ਦੇਸ਼ ਵਿੱਚ 18ਵੀਆਂ ਲੋਕ ਸਭਾ ਚੋਣਾਂ (Lok Sabha Election) ਦਾ ਐਲਾਨ ਹੋ ਚੁਕਿਆ ਹੈ। ਉਮੀਦਵਾਰਾਂ ਤੋਂ ਇਲਾਵਾ ਪਾਰਟੀਆਂ ਵੀ ਆਪਣੇ ਉਮੀਦਵਾਰ ਦੀ ਜਿੱਤ ਲਈ ਦਾਅਪੇਚ ਲਗਾਉਣੇ ਸ਼ੁਰੂ ਕਰ ਦਿੰਦੀਆਂ ਹਨ। ਪ੍ਰਚਾਰ ਦੌਰਾਨ ਆਪਣੇ ਆਪ ਨੂੰ ਆਮ ਨਾਗਰਿਕ ਦਰਸਾਉਂਦੇ ਉਮੀਦਵਾਰ ਕਿਵੇਂ ਖ਼ਾਸ ਹੋ ਜਾਂਦੇ ਹਨ ਇਸ ਦਾ ਅੰਦਾਜ਼ਾ ਇਨ੍ਹਾਂ ਦੇ ਵੱਲੋਂ ਚੋਣਾਂ ਜਿੱਤਣ ਲਈ ਕੀਤੇ ਖ਼ਰਚੇ ਤੋਂ ਲਗਾਇਆ ਜਾ ਸਕਦਾ ਹੈ। ਜੇਕਰ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ (Lok Sabha Election) ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਮੀਦਵਾਰ ਕਿੰਨਾ ਖ਼ਰਚਾ ਕਰੇਗਾ ਚੋਣ ਕਮਿਸ਼ਨ ਵੱਲੋਂ ਤੈਅ ਕੀਤਾ ਗਿਆ ਹੈ ਅਤੇ ਉਮੀਦਵਾਰ ਕਿੰਨਾ ਖ਼ਰਚਾ ਕਰੇਗਾ। ਇਕ ਅਨੁਮਾਨ ਮੁਤਾਬਿਕ ਸਾਲ 2019 ਦੀਆਂ ਆਮ ਚੋਣਾਂ ਵਿੱਚ ਲਗਪਗ 60 ਹਜ਼ਾਰ ਕਰੋੜ ਦੇ ਕਰੀਬ ਖ਼ਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ।
ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ-2024 : ਬਸਪਾ ਨੇ 16 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ; 7 ਮੁਸਲਮਾਨ ਉਮੀਦਵਾਰਾਂ ਨੂੰ ਦਿੱਤੀਆਂ ਸੀਟਾਂ
ਪਰ ਇਸ ਵਾਰ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ;
ਚੋਣਾਂ ਵਿੱਚ ਹੋਣ ਵਾਲੇ ਖ਼ਰਚੇ ’ਤੇ ਨਜ਼ਰ ਰੱਖਣ ਵਾਲੇ ਸੈਂਟਰ ਫ਼ਾਰ ਮੀਡੀਆ ਸਟੱਡੀਜ਼ (Center for Media Studies) ਦੇ ਅਨੁਸਾਰ ਇਸ ਵਾਰ ਲਗਪਗ 1.2 ਕਰੋੜ ਦੇ ਕਰੀਬ ਖ਼ਰਚਾ ਹੋਣ ਵਾਲਾ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ (President Election) ਵਿੱਚ ਕਰੀਬ 1.2 ਲੱਖ ਕਰੋੜ ਰੁਪਏ ਖ਼ਰਚ ਹੋਇਆ ਸੀ। ਜੇਕਰ ਸੈਂਟਰ ਫ਼ਾਰ ਮੀਡੀਆ ਸਟੱਡੀਜ਼ (Center for Media Studies) ਦੀ ਰਿਪੋਰਟ ਵੱਲ ਵੇਖਿਆ ਜਾਵੇ ਤਾਂ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ (Lok Sabha Election) ’ਤੇ ਹੋਣ ਵਾਲਾ 1.2 ਲੱਖ ਕਰੋੜ ਦਾ ਖ਼ਰਚਾ ਬਹੁਤ ਵੱਡਾ ਖ਼ਰਚਾ ਹੈ ਅਤੇ ਇਸ ਖ਼ਰਚੇ ਨਾਲ ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਵਿਚ ਸ਼ੁਮਾਰ ਹੋਣ ਜਾਵੇਗੀ। ਜੇਕਰ ਚੋਣ ਕਮਿਸ਼ਨ (Election Commission) ਵੱਲੋਂ ਐਲਾਨੇ ਖ਼ਰਚੇ ਬਾਰੇ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ (Election Commission) ਇਕ ਉਮੀਦਵਾਰ ਨੂੰ ਵੱਧ ਤੋਂ ਵੱਧ 95 ਲੱਖ ਰੁਪਏ ਖ਼ਰਚਣ ਦੀ ਪ੍ਰਵਾਨਗੀ ਦਿੰਦਾ ਹੈ ਪਰ ਸੈਂਟਰ ਫ਼ਾਰ ਮੀਡੀਆ ਸਟੱਡੀਜ਼ (Center for Media Studies) ਦੀ ਰਿਪੋਰਟ ਅਨੁਸਾਰ ਇਕ ਉਮੀਦਵਾਰ ਲਗਪਗ 6 ਕਰੋੜ ਦੇ ਕਰੀਬ ਖ਼ਰਚਾ ਕਰੇਗਾ।
ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪੰਜਾਬ ਅੰਦਰ ਸਮਾਨੰਤਰ ਚੱਲ ਰਹੇ ਸ਼ਰਾਬ ਮਾਫੀਆ ਦਾ ਹੋਇਆ ਪਰਦਾਫਾਸ਼ : ਸੁਖਪਾਲ ਖਹਿਰਾ
ਪਾਰਟੀਆਂ ਦੀ ਸਾਲਾਨਾ ਆਡਿਟ ਰਿਪੋਰਟ ਮੁਤਾਬਕ;-
2015-2020 ਦੌਰਾਨ ਭਾਜਪਾ ਨੇ 2000 ਕਰੋੜ ਰੁਪਏ ਪ੍ਰਚਾਰ ਲਈ ਖ਼ਰਚ ਕੀਤੇ। ਜਦਕਿ ਕਾਂਗਰਸ ਨੇ 560 ਕਰੋੜ ਰੁਪਏ ਖ਼ਰਚ ਕੀਤੇ। ਇਕ ਅਨੁਮਾਨ ਮੁਤਾਬਿਕ ਭਾਜਪਾ ਨੇ 54.87 ਫ਼ੀ ਸਦੀ ਦੇ ਕਰੀਬ ਖ਼ਰਚ ਕੀਤਾ ਅਤੇ ਕਾਂਗਰਸ ਨੇ 40.08 ਫ਼ੀ ਸਦੀ ਖ਼ਰਚਾ ਕੀਤਾ। ਉਮੀਦਵਾਰਾਂ ਅਤੇ ਪਾਰਟੀਆਂ ਦੇ ਖ਼ਰਚਿਆਂ ਵਿੱਚ ਕਾਰ, ਉਮੀਦਵਾਰਾਂ ਵੱਲੋਂ ਖੋਲ੍ਹੇ ਜਾਣ ਵਾਲੇ ਦਫ਼ਤਰ, ਪਰਚੀਆਂ ਦੀ ਵੰਡ, ਬਸਾਂ, ਖਾਣ ਪੀਣ ’ਤੇ ਚੋਣ ਵਾਲਾ ਖ਼ਰਚਾ, ਰੈਲੀਆਂ ਦੌਰਾਨ ਮਾਈਕ, ਕੁਰਸੀਆਂ ਅਤੇ ਬੂਥਾਂ ’ਤੇ ਵਰਕਰਾਂ ਦੇ ਬੈਠਣ ਲਈ ਟੈਂਟ, ਕੁਰਸੀਆਂ, ਟੇਬਲਾਂ ’ਤੇ ਹੋਣ ਵਾਲੇ ਖ਼ਰਚੇ ਸ਼ਾਮਲ ਹਨ। ਅਜੌਕੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਖ਼ਰਚਾ ਵੱਡੇ ਲੀਡਰਾਂ ਦੇ ਇਕ ਥਾਂ ਤੋਂ ਦੂਜੀ ਥਾਂ ’ਤੇ ਆਉਣ ਜਾਣ ਲਈ ਵਰਤੇ ਜਾਣ ਵਾਲੇ ਹੈਲੀਕਾਪਟਰਾਂ ’ਤੇ ਹੋਣ ਵਾਲਾ ਖ਼ਰਚਾ ਸਭ ਤੋਂ ਵੱਡਾ ਹੈ। ਪਿਛਲੀਆਂ ਚੋਣਾਂ ਮੌਕੇ ਹੈਲੀਕਾਪਟਰਾਂ ਦੀ ਮੰਗ ਵਿੱਚ 40 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਜੇਕਰ ਪ੍ਰਾਈਵੇਟ ਜੈਟ ਦੀ ਗੱਲ ਕੀਤੀ ਜਾਵੇ ਤਾਂ ਜੈਟ ਦਾ ਖ਼ਰਚਾ 4.5 ਤੋਂ 5.25 ਲੱਖ ਪ੍ਰਤੀ ਘੰਟਾ ਤੱਕ ਹੋ ਜਾਂਦਾ ਹੈ ਅਤੇ ਹੈਲੀਕਾਪਟਰ ਦਾ ਖ਼ਰਚਾ 1.5 ਲੱਖ ਰੁਪਏ ਪ੍ਰਤੀ ਘੰਟਾ ਹੁੰਦਾ ਹੈ। ਸੈਂਟਰ ਫ਼ਾਰ ਮੀਡੀਆ ਸਟੱਡੀਜ਼ (Center for Media Studies) ਦੀ ਰਿਪੋਰਟ ਅਨੁਸਾਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ 97 ਕਰੋੜ ਵੋਟਰਾਂ ਪਿਛੇ ਪ੍ਰਤੀ ਵੋਟਰ 1240 ਰੁਪਏ ਖ਼ਰਚਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।