ਅੰਤਰਰਾਸਟਰੀ : ਤੁਰਕੀ ਦੇ ਜਹਾਜ਼ ’ਤੇ 12 ਭਾਰਤੀ ਮਲਾਹ ਫਸ ਗਏ ਹਨ। ਐਮੇਨੀ ਫਾਤਮਾ ਇਲੁਲ ਨਾਮ ਦਾ ਇੱਕ ਜਹਾਜ਼ ਤੁਰਕੀ ਦੇ ਇਸਤਾਂਬੁਲ ਦੀ ਅੰਬਰਲੀ ਬੰਦਰਗਾਹ ’ਤੇ ਫਸਿਆ ਹੋਇਆ ਹੈ। ਇਸ ਵਿੱਚ ਭਾਰਤ ਦੇ 12 ਮਲਾਹ ਪਿਛਲੇ ਸਾਢੇ ਤਿੰਨ ਮਹੀਨੀਆ ਤੋਂ ਬਿਨਾਂ ਪੈਸੇ ਦੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਮਲਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੀਂ ਮੁਬੰਈ ਅਤੇ ਬੇਲਾਪੁਰ ਦੀ ਆਰ ਏ ਐੱਸ ਮੈਨੇਜਮੈਂਟ ਕੰਪਨੀ ਐਨ ਏ ਐਮ ਐੱਸ ਸ਼ਿਪ ਮੈਨੇਜਮੈਂਟ ਕੰਪਨੀ ਨੇ ਕਿਰਾਏ ’ਤੇ ਲਿਆ ਸੀ। ਜੁਆਲਇਨ ਕਰਨ ਸਮੇਂ ਇਹ ਨਹੀਂ ਦੱਸੀਆ ਗਿਆ ਕਿ ਜਹਾਜ਼ ਤੁਰਕੀ ਅਧਿਕਾਰੀਆਂ ਦੀ ਹਿਰਾਸਤ ਵਿੱਚ ਸੀ। ਦਰਅਸਲ ਜਹਾਜ਼ ਦੇ ਮਾਲਕ ਨੇ ਪੁਰਾਣੇ ਚਾਲਕ ਦਲ ਨੂੰ ਤਨਖਾਹ ਨਹੀਂ ਦਿੱਤੀ ਸੀ। ਜਿਸ ਤੋਂ ਬਾਅਦ ਤੁਰਕੀ ਦੀ ਸਥਾਨਕ ਅਥਾਰਟੀ ਨੇ ਕਾਰਵਾਈ ਕਰਦੇ ਹੋਏ ਜਹਾਜ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਨ੍ਹਾਂ ਮਲਾਹਾਂ ਨਾਲ ਏਜੰਟਾਂ ਨੇ ਠੱਗੀ ਮਾਰੀ ਹੈ। ਜਹਾਜ਼ ਦੇ ਕਪਤਾਨ ਕਲੀਟਸ ਜੇਸੁਡਾਸਨ ਨੇ ਬੇਨਤੀ ਕੀਤੀ ਹੈ ਕਿ ਜਾਂ ਤਾਂ ਸਾਨੂੰ ਆਜ਼ਾਦ ਕਰੋ ਜਾਂ ਸਾਨੂੰ ਮਾਰ ਦਿਓ। ਅਸੀਂ ਬੇਵੱਸ ਮਹਿਸੂਸ ਕਰਦੇ ਹਾਂ, ਸਾਡੇ ਪਰਿਵਾਰ ਕੋਲ ਗੁਜ਼ਾਰਾ ਕਰਨ ਲਈ ਕੋਈ ਪੈਸਾ ਨਹੀ ਹੈ। ਸਾਨੂੰ ਜਹਾਜ਼ ਨੂੰ ਨਾ ਛੱਡਣ ਲਈ ਕਿਹਾ ਗਿਆ ਹੈ। ਜਹਾਜ਼ ਦੇ ਚਾਲਕ ਦਲ ਨੇ ਭਾਰਤ ਸਰਕਾਰ ਨੂੰ ਮਦਦ ਨੂੰ ਦੀ ਅਪੀਲ ਕੀਤੀ ਹੈ। ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਜਹਾਜ਼ ਲੰਬੇ ਸਮੇਂ ਤੋਂ ਨਹੀਂ ਚੱਲ ਰਿਹਾ ਸੀ। ਜਹਾਜ਼ ਦੀ ਹਾਲਤ ਬਹੁਤ ਖਰਾਬ ਹੈ। ਸੁੱਰਖਿਆ ਅਤੇ ਮੁਆਵਜ਼ਾ ਕਵਰ ਦੀ ਮਿਆਦ 16 ਜੂਨ ਨੂੰ ਖਤਮ ਹੋ ਜਾਵੇਗੀ। ਸਾਡੀ ਹਾਲਤ ਬਹੁਤ ਖਰਾਬ ਹੈ। ਸਾਨੂੰ ਸਹੀ ਭੋਜਨ ਵੀ ਨਹੀਂ ਮਿਲ ਰਿਹਾ। ਸ਼ਿਪਿੰਗ ਵਿਭਾਗ ਦੇ ਡਿਪਟੀ ਡਾਇਰੈਕਟਰ ਕੈਪਟਨ ਮਨੀਸ਼ ਕੁਮਾਰ ਨੇ ਕਿਹਾ ਕਿ ਏਜੰਟਾਂ ਨੂੰ ਲੋਟਿਸ ਜਾਰੀ ਕੀਤੇ ਜਾ ਰਹੇ ਹਨ। ਇੱਕ ਆਰ ਐਸ ਪੀ ਐਸ ਐਲ ਏਜੰਟ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸੀ। ਅਸੀਂ ਇਸ ਮੁੱਦੇ ਤੋਂ ਜਾਣੂ ਹਾਂ ਅਤੇ ਅਧਿਕਾਰੀਆਂ ਨੂੰ ਸਥਿਤੀ ਜਾਣਨ ਲਈ ਕਿਹਾ ਹੈ। ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨਾਲ ਵੀ ਗੱਲਬਾਤ ਕਰ ਰਹੇ ਹਾਂ। ਤੁਰਕੀ ਸਥਿਤ ਭਾਰਤੀ ਦੂਤਾਵਾਜ ਨਾਲ ਵੀ ਸੰਪਰਕ ਕੀਤਾ ਗਿਆ ਹੈ। ਜਲਦੀ ਹੀ ਇਹ ਮਲਾਹ ਭਾਰਤ ਪਰਤਣਗੇ।