ਚੰਡੀਗੜ੍ਹ : ਹਿਸਾਰ ਸਥਿਤ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੁੰ ਕਪਾਅ ਦਾ ਉਤਪਾਦਨ ਵਧਾਉਣ, ਉਨੱਤ ਕਿਸਮ ਦੇ ਬੀਜਾਂ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਵੱਖ-ਵੱਖ ਸਿਖਲਾਈ ਕੈਂਪ ਪ੍ਰਬੰਧਿਤ ਕੀਤੇ ਗਏ। ਸਿਖਲਾਈ ਕੈਂਪ ਵਿਚ ਖੋਜ ਨਿਦੇਸ਼ਕ ਡਾ. ਜੀਤਰਾਮ ਸ਼ਰਮਾ ਨੇ ਕਿਸਾਨਾਂ ਨੂੰ ਦਸਿਆ ਕਿ ਗੁਲਾਬੀ ਸੁੰਡੀ ਦਾ ਪ੍ਰਕੋਪ ਖੇਤਾਂ ਵਿਚ ਰੱਖੀ ਹੋਈ ਲਕੜੀਆਂ ਅਤੇ ਬਨਛਟਿਆਂ ਦੇ ਕਾਰਨ ਫੈਲਦਾ ਹੈ। ਇੰਨ੍ਹਾਂ ਦਾ ਸਹੀ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ। ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਸਿਖਿਆ ਸੰਸਥਾਨ ਦੇ ਸਹਿ-ਨਿਦੇਸ਼ਕ ਸਿਖਲਾਈ ਡਾ. ਅਸ਼ੋਕ ਗੋਦਾਰਾ ਨੇ ਦਸਿਆ ਕਿ ਸੰਸਥਾਨ ਵੱਲੋਂ ਸਮੇਂ -ਸਮੇਂ 'ਤੇ ਵੱਖ-ਵੱਖ ਤਰ੍ਹਾ ਦੇ ਸਿਖਲਾਈ ਦਿੱਤੀ ਜਾ ਰਹੀ ਹੈ। ਕਪਾਅ ਅਨੁਭਾਗ ਦੇ ਪ੍ਰਭਾਰੀ ਡਾ. ਕਰਮਲ ਸਿੰਘ ਨੇ ਦਸਿਆ ਕਿ ਬੀਟੀ ਨਰਮਾ ਦੇ ਲਈ ਸ਼ੁੱਧ ਨਾਈਟ੍ਰੋਜਨ , ਸ਼ੁੱਧ ਫੋਸਫੋਰਸ , ਸ਼ੁੱਧ ਪੋਟਾਸ਼ ਤੇ ਜਿੰਕ ਸਲਫੈਟ ਕ੍ਰਮਵਾਰ: 70:24 24:10 ਕਿਲੋ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਫਰਟੀਲਾਈਜਰ ਦੀ ਮਾਤਰਾ ਮਿੱਟੀ ਦੀ ਜਾਂਚ ਦੇ ਆਧਾਰ 'ਤੇ ਤੈਅ ਕੀਤੀ ਜਾਣੀ ਚਾਹੀਦੀ ਹੈ। ਪੰਜ -ਛੇ ਸਾਲ ਵਿਚ ਇਕ ਵਾਰ ਗੋਬਰ ਦੀ ਖਾਦ ਪਾਉਣੀ ਚਾਹੀਦੀ ਹੈ। ਕੈਂਪ ਵਿਚ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਉਤਪਾਦਕ ਸਮੱਗਰੀ ਵੀ ਪ੍ਰਦਾਨ ਕੀਤੀ ਗਈ।