Thursday, November 21, 2024

Haryana

ਗ੍ਰਹਿ ਮੰਤਰੀ ਅਨਿਲ ਵਿਜ ਦਾ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਮਹਿਲਾਵਾਂ ਨੁੰ ਅਪੀਲ

March 08, 2024 07:11 PM
SehajTimes

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਅੱਜ ਸਵੇਰੇ ਹੀ ਮਹਿਲਾਵਾਂ ਨੂੰ ਸਿਲੇਂਡਰ 'ਤੇ 100 ਰੁਪਏ ਛੋਟ ਦੇ ਕੇ ਬਹੁਤ ਹੀ ਵੱਡਾ ਤੋਹਫਾ ਦਿੱਤਾ - ਵਿਜ

ਚੰਡੀਗੜ੍ਹ :  ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ 'ਤੇ ਮਹਿਲਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰੀ ਮਹਿਲਾਵਾਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਛੋਟੇ-ਛੋਟੇ ਸਮੂਹ ਬਣਾ ਕੇ ਸਮਾਜ ਦੇ ਲਈ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਅੱਜ ਸਵੇਰੇ ਹੀ ਮਹਿਲਾਵਾਂ ਨੂੰ ਸਿਲੇਂਡਰ 'ਤੇ 100 ਰੁਪਏ ਛੋਟ ਦੇ ਕੇ ਬਹੁਤ ਹੀ ਵੱਡਾ ਤੋਹਫਾ ਦਿੱਤਾ ਹੈ।

ਸ੍ਰੀ ਵਿਜ ਅੱਜ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਚਾਹੁੰਦੇ ਹਨ ਕਿ ਮਹਿਲਾਵਾਂ ਰਾਜਨੀਤੀ ਵਿਚ ਵੀ ਅੱਗੇ ਆਉਣ ਅਤੇ ਇਸ ਦੇ ਲਈ ਮਹਿਲਾ ਰਾਖਵਾਂ ਬਿੱਲ ਵੀ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੁੰ ਆਪਣੇ ਆਪ ਨੂੰ ਇਸ ਦੇ ਲਈ ਤਿਆਰ ਕਰਨਾ ਹੋਵੇਗਾ। ਮਹਿਲਾਵਾਂ ਗਲੀ-ਗਲੀ ਮੋਹੱਲ-ਮੋਹੱਲੇ ਵਿਚ ਨਿਕਲਣ ਅਤੇ ਛੋਟੇ-ਛੋਟੇ ਗਰੁੱਪ ਬਨਾਉਣ। ਉਨ੍ਹਾਂ ਨੇ ਕਿਹਾ ਕਿ ਛੋਟੀ-ਛੋਟੀ ਸਫਾਈ ਆਦਿ ਦੀ ਸਮਸਿਆਵਾਂ ਨੂੰ ਹੱਲ ਕਰਨ ਵਿਚ ਹਿੱਸੇਦਾਰੀ ਰੱਖਣ ਲਈ ਸਾਨੂੰ ਤਿਆਰ ਵੀ ਰਹਿਣਾ ਹੋਵੇਗਾ।

ਸ੍ਰੀ ਵਿਜ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਨਣ ਬਾਅਦ ਜੋ ਬਹੁਸੰਖਿਅਕ ਸਮਾਜ ਦੀ ਭਾਵਨਾਵਾਂ ਕਾਫੀ ਦੇਰ ਤੋਂ ਅਤੇ ਹੋਰ ਕਾਰਣਾ ਨਾਲ ਦਬੀ ਰੱਖੀਆਂ ਸੀ, ਮੋਦੀ ਜੀ ਨੇ ਉਹ ਦਬਾਅ ਹਟਾ ਦਿੱਤਾ ਹੈ, ਪ੍ਰਧਾਨ ਮੰਤਰੀ ਜੀ ਨੇ ਸ੍ਰੀਰਾਮ ਮੰਦਿਰ ਬਣਵਾ ਦਿੱਤਾ ਹੈ ਅਤੇ ਜੋ ਲੋਕ ਕਹਿੰਦੇ ਸਨ ਕਿ ਮੰਦਿਰ ਬਨਾਉਣਗੇ ਮਿੱਤੀ ਨਹੀਂ ਦੱਸਣਗੇ ਪਰ ਹੁਣ ਮੰਦਿਰ ਵੀ ਬਣ ਗਿਆ ਅਤੇ ਮਿੱਤੀ ਵੀ ਦੱਸ ਦਿੱਤੀ। ਉਨ੍ਹਾਂ ਨੇ ਦਸਿਆ ਕਿ ਸ੍ਰੀਰਾਮ ਜੀ ਦੇ ਮੰਦਿਰ ਵਿਚ ਲੱਖਾਂ ਲੋਕ ਉੱਥੇ ਜਾ ਰਹੇ ਹਨ ਅਤੇ ਅਜਿਹੇ ਹੀ ਜੋ ਹੋਰ ਧਾਰਮਿਕ ਸਥਾਨ ਹਨ, ਜਿਵੇਂ ਉਜੈਨ ਅਤੇ ਕਾਸ਼ੀ ਆਦਿ ਹਨ ਦੇ ਲਈ ਉਹ ਕੰਮ ਕਰ ਰਹੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਡਾਇਲ 112 ਸਫਲਤਾਪੂਰਵਕ ਚੱਲ ਰਹੀ ਹੈ ਅਤੇ ਇਸ ਦਾ ਪਹੁੰਚਣ ਦਾ ਸਮੇਂ ਲਗਭਗ 8 ਮਿੰਟ ਹੈ ਯਾਨੀ ਹਰਿਆਣਾ ਦਾ ਹਰ ਆਦਮੀ ਇਹ ਮੰਨਦਾ ਹੈ ਕਿ ਪੁਲਿਸ ਉਸ ਦੇ ਨਾਲ ਹੈ। ਜੇਕਰ ਕੋਈ ਘਟਨਾ ਜਾਂ ਦੁਰਘਟਨਾ ਹੁੰਦੀ ਹੈ ਤਾਂ ਹਰਿਆਣਾ ਵਿਚ ਪੁਲਿਸ ਲਗਭਗ 8 ਮਿੰਟ ਵਿਚ ਉੱਕੇ ਪਹੁੰਚ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਡਾਇਲ-112 ਵਿਚ ਬਹੁਤ ਹੀ ਸਫਲਤਮ ਕਹਾਣੀਆਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਥਾਨਿਆਂ ਵਿਚ ਮਹਿਲਾ ਹੈਲਪ ਡੇਸਕ ਬਨਾਉਣ ਜਾ ਰਹੇ ਹਨ ਅਤੇ ਇਸ ਤੋਂ ਪਹਿਲਾ ਮਹਿਲਾ ਥਾਨੇ ਬਣਾਏ ਗਏ ਹਨ। ਇਸੀ ਤਰ੍ਹਾ, ਅਸੀਂ ਹਰ ਖੇਤਰ ਵਿਚ ਕਾਰਜ ਕਰ ਰਹੇ ਹਨ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ