Thursday, November 21, 2024

Haryana

ਪੰਚਕੂਲਾ ਵਾਸੀਆਂ ਨੂੰ ਮਿਲੇਗੀ ਮੈਟਰੋ ਦੀ ਸੌਗਾਤ : ਮੁੱਖ ਮੰਤਰੀ

March 08, 2024 12:42 PM
SehajTimes

ਰਾਜ ਦੀ ਵਿਕਾਸ ਦਰ 8 ਫੀਸਦੀ, ਹਰਿਆਣਾ ਖੁਸ਼ਹਾਲੀ, ਵਿਕਾਸ ਅਤੇ ਆਰਥਕ ਦ੍ਰਿਸ਼ਟੀ ਨਾਲ ਲਗਾਤਾਰ ਵੱਧ ਰਿਹਾ ਅੱਗੇ - ਮਨੋਹਰ ਲਾਲ

ਸਾਲ 2047 ਤਕ ਜਦੋਂ ਭਾਰਤ ਵਿਕਸਿਤ ਰਾਸ਼ਟਰ ਬਣੇਗਾ ਤਾਂ ਹਰਿਆਣਾ ਵੀ ਵਿਕਸਿਤ ਰਾਜਾਂ ਦੀ ਸ਼੍ਰੇਣੀ ਵਿਚ ਹੋਵੇਗਾ ਸ਼ਾਮਿਲ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾਵਾਸੀਆਂ ਨੂੰ ਜਲਦੀ ਹੀ ਮੈਟਰੋ ਦੀ ਸੌਗਾਤ ਮਿਲੇਗੀ। ਟ੍ਰਾਂਈਸਿਟੀ ਯਾਨੀ ਪੰਜਕੂਲਾ, ਚੰਡੀਗੜ੍ਹ ਤੇ ਮੋਹਾਲੀ ਦੇ ਲਈ ਮੈਟਰੋ ਦਾ ਪ੍ਰੋਜੈਕਟ ਬਣ ਰਿਹਾ ਹੈ। ਪੰਚਕੂਲਾ ਦੀ ਪ੍ਰਗਤੀ ਲਗਾਤਾਰ ਹੋ ਰਹੀ ਹੈ ਅਤੇ ਚੰਡੀਗੜ੍ਹ ਵਿਚ ਬਣੇ ਏਅਰਪੋਰਟ ਦਾ ਲਾਭ ਵੀ ਪੰਚਕੂਲਾ ਨੁੰ ਮਿਲ ਰਿਹਾ ਹੈ। ਮੁੱਖ ਮੰਤਰੀ ਅੱਜ ਜਿਲ੍ਹਾ ਪੰਚਕੂਲਾ ਵਿਚ ਆਯੋਜਿਤ ਰਾਜ ਪੱਧਰ ਸਮਾਰੋਹ ਦੌਰਾਨ ਸੂਬਾਵਾਸੀਆਂ ਨੂੰ ਲਗਭਗ 4223 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਸਮਰਪਿਤ ਕਰਨ ਦੇ ਬਾਅਦ ਸੂਬੇ ਦੀ ਜਨਤਾ ਨੁੰ ਵਰਚੂਅਲੀ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਮੂਚੇ ਸੂਬਾ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਤੇ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਵਰਚੂਅਲ ਰਾਹੀਂ ਇਕੱਠੇ ਸਾਰੇ ਜਿਲ੍ਹਿਆਂ ਦੇ ਲਈ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਦੇ ਪ੍ਰੋਗ੍ਰਾਮ ਪਹਿਲਾਂ ਵੀ ਅੱਠ ਵਾਰ ਹੋ ਚੁੱਕੇ ਹਨ ਅਤੇ ਇੰਨ੍ਹਾਂ ਅੱਠਾਂ ਪ੍ਰੋਗ੍ਰਾਮਾਂ ਨੂੰ ਮਿਲਾ ਕੇ ਕੁੱਲ 1612 ਪਰਿਯੋਜਨਾਵਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਦੀ ਕੁੱਲ ਲਾਗਤ 17,203 ਕਰੋੜ ਰੁਪਏ ਹੈ। ਅੱਜ ਦਾ ਇਹ ਨੌਂਵਾਂ ਪ੍ਰੋਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦਾ ਇਕ ਪ੍ਰੋਗ੍ਰਾਮ ਮਈ ਜਾਂ ਜੂਨ ਮਹੀਨੇ ਵਿਚ ਮੁੜ ਕੀਤਾ ਜਾਵੇਗਾ, ਉਸ ਸਮੇਂ ਵੀ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਜਨਤਾ ਨੁੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਦੇਸ਼ ਤੇ ਸੂਬੇ ਵਿਚ ਇੰਫ੍ਰਾਸਟਕਚਰ ਦੀ ਜਿਨ੍ਹੀ ਨਵੀਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਤੇ ਉਦਘਾਟਨ ਹੋਇਆ ਹੈ, ਉਨ੍ਹਾ ਪਹਿਲਾਂ ਕਦੀ ਨਹੀਂ ਹੋਇਆ। ਪਿਛਲੀ ਸਰਕਾਰਾਂ ਦੌਰਾਨ ਜੋ ਨੀਂਹ ਪੱਥਰ ਕੀਤੇ ਗਏ ਸਨ, ਉਨ੍ਹਾਂ ਪਰਿਯੋਜਨਾਵਾਂ ਦਾ ਵੀ ਸਾਡੀ ਸਰਕਾਰ ਨੇ ਉਦਘਾਟਨ ਕੀਤਾ ਅਤੇ ਅੱਜ ਵੀ ਜਿਨ੍ਹਾਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਕੀਤਾ ਗਿਆ ਹੈ, ਉਨ੍ਹਾਂ ਦਾ ਉਦਘਾਟਨ ਵੀ ਅਸੀਂ ਹੀ ਕਰਾਂਗੇ।

ਰਾਜ ਦੀ ਵਿਕਾਸ ਦਰ 8 ਫੀਸਦੀ, ਹਰਿਆਣਾ ਖੁਸ਼ਹਾਲੀ, ਵਿਕਾਸ ਅਤੇ ਆਰਥਕ ਦ੍ਰਿਸ਼ਟੀ ਨਾਲ ਲਗਾਤਾਰ ਵੱਧ ਰਿਹਾ ਹੈ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 6.7 ਫੀਸਦੀ ਹੈ, ਜੋ ਪਹਿਲਾਂ ਦੀ ਸਰਕਾਰਾਂ ਦੌਰਾਨ ਸਿਰਫ 5.5 ਫੀਸਦੀ ਸੀ। ਉੱਥੇ, ਹਰਿਆਣਾ ਦੀ ਵਿਕਾਸ ਦਰ 8 ਫੀਸਦੀ ਹੈ, ਜੋ ਹਰਿਆਣਾ ਦੀ ਪ੍ਰਗਤੀ ਦਰਸ਼ਾਉਂਦੀ ਹੈ। ਹਰਿਆਣਾ ਖੁਸ਼ਹਾਲ, ਵਿਕਾਸ ਅਤੇ ਆਰਥਕ ਦ੍ਰਿਸ਼ਟੀ ਨਾਲ ਲਗਾਤਾਰ ਅੱਗੇ ਵੱਧ ਰਿਹਾ ਹੈ। ਸਾਲ 2047 ਤਕ ਹੁਣ ਭਾਰਤ ਵਿਕਸਿਤ ਰਾਸ਼ਟਰ ਬਣੇਗਾ ਤਾਂ ਹਰਿਆਣਾ ਵੀ ਵਿਕਸਿਤ ਰਾਜਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਚੁੱਕਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਦੀ ਸਾਲ 2023 ਵਿਚ ਆਈ ਰਿਪੋਰਟ ਅਨੁਸਾਰ ਹਰਿਆਣਾਂ ਅਜਿਹਾ ਸੂਬਾ ਹੈ, ਜਿੱਥੇ 14 ਲੱਖ ਲੋਕ ਗਰੀਬੀ ਰੇਖਾਂ ਤੋਂ ਉੱਪਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਫਿਸਕਲ ਪੈਰਾਮੀਟਰ ਜੀਐਸਡੀਪੀ ਦੇ 26-27 ਫੀਸਦੀ ਤਕ ਹੈ, ਜਦੋਂ ਕਿ ਪੰਜਾਬ ਵੱਲੋਂ ਹਾਲ ਹੀ ਵਿਚ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਵਿਚ ਫਿਸਕਲ ਪੈਰਾਮੀਟਰ 47-48 ਫੀਸਦੀ ਤਕ ਦਿਖਾਇਆ ਗਿਆ ਹੈ। ਇਸ ਲਈ ਪੰਜਾਬ ਦੇ ਲੋਕ ਵੀ ਮੰਨਦੇ ਹਨ ਕਿ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਦੇ ਸਬੰਧ ਵਿਚ ਪੰਜਾਬ ਦੇ ਲੋਕਾਂ ਤੋਂ ਵੀ ਸਾਡੀ ਗੱਲ ਹੁੰਦੀ ਰਹਿੰਦੀ ਹੈ ਅਤੇ ਹੁਣ ਹਾਲ ਹੀ ਵਿਚ ਕੁੱਝ ਲੋਕਾਂ ਦੇ ਨਾਲ ਸਾਡੀ ਚਰਚਾ ਹੋਈ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਖੇਤੀਬਾੜੀ ਖੇਤਰ ਤੇ ਕਿਸਾਨਾਂ ਦੀ ਭਲਾਈ ਲਈ ਜੋ ਕੁੱਝ ਹਰਿਆਣਾ ਸਰਕਾਰ ਨੇ ਕੀਤਾ ਹੈ, ਤੁਸੀਂ ਅਤੇ ਪੰਜਾਬ ਸਰਕਾਰ ਤੋਂ ਕਹਿਣ ਕਿ ਸਿਰਫ ਉਨ੍ਹਾਂ ਹੀ ਕਰ ਦੇਣ।

ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਬਨਣ ਨਾਲ ਐਮਬੀਬੀਐਸ ਸੀਟਾਂ ਦੀ ਗਿਣਤੀ 3500 ਹੋਵੇਗੀ

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਅੱਜ ਜਿਆਦਾਤਰ ਜਿਲ੍ਹਿਆਂ ਵਿਚ ਮੈਡੀਕਲ ਕਾਲਜ ਬਣ ਗਏ ਹਨ। ਬਾਕੀ ਜਿਲ੍ਹਿਆਂ ਵਿਚ ਕਾਲਜ ਦੇ ਲਈ ਜਮੀਨ ਦੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ, ਉੱਥੇ ਵੀ ਜਲਦੀ ਮੈਡੀਕਲ ਕਾਲਜ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਸੂਬੇ ਵਿਚ ਐਮਬੀਬੀਐਸ ਦੀ 750 ਸੀਟਾਂ ਸਨ, ਜੋ ਅੱਜ ਵੱਧ ਕੇ 2000 ਹੋ ਚੁੱਕੀਆਂ ਹਨ ਅਤੇ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਬਨਣ ਦੇ ਬਾਅਦ ਐਮਬੀਬੀਐਸ ਦੀ ਸੀਟਾਂ 3500 ਹੋ ਜਾਣਗੀਆਂ। ਇਸ ਤੋਂ ਇਲਾਵਾ, ਹਰ ਜਿਲ੍ਹੇ ਵਿਚ ਸਿਵਲ ਹਸਪਤਾਲਾਂ ਦਾ ਵਿਸਤਾਰ ਕਰ 200 ਬੈਡ ਦਾ ਹਸਪਤਾਲ ਬਨਾਉਣ ਦੀ ਯੋਜਨਾਵਾਂ ਵੀ ਬਣ ਚੁੱਕੀਆਂ ਹਨ। ਸਾਡੀ ਸਰਕਾਰ ਨੇ ਹਰ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਸਥਾਪਿਤ ਕੀਤਾ ਹੈ, ਤਾਂ ਜੋ ਕੁੜੀਆਂ ਨੂੰ ਸਿਖਿਆ ਗ੍ਰਹਿਣ ਕਰਨ ਦੇ ਲਈ ਵੱਧ ਦੂਰੀ ਤੈਅ ਨਾ ਕਰਨੀ ਪਵੇ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਵਨ ਬਲਾਕ-ਵਨ ਪ੍ਰੋਡਕਟ ਅਵਧਾਰਣਾ ਤਹਿਤ ਪਦਮਾ ਸਕੀਮ ਤਹਿਤ ਲਗਭਗ 40 ਕਲਸਟਰ ਬਣਾਏ ਜਾ ਚੁੱਕੇ ਹਨ, ਜਿਸ ਨਾਲ ਸਥਾਨਕ ਉਤਪਾਦਾਂ ਨੂੰ ਬਾਜਾਰ ਦੀ ਪਹੁੰਚ ਯਕੀਨੀ ਹੋਵੇਗੀ। ਇਸ ਨਾਲ ਰੁਜਗਾਰ ਦੇ ਮੌਕੇ ਵਧੇ ਹਨ। ਇਸ ਯੋਜਨਾ ਤਹਿਤ ਕੁੱਲ 140 ਕਲਸਟਰ ਬਣਾਏ ਜਾਣੇ ਹਨ। ਇਸ ਤੋਂ ਇਲਾਵਾ, ਗਨੌਰ ਵਿਚ ਲਗਭਗ 7000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦੀ ਹੀ ਨਹੀਂ, ਸਗੋ ਏਸ਼ਿਆ ਦੀ ਸੱਭ ਤੋਂ ਵੱਡੀ ਹੋਰਟੀਕਲਚਰ ਮੰਡੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸੂਬੇ ਵਿਚ 5900 ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਲਾਇਨ ਲਾਸ 34-35 ਫੀਸਦੀ ਤੋਂ ਘੱਟ ਕਰ ਕੇ 11 ਫੀਸਦੀ ਤਕ ਲੈ ਕੇ ਆਏ ਹਨ ਅਤੇ ਜਲਦੀ ਹੀ 10 ਫੀਸਦੀ ਤਕ ਲੈ ਕੇ ਜਾਣ ਦਾ ਟੀਚਾ ਹੈ।

11 ਮਾਰਚ ਨੂੰ ਪ੍ਰਧਾਨ ਮੰਤਰੀ ਕਰਣਗੇ ਦਵਾਰਕਾ ਐਕਸਪ੍ਰੈਸ-ਵੇ ਦਾ ਉਦਘਾਟਨ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਹੋ ਰਹੇ ਵਿਕਾਸ ਦਾ ਹੀ ਨਤੀਜਾ ਹੈ ਕਿ ਸਾਡੇ ਇੱਥੇ ਦੇਸ਼-ਵਿਦੇਸ਼ ਦੇ ਨਿਵੇਸ਼ਕ ਆ ਰਹੇ ਹਨ। ਕੇਐਮਪੀ-ਕੇਜੀਪੀ ਲਾਇਫਲਾਇਨ ਬਣ ਚੁੱਕੀ ਹੈ ਅਤੇ ਓਰਬਿਟਲ ਰੇਲ ਕੋਰੀਡੋਰ ਵੀ ਬਣ ਰਿਹਾ ਹੈ। ਅੱਜ ਹਰਿਆਣਾ ਦਾ ਹਰ ਜਿਲ੍ਹਾ ਕੌਮੀ ਰਾਜਮਾਰਗ ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸ੍ਰੀ ਨੀਤਿਨ ਗਡਕਰੀ ਦਾ ਸੜਕ ਤੰਤਰ ਨੂੰ ਮਜਬੂਤ ਕਰਨ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਲਗਭਗ 60,000 ਕਰੋੜ ਰੁਪਏ ਦੀ ਸੜਕਾਂ ਬਣਾਈ ਜਾ ਚੁੱਕੀ ਹੈ। ਇੰਨ੍ਹਾਂ ਹੀ ਨਹੀਂ ਆਗਾਮੀ 11 ਮਾਰਚ, 2024 ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਐਕਸਪ੍ਰੈਸ-ਵੇ ਦਾ ਉਦਘਾਟਨ ਕਰਣਗੇ, ਇਹ ਲਗਭਗ 7000 ਕਰੋੜ ਰੁਪਏ ਦੀ ਪਰਿਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਯੋਗ ਨਾਗਰਿਕਾਂ ਨੁੰ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ 'ਤੇ ਹੀ ਦਿੱਤਾ ਜਾ ਰਿਹਾ ਹੈ। ਸਾਡੀ ਸਰਕਾਰ ਦਾ ਟੀਚਾ ਹੈ ਕਿ ਸਰਕਾਰੀ ਸਾਧਨਾਂ 'ਤੇ ਪਹਿਲਾ ਹੱਕ ਗਰੀਬ ਦਾ ਹੈ। ਇਸ ਲਈ ਅਸੀਂ ਫਰੀ ਵਿਚ ਨਾ ਦੇ ਕੇ ਲੋਕਾਂ ਨੂੰ ਸਵਾਵਲੰਬੀ ਬਨਾਉਣ 'ਤੇ ਜੋਰ ਦੇ ਰਹੇ ਹਨ, ਤਾਂ ਜੋ ਉਹ ਆਤਮਨਿਰਭਰ ਬਣ ਕੇ ਆਪਣਾ ਜੀਵਨ ਬਤੀਤ ਕਰਨ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਸੂਚਨਾ ਕਮਿਸ਼ਨਰ ਵਿਜੈ ਵਰਧਨ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਵੱਡੀ ਗਿਣਤੀ ਵਿਚ ਨਾਗਰਿਕ ਮੌਜੂਦ ਸਨ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ