ਕੋਲਕਾਤਾ : ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਜਿੱਤ ਦਾ ਮਾਰਕਾ ਮਾਰਦੇ ਹੋਏ ਬਾਜ਼ੀ ਆਪਣੇ ਵਲ ਕਰਦੇ ਹੋਏ ਪ੍ਰਤੀਤ ਹੋ ਰਹੀ ਹੈ। ਫ਼ਿਲਹਾਲ ਮਮਤਾ ਦੀ ਪਾਰਟੀ ਟੀ.ਐਮ.ਸੀ. ਨੇ 200 ਦਾ ਦਰੜਦੇ ਹੋਏ ਆਪਣੇ ਕਦਮ ਜਿੱਤ ਦੀ ਹੱਦ ਤਕ ਪਹੁੰਚਾ ਲਏ ਹਨ। ਇਸ ਦੇ ਮੁਕਾਬਲੇ ਵਿਚ ਭਾਜਪਾ 80 ਦੇ ਅਟਕੀ ਹੋਈ ਹੈ। ਹਾਲਾਤ ਸਾਫ਼ ਸਾਫ਼ ਦਸ ਰਹੇ ਹਨ ਕਿ ਮਮਤਾ ਬੈਨਰਜੀ ਤੀਜੀ ਵਾਰ ਬੰਗਾਲ ਦੀ ਮੁੱਖ ਮੰਤਰੀ ਬਣੇਗੀ। ਜਾਣਕਾਰੀ ਅਨੁਸਾਰ ਸੂਬਾ ਵਿਧਾਨ ਸਭਾ ਦੀਆਂ 294 ਸੀਟਾਂ ’ਚੋਂ 292 ਸੀਟਾਂ ’ਤੇ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚੋਂ ਤ੍ਰਿਣਮੂਲ ਕਾਂਗਰਸ 208 ਸੀਟਾਂ ’ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਨੇ 80 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਮਮਤਾ ਬੈਨਰਜੀ ਨੂੰ ਚੁਣਾਵੀ ਜਿੱਤ ’ਤੇ ਵਧਾਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅਰਵਿੰਦ ਕੇਜਰੀਵਾਲ, ਤੇਜਸਵੀ, ਸ਼ਰਦ ਪਵਾਰ, ਜੰਮੂ-ਕਸ਼ਮੀਰ ਦੀ ਨੇਤਾ ਮਹਿਬੂਬਾ ਮੁਫ਼ਤੀ ਨੇ ਮਮਤਾ ਨੂੰ ਵਧਾਈ ਦਿੱਤੀ।
ਦਸ ਦਈਏ ਕਿ ਇਥੇ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ, ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਤੋਂ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਹਾਵੜਾ ਦੀ ਸ਼ਿਵਪੁਰ ਵਿਧਾਨ ਸਭਾ ਸੀਟ ਤੋਂ ਟੀ. ਐੱਮ. ਸੀ. ਦੇ ਮਨੋਜ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਕ੍ਰਿਕਟਰ ਤੋਂ ਨੇਤਾ ਬਣੇ ਮਨੋਜ ਤਿਵਾੜੀ ਨੇ 32 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।