ਕਿਸਾਨ ਫਸਲ ਨੁਕਸਾਨ ਵੇਰਵਾ 15 ਮਾਰਚ ਤਕ ਕਰਵਾ ਸਕਦੇ ਹਨ ਆਨਲਾਇਨ ਜਮ੍ਹਾ
ਚੰਡੀਗੜ੍ਹ : ਹਰਿਆਣਾ ਦੇ ਵੱਖ-ਵੱਖ ਹਿਸਿਆਂ ਵਿਚ ਹਾਲ ਹੀ ਵਿਚ ਹੋਏ ਗੜ੍ਹੇਮਾਰੀ ਦੇ ਕਾਰਨ ਖੇਤੀਬਾੜੀ ਫਸਲਾਂ ਨੂੰ ਹੋਏ ਨੁਕਸਾਨ ਨੁੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਰਾਜ ਦੇ ਕਿਸਾਨਾਂ ਤੋਂ ਫਸਲ ਦੇ ਨੁਕਸਾਨ ਦੇ ਦਾਵੇ ਪ੍ਰਾਪਤ ਕਰਨ ਤਹਿਤ ਸ਼ਤੀਪੂਰਤੀ ਪੋਰਟਲ (https://ekshatipurti.haryana.gov.in) 15 ਮਾਰਚ, 2024 ਤਕ ਖੋਲ ਦਿੱਤਾ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸਾਨਾਂ ਨੂੰ ਪ੍ਰਤੀ ਕਿਸਾਨ 5 ਏਕੜ ਦੀ ਸੀਮਾ ਦੇ ਨਾਲ ਆਪਣੇ ਦਾਵੇ ਅਪਲੋਡ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਸੀ। ਹਾਲਾਂਕਿ ਜਦੋਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤ ਬਿਨਿਆਂ 'ਤੇ ਵਿਚਾਰ ਕਰਦੇ ਹੋਏ ਅਤੇ ਹੋਰ ਸਮਸਿਆਵਾਂ 'ਤੇ ਵਿਚਾਰ ਕਰਨ ਬਾਅਦ ਸਰਕਾਰ ਨੇ ਪੋਰਟਲ ਤੋਂ ਨੁਕਸਾਨ ਖੇਤਰ ਦੇ ਰਜਿਸਟ੍ਰੇਸ਼ਣ 'ਤੇ ਖੇਤਰ (5 ਏਕੜ) ਦੀ ਸੀਮਾ ਨੁੰ ਹਟਾ ਦਿੱਤਾ ਗਿਆ ਹੈ । ਬੁਲਾਰੇ ਨੇ ਦਸਿਆ ਕਿ ਡਿਪਟੀ ਕਮਿਸ਼ਨਰਾਂ ਨਾਲ ਇਸ ਸਬੰਧ ਵਿਚ ਜਰੂਰੀ ਪ੍ਰਚਾਰ-ਪ੍ਰਸਾਰ ਕਰਨ ਦੀ ਵੀ ਅਪੀਲ ਕੀਤੀ ਗਈ ਹੈ, ਤਾਂ ਜੋ ਕਿਸਾਨ ਇਸ ਸੋਧ ਪ੍ਰਾਵਧਾਨ ਦੇ ਅਨੁਸਾਰ ਆਪਣੇ ਦਾਵੇ ਅਪਲੋਡ ਕਰ ਸਕਣ।