ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਅਤੇ ਕੁਸ਼ਲਤਾ ਵਿਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਕੰਮ ਜਲਦੀ ਤੋਂ ਜਲਦੀ ਪੂਰੇ ਕੀਤੇ ਜਾ ਸਕਣ। ਉਨ੍ਹਾਂ ਨੇ ਦਫਤਰਾਂ ਵਿਚ ਪੂਰੀ ਤਰ੍ਹਾ ਸਫਾਈ ਵਿਵਸਥਾ ਬਣਾਏ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਅਚਾਨਕ ਨਿਰੀਖਣ ਕਰ ਕਰਮਚਾਰੀਆਂ ਦੀ ਵਰਕਿੰਗ ਬਾਰੇ ਜਾਣਕਾਰੀ ਲੈ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਆਪਣੇ ਦਫਤਰਾਂ ਵਿਚ ਪੂਰੀ ਤਰ੍ਹਾ ਸਵੱਛਤਾ ਬਣਾਏ ਰੱਖਣ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾ ਦੇ ਇੰਫ੍ਰਾਸਟਕਚਰ ਦੀ ਜਰੂਰਤ ਹੈ ਤਾਂ ਉਸ ਬਾਰੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਦੇ ਜਾਣਕਾਰੀ ਵਿਚ ਲਿਆਉਣ ਤਾਂ ਜੋ ਉਸ ਦੀ ਉਪਲਬਧਤਾ ਯਕੀਨੀ ਕੀਤੀ ਜਾ ਸਕੇ।
ਮੁੱਖ ਸਕੱਤਰ ਨੇ ਸਕੱਤਰੇਤ ਵਿਚ ਕਰਮਚਾਰੀਆਂ ਦੀ ਕਾਰਜ ਪ੍ਰਣਾਲੀ ਬਾਰੇ ਗੰਭੀਰਤਾ ਨਾਲ ਜਾਣਿਆ ਅਤੇ ਇਸ ਵਿਚ ਸੁਧਾਰ ਕਰਨ ਲਈ ਆਪਣੇ ਸੁਝਾਅ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਦਫਤਰ ਵਿਚ ਸਮੇਂ 'ਤੇ ਆਉਣ ਅਤੇ ਕੰਮ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਨਾ ਵਰਤਣ ਅਤੇ ਆਪਣੇ ਕੰਮ ਨੁੰ ਪੂਰੀ ਜਿਮੇਵਾਰੀ ਨਾਲ ਨਿਭਾਉਣ। ਜੇਕਰ ਕਰਮਚਾਰੀ ਆਪਣੇ ਕੰਮ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਵਰਤਣਗੇ ਤਾਂ ਉਨ੍ਹਾਂ ਦੇ ਵਿਰੁੱਧ ਜਰੂਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਰਮਚਾਰੀਆਂ ਤੋਂ ਕਾਰਜਪ੍ਰਣਾਲੀ ਵਿਚ ਸੁਧਾਰ ਕਰਨ ਲਈ ਸੁਝਾਅ ਵੀ ਮੰਗੇ। ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਕਰਮਚਾਰੀਆਂ ਨੂੰ ਨੈਤਿਕਤਾ ਅਤੇ ਸਿਦਾਂਤ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਅਤੇ ਜਾਗਰੁਕ ਕਰਨ ਤਹਿਤ ਕਰਮਯੋਗੀ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ ਜਿਸ ਵਿਚ ਲਗਭਗ 3 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਣੀ ਹੈ ਤਾਂ ਜੋ ਕਰਮਚਾਰੀ ਨਿਰਪੱਖ ਅਤੇ ਪਾਰਦਰਸ਼ਿਤਾ ਦੇ ਨਾਲ ਕੰਮ ਕਰਨ। ਇਸ ਸਿਖਲਾਈ ਨਾਲ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਵਿਚ ਜਰੂਰ ਹੀ ਸੁਧਾਰ ਆਵੇਗਾ। ਮੁੱਖ ਸਕੱਤਰ ਨੇ ਰਾਜਨੀਤਿਕ ਅਤੇ ਸੰਸਦੀ ਕੰਮ ਸ਼ਾਖਾ, ਕੈਬਨਿਟ ਬ੍ਰਾਂਚ, ਮਨੁੱਖ ਸੰਸਾਧਨ ਬ੍ਰਾਂਚ, ਸੇਵਾਵਾਂ ਬ੍ਰਾਂਚ, ਸਿਖਲਾਈ ਬ੍ਰਾਂਚ, ਮੁੱਖ ਮੰਤਰੀ ਸਕੱਤਰੇਤ ਬ੍ਰਾਂਚ ਸਮੇਤ ਹੋਰ ਬ੍ਰਾਂਚਾਂ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਵਿਸ਼ੇਸ਼ ਸਕੱਤਰ ਪਰਸਨਲ ਪ੍ਰਭਜੀਤ ਸਿੰਘ, ਵਿਸ਼ੇਸ਼ ਸਕੱਤਰ ਮਾਨਵ ਸੰਸਾਧਨ ਆਦਿਤਅ ਦਹਿਆ, ਸੰਯੁਕਤ ਸਕੱਤਰ ਗ੍ਰਹਿ ਰਾਧਿਕਾ ਸਿੰਘ, ਡੀਐਸਐਸ ਅਨਿਲ ਭਾਰਦਵਾਜ ਸਮੇਤ ਕਈ ਅਧਿਕਾਰੀ ਨਾਲ ਰਹੇ।