ਅੰਬਾਲਾ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਬੀਤੇ ਦਿਨ ਹਿਸਾਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸੁਨਾਮੀ ਚੱਲ ਰਹੀ ਹੈ ਅਤੇ ਜਿਹੜਾ ਵੀ ਇਸ ਦੇ ਅੱਗੇ ਆਵੇਗਾ ਉਹ ਢਹਿ ਢੇਰੀ ਹੋ ਜਾਵੇਗਾ। ਇਸ ਮੌਕੇ ਅਨਿਲ ਵਿੱਜ ਦਾਅਵੇ ਨਾਲ ਕਿਹਾ ਕਿ ਭਾਜਪਾ ਹਰਿਆਣਾ ਦੀਆਂ 10 ਦੀਆਂ 10 ਸੀਟਾਂ ਜਿੱਤ ਲਵੇਗੀ। ਅਨਿਲ ਵਿੱਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ ਜਾਣ ਬਾਰੇ ਕਿਹਾ ਕਿ ਕੇਜਰੀਵਾਲ ਨੂੰ ਹੁਣ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੇਜਰੀਵਾਲ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕੁੱਝ ਹੋਰ ਤਰ੍ਹਾਂ ਦੇ ਬਿਆਨ ਦਿੰਦਾ ਸੀ ਪਰ ਅੱਜ ਉਹੀ ਬਿਆਨ ਉਸਦੇ ਉਲਟ ਜਾ ਰਹੇ ਹਨ। ਪੱਤਰਕਾਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਅਨਿਲ ਵਿੱਜ ਨੇ ਕਿਹਾ ਕਿ ਉਹ ਚੰਗਾ ਕੰਮ ਕਰ ਰਹੇ ਹਨ। ਚੰਗੇ ਕੰਮ ਕਰਨ ਲਈ ਜ਼ਰੂਰੀ ਨਹੀਂ ਕਿ ਮੰਤਰੀ ਹੋਣਾ ਚਾਹੀਦਾ ਹੈ, ਵਿਧਾਇਕ ਬਣ ਕੇ ਵੀ ਚੰਗੇ ਕੰਮ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦੀ ਮਰਜ਼ੀ ਹੈ ਕਿਸ ਕੋਲੋਂ ਕਿਥੇ ਕੀ ਕੰਮ ਲੈਣਾ ਹੈ। ਹਿਸਾਬ ਦੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਕਿਹਾ ਕਿ ਅਸਲ ਨਤੀਜਾ 4 ਜੂਨ ਨੂੰ ਆਉਣਾ ਹੈ।