਾਰ ਮੇਲੇ ਦਾ ਉਦਘਾਟਨ ਹੋਟਲ ਉਦਯੋਗ ਅਤੇ ਸੈਰ-ਸਪਾਟਾ ਖੇਤਰ ਨੂੰ ਦਿੱਲੀ-ਐਨਸੀਆਰ ਸਮੇਤ ਹੋਰ ਥਾਵਾਂ ਵਿਚ ਪ੍ਰੋਤਸਾਹਨ ਦੇਣਾ ਹੈ ਅਤੇ ਨਵੇਂ ਆਈਡਿਆ ਤੇ ਸਟਾਰਟਅੱਪ ਨੂੰ ਨਵੀਂ ਤਕਨੀਕ ਦੇ ਨਾਲ ਸਾਹਮਣੇ ਲਿਆਉਣ ਦਾ ਹੈ। ਇਸਮੇਲੇ ਰਾਹੀਂ ਖੁਰਾਕ ਅਤੇ ਪੀਣ ਵਾਲੇ ਪਦਾਰਥ, ਖੁਰਾਕ ਅਤੇ ਪੀਣ ਸਮੱਗਰੀ, ਜਿਸ ਵਿਚ ਉਤਪਾਦ ਨੂੰ ਤਿਆਰ ਕਰਨ ਤੋਂ ਲੈ ਕੇ ਉਸਦੀ ਪ੍ਰੋਸੈਸਿੰਗ, ਪੈਕੇਜਿੰਗ ਅਤੇ ਉਤਪਾਦ ਨਾਲ ਜੁੜੇ ਤਕਨੀਕ, ਏਕਵਾਕਲਚਰ ਅਤੇ ਸੀ ਫੂਡ (ਸਮੁੰਦਰੀ ਉਤਪਾਦ) , ਡੇਅਰੀ ਉਤਪਾਦ ਨੂੰ ਪ੍ਰਦਰਸ਼ਿਤ ਕਰਨਾ ਸ਼ਾਮਿਲ ਹੈ। ਇੱਥੇ ਥੋਕ ਵਿਕਰੇਤਾ, ਕੈਟਰਸ, ਹੋਟਲ ਇੰਡਸਟਰੀ ਨਾਲ ਜੁੜੇ ਲੋਕ ਅਤੇ ਰੇਸਤਰਾਂਮਾਲਿਕ ਜੁਟਣਗੇ। ਇਹ ਮੇਲਾ ਭਾਰਤ ਮੰਡਪ ਦੇ ਹਾਲ 1 ਤੋਂ 12 , 12ਏ ਅਤੇ ਹਾਲ 14 ਵਿਚ ਲਗਾਇਆ ਜਾ ਰਿਹਾ ਹੈ। ਭੈਰੋਂ ਰੋਡ ਤੋਂ ਗੇਟ 1 ਤੇ 4 ਤੋਂ ਉੱਥੇ ਮਥੁਰਾ ਰੋਡ ਤੋਂ ਗੇਟ ਨੰਬਰ 6 ਤੇ 10 ਤੋਂ ਇਸ ਮੇਲੇ ਦੇ ਲਈ ਪ੍ਰਵੇਸ਼ ਕੀਤਾ ਜਾ ਸਕਦਾ ਹੈ।