Friday, November 22, 2024

Haryana

ਨਕਲੀ ਤੇ ਅਵੈਧ ਦਵਾਈਆਂ ਦੀ ਵਿਕਰੀ ਰੋਕਣ ਲਈ ਸਖਤੀ 

April 03, 2024 05:26 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਕਲੀ ਤੇ ਅਵੈਧ ਦਵਾਈਆਂ ਦੀ ਵਿਕਰੀ ਰੋਕਣ ਦੇ ਲਈ ਸਖਤੀ ਨਾਲ ਮਾਨੀਟਰਿੰਗ ਕੀਤੀ ਜਾਵੇ ਅਤੇ ਵਿਸ਼ੇਸ਼ਕਰ ਡਰੱਗ ਦੀ ਹਰ ਮੂਵਮੈਂਟ ਨੂੰ ਟ੍ਰੈਕ ਕੀਤਾ ਜਾਵੇ। ਡਰੱਗ ਆਫਿਸਰ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸੰਯੂਕਤ ਰੂਪ ਨਾਲ ਕਾਰਵਾਈ ਕਰਨ ਤਾਂ ਜੋ ਕੋਈ ਘਟਨਾ ਨਾ ਹੋ ਸਕੇ। ਮੁੱਖ ਸਕੱਤਰ ਚੰਡੀਗੜ੍ਹ ਵਿਚ 7ਵੀਂ ਰਾਜ ਪੱਧਰੀ ਨਾਰਕੋ ਕੋਰਡੀਨੇਸ਼ਨ ਕਮੇਟੀ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਲੋਕਸਭਾ ਚੋਣ ਦੀ ਤਿਆਰੀਆਂ ਨੂੰ ਲੈ ਕੇ ਵੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਮੁੱਖ ਸਕੱਤਰ ਨੇ ਕਿਹਾ ਕਿ ਜਿਲ੍ਹਿਆਂ ਵਿਚ ਪ੍ਰਾਈਵੇਟ ਏਜੰਸੀ, ਸਵੈ ਸੇਵੀ ਸੰਗਠਨ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਕੇਂਦਰ ਚਲਾਏ ਜਾਣ ਤਾਂ ਜੋ ਜਿਨ੍ਹਾਂ ਖੇਤਰਾਂ ਵਿਚ ਕੇਂਦਰ ਨਹੀਂ ਹਨ ਉਨ੍ਹਾਂ ਵਿਚ ਲੋਕਾਂ ਨੁੰ ਨਸ਼ੇ ਤੋਂ ਨਿਜਾਤ ਦਿਲਵਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਡਰੱਗ ਤੋਂ ਮੁਕਤੀ ਦਿਵਾਉਣ ਲਈ ਚਾਲਾਨ, ਟੇਸਟਿੰਗ 'ਤੇ ਫੋਕਸ ਕੀਤਾ ਜਾਵੇ ਅਤੇ ਨੌਜੁਆਨਾਂ ਨੂੰ ਸੁਚੇਤ ਅਤੇ ਜਾਗਰੁਕ ਕਰਨ ਲਈ ਸਕੂਲ ਅਤੇ ਕਾਲਜ ਪੱਧਰ 'ਤੇ ਵੀ ਵਿਸ਼ੇਸ਼ ਫੋਕਸ ਰੱਖਿਆ ਜਾਵੇ। ਇਸ ਤੋਂ ਇਲਾਵਾ, ਜਿਲ੍ਹਾ ਪੱਧਰ 'ਤੇ ਹਰ ਤੀਜੇ ਮਹੀਨੇ ਐਨਕਾਰਡ ਦੀ ਮੀਟਿੰਗ ਨਿਯਮਤ ਰੂਪ ਨਾਲ ਕੀਤੀ ਜਾਵੇ। ਮੀਟਿੰਗ ਵਿਚ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਗਿਆ ਕਿ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਚਲਾਈ ਜਾ ਰਹੀ ਹਰਿਆਣਾ ਊਦੈ ਯੋਜਨਾ ਦੇ ਤਹਿਤ ਏਂਟੀ ਡਰੱਗ ਪ੍ਰੋਗ੍ਰਾਮ ਵਿਚ ਵਾਰਡ, ਪੰਚਾਇਤ ਤੇ ਪਿੰਡਾਂ ਨੂੰ ਡਰੱਗ ਫਰੀ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੌਰਾਨ ਰਾਜ ਵਿਚ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੁਕ ਕਰਨ ਲਈ 1879 ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ ਜਿਨ੍ਹਾਂ ਵਿਚ 14 ਲੱਖ 23 ਹਜਾਰ 410 ਲੋਕਾਂ ਨੇ ਹਿੱਸਾ ਲਿਆ। ਏਂਟੀ ਡਰੱਗ ਗਤੀਵਿਧੀਆਂ 'ਤੇ ਐਕਸ਼ਨ ਲੈਂਦੇ ਹੋਏ 4681 ਕੇਸ ਦਰਜ ਕਰ  6510  ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ। ਇਸ ਤੋਂ ਇਲਾਵਾ, ਐਨਡੀਪੀਐਸ ਐਕਟ ਦੇ ਤਹਿਤ 801 ਦੋਸ਼ੀਆਂ 'ਤੇ ਕੇਸ ਤੈਸ ਹੋਏ ਜਿਨ੍ਹਾਂ ਦੀ 13.09 ਕਰੋੜ ਰੁਪਏ ਦੀ ਸਪੰਤੀ ਜਬਤ ਕੀਤੀ ਗਈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੇ 31 ਅਵੈਧ ਕਬਜਿਆਂ ਨੂੰ ਡਿਮੋਲਿਸ਼ ਕੀਤਾ ਗਿਆ। ਉਨ੍ਹਾਂ ਨੇ ਦਸਿਆ ਕਿ ਏਂਟੀ ਡਰੱਗ ਪ੍ਰੋਗ੍ਰਾਮ ਤਹਿਤ ਰਾਜ ਦੇ ਨਸ਼ਾ ਮੁਕਤੀ ਕੇਂਦਰਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਹਰੀ ਐਪ ਰਾਹੀਂ 7523 ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਜਿਨ੍ਹਾਂ ਨੂੰ ਨਮਕ ਲੋਟਾ ਮੁਹਿੰਮ ਰਾਹੀਂ ਨਸ਼ਾ ਛੱਡਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਚੋਣ ਵਿਚ ਨਿਯਮਤ ਰੂਪ ਨਾਲ ਡਾਟਾ ਸ਼ੇਅਰ ਕਰਨ ਅਤੇ ਜਰੂਰੀ ਸੂਚਨਾਵਾਂ ਸਮੇਂ 'ਤੇ ਭੇਜਣ ਦੇ ਨਿਰਦੇਸ਼

 ਮੁੱਖ ਸਕੱਤਰ ਨੇ ਲੋਕਸਭਾ ਚੋਣ ਨੂੰ ਲੈ ਕੇ ਵੀ ਸਾਰੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਨਾਲ ਵਿਸਤਾਰ ਨਾਲ ਗਲਬਾਤ ਕੀਤੀ ਅਤੇ ਜਰੂਰੀ ਤਿਆਰੀਆਂ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਗਿਣਤੀ ਕੇਂਦਰਾਂ ਦੀ ਤਿਆਰੀ ਅਤੇ ਉਨ੍ਹਾਂ ਦੀ ਨਿਗਰਾਨੀ ਯਕੀਨੀ ਕਰਨ ਨੂੰ ਵੀ ਕਿਹਾ। ਇਸ ਤੋਂ ਇਲਾਵਾ ਚੋਣ ਦੌਰਾਨ ਨਿਯਮਤ ਰੂਪ ਨਾਲ ਡਾਟਾ ਸ਼ੇਅਰ ਕਰਨ ਅਤੇ ਸਾਰੀ ਜਰੂਰੀ ਸੂਚਨਾਵਾਂ ਸਮੇਂ 'ਤੇ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨਿਕ ਅਧਿਕਾਰੀ ਨਿਜੀ ਪੱਧਰ 'ਤੇ ਪੂਰੀ ਮੁਸਤੈਦੀ, ਜਿਮੇਵਾਰੀ ਦੇ ਨਾਲ ਆਪਣੇ ਜਿਮੇਵਾਰੀ ਨੁੰ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ਕਰ ਰਾਜ ਦੇ ਸੀਮਾਵਾਂ 'ਤੇ ਨਾਕਾਬੰਦੀ ਵਿਚ ਕਿਸੀ ਤਰ੍ਹਾ ਦੀ ਲਾਪ੍ਰਵਾਹੀ ਅਤੇ ਕੋਤਾਹੀ ਨਹੀਂ ਹੋਣੀ ਚਾਹੀਦੀ ਹੈ। ਇੰਨ੍ਹਾਂ ਨਾਕਿਆਂ 'ਤੇ ਸ਼ਰਾਬ ਅਤੇ ਹੋਰ ਸਮਾਨ ਦੇ ਆਵਾਜਾਈ 'ਤੇ ਸਖਤ ਨਿਗਰਾਨੀ ਰੱਖੀ ਜਾਵੇ। ਮੀਟਿੰਗ ਵਿਚ ਡੀਜੀਪੀ ਸ੍ਰੀ ਸ਼ਤਰੂਜੀਤ ਕਪੂਰ,  ਡੀਜੀ ਜੇਲ ਮੋਹਮਦ ਅਕੀਲ, ਏਸੀਐਸ ਸੁਧੀਰ ਰਾਜਪਾਲ, ਡਾ. ਜੀ ਅਨੁਪਮਾ, ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਅਤੇ ਮਹਾਨਿਦੇਸ਼ਕ ਸੇਵਾ ਵਿਭਾਗ ਸ੍ਰੀਮਤੀ ਆਸ਼ਿਮਾ ਬਰਾੜ, ਏਡੀਜੀਪੀ ਸਾਈਬਰ ਕ੍ਰਾਇਮ ਓ ਪੀ ਸਿੰਘ ਸਮੇਤ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ