ਸ੍ਰੀ ਅਡਵਾਣੀ ਦੇ ਯੋਗਦਾਨ ਨੇ ਆਧੁਨਿਕ ਭਾਰਤ ਦੇ ਵਿਕਾਸ ਨੂੰ ਮਹਤੱਵਪੂਰਨ ਰੂਪ ਨਾਲ ਦਿੱਤਾ ਆਕਾਰ - ਰਾਜਪਾਲ ਬੰਡਾਰੂ ਦੱਤਾਤ੍ਰੇਅ
ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਸਾਬਕਾ ਉੱਪ-ਪ੍ਰਧਾਨਮੰਤਰੀ ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨੁੰ ਭਾਰਤ ਦੇ ਸਰਵੋਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਹੋਣ 'ਤੇ ਉਨ੍ਹਾਂ ਦੇ ਦਿੱਲੀ ਸਥਿਤ ਆਵਾਸ 'ਤੇ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਸ੍ਰੀ ਦੱਤਾਤ੍ਰੇਅ ਨੇ ਦੇਸ਼ ਦੇ ਪ੍ਰਤੀ ਸ੍ਰੀ ਅਡਵਾਣੀ ਦੇ ਅਮੁੱਲ ਯੋਗਦਾਨ ਨੁੰ ਮਾਨਤਾ ਦੇਣ ਅਤੇ ਉਨ੍ਹਾਂ ਨੁੰ ਇਹ ਮੰਨੇ-ਪ੍ਰਮੰਨੇ ਪੁਰਸਕਾਰ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੂੰ ਵੀ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ, ਮੈਂ ਅਜਿਹੇ ਮਹਾਨ ਸ਼ਖਸੀਅਤ ਵਾਲੇ ਦਿੱਗਜ ਨਾਲ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਦਿੱਲੀ ਵਿਚ ਸ੍ਰੀ ਅਡਵਾਣੀ ਨਾਲ ਉਨ੍ਹਾਂ ਦੇ ਆਵਾਸ 'ਤੇ ਮੁਲਾਕਾਤ ਕਰਨ ਦੇ ਬਾਅਦ ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਅਸੀਂ ਪੁਰਾਣੀ ਯਾਦਾਂ ਨੁੰ ਤਾਜਾ ਕਰਦੇ ਹੋਏ ਚਰਚਾ ਕੀਤੀ ਅਤੇ ਯਾਦਾਂ ਸਾਝੀਆਂ ਕੀਤੀਆਂ। ਅਸੀਂ ਅੱਸੀ ਦੇ ਦਿਹਾਕੇ ਦੇ ਆਖੀਰ ਤੋਂ ਲੈ ਕੇ 2014 ਤਕ ਦੇਸ਼ ਨੁੰ ਵਿਕਸਿਤ ਕਰਨ ਲਈ ਇਕੱਠੇ ਬਿਤਾਏ ਗਏ ਆਪਣੇ ਸਫਰ ਦੌਰਾਨ ਕੀਤੀਆਂ ਗੱਲਾਂ ਨੂੰ ਵੀ ਸਾਂਝਾ ਕੀਤਾ ਅਤੇ ਉਹ ਇਸ ਦੌਰਾਨ ਦੀ ਬਿਹਤਰੀਨ ਯਾਦਾਂ 'ਤੇ ਮੁਸਕਰਾਏ ਅਤੇ ਹੱਸੇ। ਰਾਜਪਾਲ ਨੇ ਕਿਹਾ ਕਿ ਸ੍ਰੀ ਅਡਵਾਣੀ ਦੇ ਯੋਗਦਾਨ ਨੇ ਆਧੁਨਿਕ ਭਾਰਤ ਦੇ ਵਿਕਾਸ ਨੂੰ ਮਹਤੱਵਪੂਰਨ ਰੂਪ ਨਾਲ ਆਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਮਹਤੱਵਪੂਰਨ ਅਗਵਾਈ ਪ੍ਰਦਾਨ ਕੀਤੀ ਅਤੇ ਦੇਸ਼ ਨੂੰ ਸਹੀ ਦਿਸ਼ਾ ਵਿਚ ਲੈ ਜਾਣ ਵਿਚ ਇਕ ਰਾਜਨੇਤਾ ਹੋਣ ਦੀ ਆਪਣੀ ਸਮਰੱਥਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਸ੍ਰੀ ਦੱਤਾਤ੍ਰੇਅ ਨੇ ਸ੍ਰੀ ਅਡਵਾਣੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਉਨ੍ਹਾਂ ਦੀ ਗਰਿਮਾਮਈ ਮੌਜੂਦਗੀ ਨੌਜੁਆਨ ਨੇਤਾਵਾਂ ਨੁੰ ਰਾਸ਼ਟਰ ਨਿਰਮਾਣ ਦੇ ਸਹੀ ਮਾਰਗ 'ਤੇ ਚੱਲਣ ਨੁੰ ਪ੍ਰੇਰਿਤ ਕਰਦੀ ਰਹੇ।