ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 25 ਮਈ ਨੂੰ ਹਰਿਆਣਾ ਵਿਚ ਹੋਣ ਵਾਲੇ ਲੋਕਸਭਾ ਆਮ ਚੋਣ ਨੁੰ ਲੈ ਕੇ ਤਿਆਰੀ ਪੂਰੀ ਕੀਤੀ ਜਾ ਰਹੀ ਹੈ। 75 ਫੀਸਦੀ ਤੋਂ ਵੱਧ ਚੋਣ ਫੀਸਦੀ ਵਧਾਉਣ ਦਾ ਟੀਚਾ ਵਿਭਾਗ ਨੇ ਨਿਰਧਾਰਿਤ ਕੀਤਾ ਹੈ। ਇਸ ਲੜੀ ਵਿਚ ਗਲੋਬਲ ਸਿਟੀ ਗੁਰੂਗ੍ਰਾਮ ਵਿਚ 31 ਬਹੁਮੰਜਿਲਾ ਸੋਸਾਇਟੀ ਵਿਚ ਪਹਿਲੀ ਵਾਰ 52 ਪੋਲਿੰਗ ਬੂਥ ਬਣਾਏ ਗਏ ਹਨ। ਸ੍ਰੀ ਅਗਰਵਾਲ ਅੱਜ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਆਮਤੌਰ 'ਤੇ ਇਹ ਧਾਰਣਾਂ ਰਹਿੰਦੀ ਹੈ ਕਿ ਗਲੋਬਲ ਸਿਟੀ ਗੁਰੂਗ੍ਰਾਮ ਵਰਗੇ ਸ਼ਹਿਰਾਂ ਦੀ ਬਹੁਮੰਜਿਲਾ ਸੋਸਾਇਟੀ ਵਿਚ ਸਾਧਨ ਸਪੰਨ ਤੇ ਧਨ ਵਾਲੇ ਵਿਅਕਤੀ ਰਹਿੰਦੇ ਹਨ, ਜੋ ਚੋਣ
ਦੇ ਪ੍ਰਤੀ ਵੱਧ ਦਿਲਚਸਪੀ ਨਹੀਂ ਲੈਂਦੇ ਹਨ, ਇਸ ਲਈ ਅਸੀਂ ਪਹਿਲੀ ਵਾਰ ਰੇਂਜਿਟੇਂਡ ਵੈਲਫੇਅਰ ਸੋਸਾਇਟੀ ਨਾਲ ਗਲਬਾਤ ਕਰ ਸੋਸਾਇਟੀ ਵਿਚ ਚੋਣ ਬੂਥ ਬਨਾਉਣ ਦੀ ਪਹਿਲ ਕੀਤੀ ਹੈ। ਤਾਂ ਜੋ ਉਹ ਸੋਸਾਇਟੀ ਦੇ ਅੰਦਰ ਹੀ ਚੋਣ ਕਰ ਸਕਣ। ਇਸ ਦੇ ਲਈ ਸ੍ਰੀ ਅਗਰਵਾਲ ਨੇ ਆਰਡਬਲਿਯੂਏ ਸੋਸਾਇਟੀ ਦੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ ਹੈ ਕਿ ਉਨ੍ਹਾਂ ਨੇ ਚੋਣ ਦਾ ਪਰਵ-ਦੇਸ਼ ਦਾ ਗਰਵ ਲੋਕਤੰਤਰ ਮਹਾਉਤਸਵ ਵਿਚ ਭਾਗੀਦਾਰੀ ਦਿਖਾਈ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 76 ਬਾਦਸ਼ਾਹਪੁਰ ਵਿਧਾਨਸਭਾ ਖੇਤਰ ਦੇ ਤਹਿਤ 22 ਸੋਸਾਇਟੀ ਵਿਚ ਸੱਭ ਤੋਂ ਵੱਧ 35 ਚੋਣ ਬੂਥ ਬਣਾਏ ਗਏ ਹਨ, ਜਦੋਂ ਕਿ 77 ਗੁਰੂਗ੍ਰਾਮ ਵਿਧਾਨਸਭਾ ਵਿਚ 8 ਸੋਸਾਇਟੀ ਵਿਚ 16 ਬੂਥ ਅਤੇ 78 ਸੋਹਨਾ ਵਿਧਾਨਸਭਾ ਖੇਤਰ ਦੀ ਇਕ ਸੋਸਾਇਟੀ ਵਿਚ ਇਕ ਬੂਥ ਬਣਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ 1950 ਹੈਲਪਲਾਇਨ ਨੰਬਰ ਜਾਰੀ ਕੀਤਾ ਹੈ ਅਤੇ ਚੋਣ ਨਾਲ ਜੁੜੀ ਜਾਂ ਚੋਣ ਜਾਬਤਾ ਦੇ ਉਲੰਘਣ ਦੇ ਬਾਰੇ ਵੀ ਇਸ 'ਤੇ ਵਿਭਾਗ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚੋਣ ਜਾਬਤਾ ਦਾ ਪਾਲਣ ਕਰਨ ਅਤੇ ਬਿਨ੍ਹਾ ਕਿਸੇ ਭੇਦਭਾਵ ਦੇ
ਲੋਕਾਂ ਨੂੰ ਵੀ ਵੋਟ ਦੇ ਮਹਤੱਵ ਦੇ ਬਾਰੇ ਵਿਚ ਜਾਗਰੁਕ ਕਰਨ।