Thursday, November 21, 2024

Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਵਿਧਾਨਸਭਾ ਵਿਚ ਪ੍ਰਾਪਤ ਕੀਤਾ ਵਿਸ਼ਵਾਸ ਮੱਤ

March 13, 2024 06:10 PM
SehajTimes

ਪਹਿਲਾਂ ਵੀ ਸਰਕਾਰ ਵਿਸ਼ਵਾਸ ਵਿਚ ਸੀ, ਅੱਜ ਵੀ ਵਿਸ਼ਵਾਸ ਵਿਚ ਹੈ ਅਤੇ ਹਰਿਆਣਾ ਦੀ ਜਨਤਾ ਦਾ ਵਿਸ਼ਵਾਸ ਵੀ ਸਰਕਾਰ ਦੇ ਨਾਲ ਹੈ - ਨਾਇਬ ਸਿੰਘ

ਜਦੋਂ ਸੋਚ ਇਮਾਨਦਾਰ ਹੈ, ਕੰਮ ਦਮਦਾਰ ਹੈ, ਇਸ ਲਈ ਹੁਣ ਲੋਕ ਬੋਲ ਰਹੇ ਹਨ ਕਿ ਫਿਰ ਇਕ ਵਾਰ ਮੋਦੀ ਸਰਕਾਰ, ਭਾਜਪਾ ਸਰਕਾਰ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਅੱਜ ਹਰਿਆਣਾ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਵਿਸ਼ਵਾਸ ਮੱਤ ਹਾਸਲ ਕੀਤਾ ਹੈ। ਸਦਨ ਵਿਚ ਵਿਸ਼ਵਾਸ ਪ੍ਰਸਤਾਵ 'ਤੇ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਮੈਂਬਰ ਵੱਲੋਂ ਚਰਚਾ ਕਰਨ ਦੇ ਬਾਅਦ ਵੋਆਇਸ ਮੱਤ ਨਾਲ ਮੌਜੂਦਾ ਸਰਕਾਰ ਦੇ ਪੱਖ ਵਿਚ ਵਿਸ਼ਵਾਸ ਪ੍ਰਸਤਾਵ ਪਾਸ ਹੋਇਆ। ਸਦਨ ਵਿਚ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿਛਲੇ ਸਾਢੇ 9 ਸਾਲਾਂ ਵਿਚ ਸੂਬੇ ਵਿਚ ਚਹੁੰਮੁਖੀ ਵਿਕਾਸ ਹੋਇਆ ਹੈ, ਜਨਤਾ ਨੂੰ ਸਹੂਲਤਾਂ ਮਿਲੀਆਂ ਹਨ, ਉਸੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਮੌਜੂਦਾ ਸਰਕਾਰ ਸਖਤ ਮਿਹਨਤ ਨਾਲ ਸੂਬਾਵਾਸੀਆਂ ਦੀ ਸੇਵਾ ਵਿਚ ਜੁਟੇਗੀ। ਲੋਕਾਂ ਤਕ ਸਹੂਲਤਾਂ ਹੋਰ ਤੇਜ ਗਤੀ ਨਾਲ ਪਹੁੰਚੇਣ, ਵਿਕਾਸ ਦੇ ਨਵੇਂ ਪ੍ਰੋਗ੍ਰਾਮ ਆਉਣ, ਇਸੀ ਸੋਚ ਦੇ ਨਾਲ ਸਾਨੂੰ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਦੇਖ-ਰੇਖ ਵਿਚ ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿਖਿਆ ਹੈ।

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਦਨ ਵਿਚ ਮੁੱਖ ਮੰਤਰੀ ਵਜੋੋ ਅੱਜ ਮੇਰਾ ਪਹਿਲਾ ਦਿਨ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 2014 ਤੋਂ 2019 ਦੇ ਵਿਚ ਵਿਧਾਨਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਸ ਦੇ ਲੋਕਸਭਾ ਵਿਚ ਵੀ ਸੂਬੇ ਦਾ ਪ੍ਰਤੀਨਿਧੀਤਵ ਕੀਤਾ ਅਤੇ ਹੁਣ ਕੇਂਦਰੀ ਅਗਵਾਹੀ ਵੱਲੋਂ ਉਨ੍ਹਾਂ ਨੁੰ ਸੂਬੇ ਦੇ ਮੁੱਖ ਮੰਤਰੀ ਦੀ ਜਿਮੇਵਾਰੀ ਸੌਂਪੀ ਗਈ ਹੈ। ਖੁਦ ਨੂੰ ਭਾਰਤੀ ਜਨਤਾ ਪਾਰਟੀ ਦਾ ਇਕ ਛੋਟਾ ਜਿਹਾ ਕਾਰਜਕਰਤਾ ਦੱਸਦੇ ਹੋਏ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਊਹ ਇਕ ਆਮ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਰਾਜਨੀਤੀ ਵਿਚ ਕੋਈ ਵੀ ਵਿਅਕਤੀ ਨਹੀਂ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਗਈ ਵੱਖ-ਵੱਖ ਜਿਮੇਵਾਰੀਆਂ ਨੂੰ ਨਿਭਾਉਂਦੇ ਹੋਏ ਸੂਬੇ ਪ੍ਰਧਾਨ ਦੇ ਬਾਅਦ ਅੱਜ ਸਦਨ ਦੇ ਨੇਤਾ ਵਜੋ ਇੱਥੇ ਮੌਜੂਦ ਹਨ, ਇਹ ਭਾਰਤੀ ਜਨਤਾ ਪਾਰਟੀ ਵਿਚ ਵੀ ਸੰਭਵ ਹੋਸਕਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਭਾਂਜਪਾ ਸੂਬਾ ਪ੍ਰਧਾਨ ਸ੍ਰੀ ਜੇ ਪੀ ਨੱਡਾ ਅਤੇ ਸ੍ਰੀ ਮਨੋਹਰ ਲਾਲ ਦਾ ਇਸ ਅਹਿਮ ਜਿਮੇਵਾਰੀ ਦੇਣ ਲਈ ਧੰਨਵਾਦ ਪ੍ਰਗਟਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੁਸਾਸ਼ਨ ਦਾ ਉਦਾਹਰਣ ਪੇਸ਼ ਕਰ ਬਿਨ੍ਹਾਂ ਭੇਦਭਾਵ ਦੇ ਪਿਛਲੇ ਸਾਢੇ 9 ਸਾਲ ਵਿਚ ਸੂਬੇ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਸ੍ਰੀ ਮਨੋਹਰ ਲਾਲ ਤਪਸਵੀ ਹੈ। ਉਨ੍ਹਾਂ ਨੇ ਇਮਾਨਦਾਰੀ ਅਤੇ ਜਿਮੇਵਾਰੀ ਨਾਲ ਆਪਣਾ ਪੂਰੇ ਜੀਵਨ ਸੂਬੇ ਦੀ ਸੇਵਾ ਵਿਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਇਕ ਰਾਜਨੀਤਿਕ ਫਕਰੀਰ ਹਨ, ਮਨੋਹਰ ਲਾਲ ਦੇਸ਼ ਦੀ ਤਕਦੀਰ ਹੈ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਜਦੋਂ ਸੋਚ ਇਮਾਨਦਾਰ ਹੈ ਅਤੇ ਕੰਮ ਦਮਦਾਰ ਹੈ ਤਾਂ ਹੁਣ ਲੋਕ ਬੋਲ ਰਹੇ ਹਨ ਕਿ ਫਿਰ ਇਕ ਵਾਰ ਮੋਦੀ ਸਰਕਾਰ , ਭਾਜਪਾ ਸਰਕਾਰ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ ਮਿਸ਼ਨ ਮੋਡ ਵਿਚ ਕੰਮ ਕਰਦੇ ਹੋਏ ਵਿਵਸਥਾ ਵਿਚ ਸੁਧਾਰ ਕੀਤਾ ਹੈ, ਜਿਸ ਨਾਲ ਅੱਜ ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲਾਂ ਨੂੰ ਘਰ ਬੈਠੇ ਮਿਲ ਰਿਹਾ ਹੈ। ਅੱਜ ਪੋਰਟਲ ਰਾਹੀਂ ਬਜੁਰਗਾਂ ਨੂੰ ਅੱਜ 3 ਹਜਾਰ ਰੁਪਏ ਪ੍ਰਤੀ ਮਹੀਨਾ ਪੇਂਸ਼ਨ ਘਰ ਬੈਠੇ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਸੂਬਾ ਸਰਕਾਰ ਦੇ ਯਤਨਾਂ ਨਾਲ ਨਾ ਸਿਰਫ ਹਰਿਆਣਾ ਵਿਚ ਵਿਆਪਤ ਕੰਨਿਆ ਭਰੂਣ ਹਤਿਆ ਵਰਗੀ ਬੁਰਾਈ 'ਤੇ ਰ ਲਗਾਈ ਸਗੋ ਲੱਖਾਂ ਬੇਟੀਆਂ ਨੂੰ ਜੀਵਨਦਾਨ ਮਿਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲ ਵਿਚ ਹਰਿਆਣਾ ਕਈ ਮਾਮਲਿਆਂ ਵਿਚ ਅੱਗੇ ਰਿਹਾ ਹੈ। ਵੱਡੇ ਸੂਬਿਆਂ ਵਿਚ ਪ੍ਰਤੀ ਵਿਅਕਤੀ ਆਮਦਨ, ਪ੍ਰਤੀ ਵਿਅਕਤੀ ਜੀਐਸਟੀ ਸੰਗ੍ਰਹਿਣ, ਕਾਰਾਂ ਦੇ ਉਤਪਾਦਨ, ਐਮਐਸਪੀ 'ਤੇ ਸੱਭ ਤੋਂ ਵੱਧ 14 ਫਸਲਾਂ ਦੀ ਖਰੀਦ ਕਰਨ, ਪਰਿਵਾਰ ਪਹਿਚਾਣ ਪੱਤਰ ਰਾਹੀਂ ਰਿਅਲ ਟਾਇਮ ਡਾਟਾ ਉਪਲਬਧਤਾ, ਖਿਡਾਰੀਆਂ ਨੂੰ ਸੱਭ ਤੋਂ ਵੱਧ ਸਨਮਾਨ ਰਕਮ ਦੇਣ ਵਾਲਾ, ਸੌ-ਫੀਸਦੀ ਪੜੀ ਲਿਖੀ ਪੰਚਾਇਤਾਂ ਵਾਲਾ, 72 ਹਜਾਰ ਤੋਂ ਵੱਧ ਸੋਲਰ ਪੰਪ ਲਗਾਉਣ, ਪੰਚਾਇਤਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦੇਣ ਵਰਗੇ ਅਨੇਕ ਮਾਮਲਿਆਂ ਵਿਚ ਹਰਿਆਣਾ ਪਹਿਲੇ ਸਥਾਨ 'ਤੇ ਹੈ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਂਰਤ ਦਾ ਨਾਂਅ ਦੁਨੀਆ ਵਿਚ ਚਮਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕਾਂ ਨੇ ਕਿਹਾ ਕਿ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਾਲੀ ਭਾਜਪਾ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ। ਜਦੋਂ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਨਾਰਾ ਤਾਂ ਦਿੰਦੀ ਸੀ ਕਿ ਗਰੀਬੀ ਹਟੇਗੀ, ਪਰ ਵੋਟ ਦੇਣ ਦੇ ਬਾਅਦ ਸਰਕਾਰ ਨੁੰ ਲੱਭਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਆਸ਼ੀਰਵਾਦ ਅਤੇ ਸਹਿਯੋਗ ਨਾਲ ਮੌਜੂਦਾ ਸੂਬਾ ਸਰਕਾਰ ਜਨਾਤ ਦੀ ਉਮੀਂਦਾਂ 'ਤੇ ਖਰਾ ਊਤਰੇਗੀ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ