ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਨੀ ਨੇ ਕਿਹਾ ਕਿ ਮੌਜੂਦਾ ਰਬੀ ਫਸਲ ਵਿਚ ਗੜ੍ਹੇਮਾਰੀ ਨਾਲ ਹੋਏ ਫਸਲੀ ਨੁਕਸਾਨ ਲਈ ਈ-ਸ਼ਤੀਪੂਰਤੀ ਪੋਰਟਲ 15 ਮਾਰਚ ਤਕ ਖੋਲਿਆ ਗਿਆ ਹੈ। ਕਿਸਾਨ ਗੜ੍ਹੇਮਾਰੀ ਨਾਲ ਹੋਏ ਫਸਲੀ ਨੁਕਸਾਨ ਨੂੰ ਪੋਰਟਲ 'ਤੇ ਅਪਲੋਡ ਕਰ ਸਕਦੇ ਹਨ। ਮੁੱਖ ਮੰਤਰੀ ਅੱਜ ਇੱਥੇ ਸਾਲ 2023 ਦੌਰਾਨ ਹੜ੍ਹ ਦੇ ਕਰਨ ਖਰਾਬ ਹੋਈ ਨਰਮਾ ਦੀ ਫਸਲ ਸਬੰਧੀ 12 ਜਿਲ੍ਹਿਆਂ ਦੇ ਕਿਸਾਨਾਂ ਨੂੰ 87.95 ਕਰੋੜ ਰੁਪਏ ਦੀ ਮੁਆਵਜਾ ਰਕਮ ੧ਾਰੀ ਕਰ ਰਹੇ ਸਨ। ਇੰਨ੍ਹਾਂ ਵਿਚ ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਗੁਰੂਗ੍ਰਾਮ, ਹਿਸਾਰ, ਝੱਜਰ, ਜੀਂਦ, ਮਹੇਂਦਰਗੜ੍ਹ, ਰਿਵਾੜੀ, ਰੋਹਤਕ, ਸਿਰਸਾ ਅਤੇ ਸੋਨੀਪਤ ਸ਼ਾਮਿਲ ਹਨ। ਇਸ ਮੌਕੇ 'ਤੇ ਮੰਤਰੀ ਜੇ ਪੀ ਦਲਾਲ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਲ 2023 ਦੌਰਾਨ ਹੜ੍ਹ ਨਾਲ ਖਰਾਬ ਹੋਈ ਨਰਮਾ ਦੀ ਫਸਲ ਦਾ ਮੁਆਵਜਾ ਪ੍ਰਦਾਨ ਕਰ ਦਿੱਤਾ ਹੈ। ਇਸ ਤਰ੍ਹਾ ਸਰਕਾਰ ਸਦਾ ਕਿਸਾਨਾਂ ਦੀ ਸਹਾਇਤਾ ਲਈ ਤਿਆਰ ਹੈ ਅਤੇ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਿਸਾਨ ਹਿੱਤ ਵਿਚ ਹੀ ਅਨੇਕ ਫੈਸਲੇ ਕੀਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2023 ਦੌਰਾਨ ਹੜ੍ਹ ਨਾਲ ਖਰਾਬ ਹੋਈ ਨਰਮਾ ਦੀ ਫਸਲ ਦਾ ਮੁਆਵਜਾ ਲੈਣ ਲਈ 2 ਲੱਖ 43 ਹਜਾਰ 287 ਏਕੜ ਭੂਮੀ ਦਾ ਰਜਿਸਟ੍ਰੇਸ਼ਣ ਕਰਵਾਇਆ ਗਿਆ। ਇਸ ਵਿੱਚੋਂ ਤਸਦੀਕ ਦੇ ਬਾਅਦ 84 ਹਜਾਰ 483 ਏਕੜ ਭੂਮੀ ਦੇ ਖਰਾਬ ਦੀ ਪੁਸ਼ਟੀ ਹੋਈ ਜਿਸ ਦਾ ਕਿਸਾਨਾਂ ਨੇ ਈ-ਸ਼ਤੀਪੂਰਤੀ ਪੋਰਟਲ 'ਤੇ ਅਪਲੋਡ ਕੀਤਾ ਗਿਆ। ਇਸ ਦੀ ਤਸਦੀਕ ਦੇ ਬਾਅਦ ਸੂਬੇ ਦੇ 33483 ਕਿਸਾਨਾਂ ਨੂੰ ਮੁਆਵਜਾ ਦਿੱਤਾ ੧ਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਲ 2023 ਦੌਰਾਨ ਆਏ ਹੜ੍ਹ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਹੋਰ ਫਸਲਾਂ ਦਾ 130 ਕਰੋੜ 88 ਲੱਖ ਰੁਪਏ ਦਾ ਮੁਆਵਜਾ ਕਿਸਾਨਾਂ ਨੂੰ ਸਰਕਾਰ ਵੱਲੋਂ ਪਹਿਲਾਂ ਦੀ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾ ਕਿਸਾਨਾਂ ਨੂੰ ਸਾਲ 2023 ਦੌਰਾਨ 218 ਕਰੋੜ 83 ਲੱਖ ਰੁਪਏ ਦਾ ਮੁਆਵਜਾ ਦਿੱਤਾ ੧ਾ ਚੁੱਕਾ ਹੈ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਆਸ਼ਿਮਾ ਬਰਾੜ, ਮਹਾਨਿਦੇਸ਼ਕ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਮਨਦੀਪ ਸਿੰਘ ਬਰਾੜ, ਸਕੱਤਰ ਮਾਲ ਐਸ ਨਾਰਾਇਣ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਥੈਂਸਰ ਰੋਗੀਆਂ ਨੂੰ ਵੀ ਮਿਲੇਗੀ 3 ਹਜਾਰ ਆਰਥਕ ਸਹਾਇਤਾ - ਨਾਇਬ ਸਿੰਘ
ਮੁੱਖ ਮੰਤਰੀ ਨੇ ਕੀਤਾ ਦੋ ਨਵੀਂ ਯੋਜਨਾਵਾਂ ਦੀ ਸ਼ੁਰੂਆਤ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਰਕਾਰ ਸਾਰੇ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਸੰਕਲਪਬੱਧ ਹੈ। ਇਸ ਦਿਸ਼ਾ ਵਿਚ ਸਮਾਜ ਦੇ ਕਮਜੋਰ ਵਰਗਾਂ ਨੂੰ ਸਮਾਜਿਕ ਸੁਰੱਖਿਆ ਪੈਂਸ਼ਨ ਤੋਂ ਇਲਾਵਾ ਮੈਡੀਕਲ ਸੁਰੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਅੱਜ ਵਿੱਤੀ ਸਹਾਇਤਾ 3 ਤੇ 4 ਸਟੇਜ ਕੈਂਸਰ ਰੋਗੀ ਪੋਰਟਲ ਦੀ ਸ਼ੁਰੂਆਤ ਕਰ ਰਹੇ ਸਨ। ਉਨ੍ਹਾਂ ਨੇ ਕੈਂਸਰ ਅਤੇ 55 ਹੋਰ ਦੁਰਲਭ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਿੱਤੀ ਮਦਦ ਲਈ ਦੋ ਨਵੀਂ ਯੋ੧ਨਾਵਾਂ ਦਾ ਆਨਲਾਇਨ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਮੰਤਰੀ ਜੇ ਪੀ ਦਲਾਲ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕੈਂਸਰ 3 ਤੇ 4 ਸਟੇ੧ ਦੇ ਰੋਗੀਆਂ ਨੂੰ ਵੀ ਪ੍ਰਤੀ ਮਹੀਨਾ 3000 ਰੁਪਏ ਦੀ ਆਰਥਕ ਸਹਾਇਤਾ ਮਿਲੇਗੀ। ਕੈਂਸਰ ਅਤੇ 55 ਹੋਰ ਬੀਮਾਰੀਆਂ ਤੋਂ ਗ੍ਰਸਤ ਵਿਅਕਤੀ ਸਰਲ ਪੋਰਟਲ ਰਾਹੀਂ ਆਨਲਾਇਨ ਬਿਨੈ ਕਰ ਕੇ ਲਾਭ ਚੁੱਕ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਕਿਸੇ ਹੋਰ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾ ਤਹਿਤ ਮਿਲ ਰਹੇ ਲਾਭਾਂ ਤੋਂ ਇਲਾਵਾ ਹੋਵੇਗੀ। ਇਹ ਯੋ੧ਲਾ ਸਾਰੇ ਉਮਰ ਵਰਗ ਦੇ ਲੋਕਾਂ ਲਈ ਲਾਗੂ ਕੀਤੀ ਗਈ ਹੈ। ਇਸ ਵਿਚ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੈਂਸਰ ਪੀੜਤ ਮਰੀਜਾਂ ਨੂੰ ਇਕ ਸਹਾਇਤ ਸਮੇਤ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਬੱਸਾਂ ਵਿਚ ਉਨ੍ਹਾਂ ਦੇ ਘਰ ਤੋਂ ਕੈਂਸਰ ਸੰਸਥਾਨ ਤਕ ਮੁਫਤ ਯਾਤਰਾ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੈਂਯਰ ਰੋਗੀ ਸਿਵਲ ਸਰਜਨ ਵੱਲੋਂ ਤਸਦੀਕ ਮੈਡੀਕਲ ਰਿਕਾਰਡ ਦੇ ਨਾਲ ਸਰਲ ਪੋਰਟਲ 'ਤੇ ਬਿਨੈ ਕਰ ਸਕਦੇ ਹਨ। ਇਸ ਦੇ ਬਾਅਦ ਜਿਲ੍ਹਾ ਸਮਾਜ ਭਲਾਈ ਅਧਿਕਾਰੀ ਵੱਲੋਂ ਆਨਲਾਇਨ ਮੰਜੂਰੀ ਦਿੱਤੀ ਜਾਵੇਗੀ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸ੍ਰੀਮਤੀ ਆਸ਼ਿਮਾ ਬਰਾੜ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਸਕੱਤਰ ਮਾਲ ਐਸ ਨਰਾਇਨਣ ਮੌਜੂੂਦ ਰਹੇ।