ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਪਲੇ-ਵੇ ਸਕੂਲ ਪਹਿਲ ਦੇ ਤਹਿਤ 59 ਮਾਡਲ ਪਲੇ ਸਕੂਲਾਂ ਦਾ ਉਦਘਾਟਨ ਕੀਤਾ। ਇਹ ਸਕੂਲ ਹਰਿਆਣਾ ਵਿਚ ਬਚਪਨ ਦੀ ਦੇਖਭਾਲ ਅਤੇ ਸਿਖਿਆ ਲਈ ਇਕ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਣਗੇ। ਪਲੇ-ਵੇ ਸਕੂਲ ਬੱਚਿਆਂ ਦੇ ਜੀਵਨ ਦੇ ਸ਼ੁਰੂਆਤੀ ਪੜਾਆਂ ਤੋਂ ਸਰਲ ਸਮਾਵੇਸ਼ੀ ਅਤੇ ਉੱਚੇ ਗੁਣਵੱਤਾ ਵਾਲੀ ਸਿਖਿਆ ਪ੍ਰਦਾਨ ਕਰਨ ਲਈ ਸਰਕਾਰ ਦੇ ਅਟੁੱਟ ਸਮਰਪਣ ਨੂੰ ਦਰਸ਼ਾਉਂਦਾ ਹੈ।
ਦੱਸ ਦੇਣ ਕਿ ਮੁੱਖ ਮੰਤਰੀ ਦੇ ਐਲਾਨ ਤਹਿਤ 4000 ਆਂਗਨਵਾੜੀ ਕੇਂਦਰਾਂ ਨੂੰ ਉਨੱਤ ਵਿਦਿਅਕ ਸਮੱਗਰੀ, ਪ੍ਰੀ-ਸਕੂਲ ਸਿਖਿਆ ਕਿੱਟ ਨਾਲ ਲੈਸ ਕਰ ਕੇ ਅਤੇ ਆਂਗਨਵਾੜੀ ਕਾਰਜਕਰਤਾਵਾਂ ਨੂੰ ਵਿਦਿਅਕ ਕਰ ਕੇ ਪਲੇ-ਵੇ ਸਕੂਲ ਵਿਚ ਅਪਗ੍ਰੇਡ ਕੀਤਾ ਗਿਆ ਸੀ। ਇਸੀ ਦੇ ਤਹਿਤ 59 ਅਜਿਹੇ ਪਲੇ-ਸਕੂਲਾਂ ਨੂੰ ਨਵੀਨੀਕਰਣ ਕਰ ਮਾਡਲ ਸਕੂਲ ਬਣਾਇਆ ਗਿਆ ਹੈ, ਜਿਨ੍ਹਾਂ ਵਿਚ ਬੀਏਐਲਏ (ਲਰਨਿੰਗ ਏਡਸ ਵਜੋ ਬਿਲਡਿੰਗ) ਵਰਗੀ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਕਲਾਸਰੂਮ ਸਮੇਤ ਹੋਰ ਸਹੂਲਤਾਂ ਹਨ। ਹਰਿਆਣਾ ਸਰਕਾਰ ਦੇ ਤੱਤਵਾਧਾਨ ਨਾਲ ਵਿਕਸਿਤ ਇਹ ਦੂਰਦਰਸ਼ੀ ਪਲੇ-ਸਕੂਲ ਘੱਟ ਉਮਰ ਦੇ ਬੱਚਿਆਂ ਲਈ ਗੁਣਵੱਤਾਪਰਕ ਸਿੱਖਣ ਦੇ ਤਜਰਬਿਆਂ ਲਈ ਨਵੇਂ ਮਾਨਕ ਸਥਾਪਿਤ ਕਰੇਗਾ। ਪਲੇ-ਵੇ ਸਕੂਲ ਇਕ ਬਦਲਾਅਕਾਰੀ ਦ੍ਰਿਸ਼ਟੀਕੋਣ ਹੈ ਜੋ ਕਿ ਬੱਚਿਆਂ ਦੇ ਵਿਕਾਸ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਕਾਰਗਰ ਸਾਬਤ ਹੋਣਗੇ। ਇੰਨ੍ਹਾਂ ਸਕੂਲਾਂ ਵਿਚ ਹਰੇਕ ਬੱਚੇ ਆਪਣੇ ਰਚਨਾਤਮਕਤਾ ਅਤੇ ਸਮਰੱਥਾ ਨੂੰ ਮਜਬੂਤ ਕਰਨ ਵਿਚ ਸਮਰੱਥ ਹੋਣਗੇ। ਕੌਮੀ ਸਿਖਿਆ ਨੀਤੀ-2020 ਤਹਿਤ 3 ਤੋਂ 5 ਸਾਲ ਦੇ ਉਮਰ ਦੇ ਬੱਚਿਆਂ ਲਈ ਰੂਪਰੇਖਾ ਤਿਆਰ ਕੀਤੀ ਗਈ ਹੈ।