ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ, ਸਿਖਲਾਈ ਅਤੇ ਸਿਖਿਆ ਸੰਸਥਾਨ ਵੱਲੋਂ ਮਸ਼ਰੂਮ ਉਤਪਾਦਨ ਤਕਨੀਕੀ ਵਿਸ਼ਾ 'ਤੇ 3 ਤੋਂ 5 ਅਪ੍ਰੈਨ, 2024 ਤਕ ਤਿੰਨ ਦਿਨਾਂ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਿਖਲਾਈ ਵਿਚ ਦੇਸ਼ ਤੇ ਸੂਬੇ ਤੋਂ ਕਿਸੇ ਵੀ ਵਰਗ , ਉਮਰ ਦੇ ਇਛੁੱਕ ਮਹਿਲਾ ਤੇ ਪੁਰਸ਼ ਹਿੱਸ ਲੈ ਸਕਣਗੇ ਯੂਨੀਵਸਿਟੀ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਿਖਲਾਈ ਵਿਚ ਸਫੇਦ ਬਟਨ ਮਸ਼ਰੂਮ, ਓਇਸਟਰ ਮਸ਼ਰੂਮ, ਦੁਧਿਆ ਮਸ਼ਰੂਮ, ਸ਼ੀਟਾਕੇ ਮਸ਼ਰੂਮ, ਕੀੜਾਜੜੀ ਮਸ਼ਰੂਮ ਆਦਿ 'ਤੇ ਸੰਪੂਰਨ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਸ਼ਰੂਮ ਦੇ ਮੁੱਲ ਸਬੰਧਿਤ ਉਤਪਾਦ ਤਿਆਰ ਕਰਨਾ, ਮਾਰਕਟਿੰਗ ਅਤੇ ਲਾਇਸੈਂਸਿੰਗ, ਮਸ਼ਰੂਮ ਉਤਪਾਦਨ ਵਿਚ ਮਜਬੂਤੀ ਕਰਣ, ਮਸ਼ਰੂਮ ਦਾ ਸਪਾਨ/ਬੀਜ ਤਿਆਰ ਕਰਨਾ, ਮੋਸਮੀ ਅਤੇ ਏਅਰ ਵਾਤਾਵਰਣ ਅਨੁਕੂਲ ਕੰਟਰੋਲ ਵਿਚ ਵਿੱਖ-ਵੱਖ ਮਸ਼ਰੂਮ ਨੂੰ ਉਗਾਉਣ ਮਸ਼ਰੂਮ ਦੀ ਜੈਵਿਕ ਅਤੇ ਅਜੈਵਿਕ ਸਮਸਿਆਵਾਂ ਅਤੇ ਉਨ੍ਹਾਂ ਦੇ ਨਿਦਾਨ 'ਤੇ ਵਿਸਤਾਰ ਨਾਲ ਚਰਚਾ ਕੀਤੀ।
ਉਨ੍ਹਾਂ ਨੇ ਦਸਿਆ ਕਿ ਇਹ ਸਿਖਲਾਈ ਫਰੀ ਹੋਵੇਗੀ।ਪ੍ਰਤੀਭਾਗੀਆਂ ਨੂੰ ਸੰਸਥਾਨ ਦੀ ਵੱਲੋਂ ਪ੍ਰਮਾਣ-ਪੱਤਰ ਦਿੱਤੇ ਜਾਣਗੇ। ਇਛੁੱਕ ਨੌਜੁਆਨ ਤੇ ਯੁਵਤੀਆਂ ਰਜਿਸਟ੍ਰੇਸ਼ਣ ਲਈ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਸਿਖਿਆ ਸੰਸਥਾਨ ਵਿਚ 3 ਅਪ੍ਰੈਲ ਨੂੰ ਹੀ ਆਪਣਾ ਰਜਿਸਟ੍ਰਸ਼ਣ ਕਰਵਾ ਕੇ ਸਿਖਲਾਈ ਵਿਚ ਹਿੱਸਾ ਲੈ ਸਕਦੇ ਹਨ। ਸਿਖਲਾਈ ਵਿਚ ਪ੍ਰਵੇਸ਼ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ ਦਿੱਤਾ ਜਾਵੇਗਾ। ਰਜਿਸਟ੍ਰੇਸ਼ਣ ਲਈ ਉਮੀਦਵਾਰਾਂ ਨੂੰ ਇਕ ਫੋਟੋ ਤੇ ਆਧਾਰ ਕਾਰਡ ਦੀ ਫੋਟੋਕਾਪੀ ਨਾਲ ਲੈ ਕੇ ਆਉਣੀ ਹੋਵੇਗੀ।