ਕੋਲਕਾਤਾ : ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) 1200 ਵੋਟਾਂ ਨਾਲ ਚੋਣ ਜਿੱਤ ਗਈ ਹੈ। ਸਵੇਰ ਤੋਂ ਚੱਲ ਰਹੇ ਫਸਵੇਂ ਮੁਕਾਬਲੇ ਵਿਚ ਆਖ਼ਰ ਉਨ੍ਹਾਂ ਭਾਜਪਾ ਦੇ ਸ਼ੁਭੇਂਦਰੂ ਨੂੰ ਹਰਾ ਦਿਤਾ। ਸ਼ੁਰੂਆਤੀ ਰੁਝਾਨਾਂ ਵਿਚ ਸੁਭੇਂਦਰੂ ਅੱਗੇ ਚੱਲ ਰਿਹਾ ਸੀ। ਸਭ ਦੀਆਂ ਨਜ਼ਰਾਂ ਨੰਦੀਗਰਾਮ ਸੀਟ ’ਤੇ ਟਿਕੀਆਂ ਹੋਈਆਂ ਸਨ। ਬੰਗਾਲ ਵਿਧਾਨ ਸਭਾ ਚੋਣਾਂ ਵਿਚ ਟੀਐਮਸੀ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਵਲੋਂ 200 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਉਹ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਜਦਕਿ ਟੀਐਮਸੀ 200 ਸੀਟਾਂ ਤੋਂ ਪਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਨੇ ਬੰਗਾਲ ਨੂੰ ਫ਼ਤਿਹ ਕਰਨ ਲਈ ਦਿਨ ਰਾਤ ਇਕ ਕੀਤਾ ਹੋਇਆ ਸੀ ਪਰ ‘ਦੀਦੀ’ ਨੇ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਉਤੇ ਪਾਣੀ ਫੇਰ ਦਿਤਾ ਅਤੇ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨ ਲਈ ਤਿਆਰ ਹੈ।