ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਉਨੱਤ ਖੇਤੀਬਾੜੀ ਤਕਨੀਕਾਂ, ਖੋਜ ਕੰਮਾਂ ਤੇ ਇਨੋਵੇਸ਼ਨਾਂ ਦਾ ਕਾਂਗੋ ਗਣਰਾਜ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਇਸ ਲੜੀ ਵਿਚ ਗਾਂਗੋ ਗਣਰਾਜ ਦੇ ਰਾਜਦੂਤ ਵਾਬੇਂਗਾ ਕਾਲੇਬੋ ਥਿਯੋ ਦੀ ਅਗਵਾਈ ਹੇਠ ਵਫਦ ਦੇ ਮੈਂਬਰਾਂ ਨੇ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਸਮੇਤ ਹਰਿਆਣਾ ਦੇ ਪ੍ਰਗਤੀਸ਼ੀਲ ਕਿਸਾਨ ਵੀ ਮੌਜੂਦ ਰਹੇ। ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਦਸਿਆ ਕਿ ਵਫਦ ਦੇ ਮੈਂਬਰਾਂ ਨੂੰ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਖੇਤਰ ਵਿਚ ਕੀਤੇ ਜਾ ਰਹੇ ਖੋਜ ਕੰਮਾਂ ਅਤੇ ਉਨੱਤ ਕਿਸਮ ਦੇ ਬੀਜਾਂ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਵਫਦ ਨੂੰ ਬਾਸਮਤੀ ਚਾਲਵ ਅਤੇ ਮੱਕੀ ਦੀ ਖੇਤੀ ਵਿਚ ਖਾਸਤੌਰ 'ਤੇ ਸਹਿਯੋਗ ਦੇਣ 'ਤੇ ਚਰਚਾ ਹੋਈ। ਮੀਟਿੰਗ ਵਿਚ ਮੈਂਬਰਾਂ ਨੇ ਖੇਤੀਬਾੜੀ ਖੇਤਰ ਵਿਚ ਨਿਵੇਸ਼ ਕਰਨ ਦੇ ਲਈ ਵਿਸ਼ੇਸ਼ ਰੂਪ ਨਾਲ ਕੇਂਦਰੀ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਕਾਰੋਬਾਰ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਨੂੰ ਸਥਾਪਿਤ ਕਰਨ ਵਿਚ ਦਿਲਚਸਪੀ ਦਿਖਾਈ। ਉਨ੍ਹਾਂ ਨੇ ਕਿਹਾ ਕਿ ਚਾਵਲ ਉਤਪਾਦਨ ਦੇ ਲਈ ਸਰੋਤਾਂ ਦਾ ਪਤਾ ਲਗਾਉਣ ਅਤੇ ਤਕਨਾਲੋਜੀ ਟ੍ਰਾਂਸਫਰ ਦੀ ਸਹੂਲਤ ਲਈ ਹਰਿਆਣਾ ਦੇ ਪ੍ਰਗਤੀਸ਼ੀਲ ਕਿਸਾਨਾਂ ਅਤੇ ਕਾਂਗੋ ਦੇ ਵਿਚ ਸਹਿਯੋਗ ਵਧਾਉਣ ਤਹਿਤ ਵਿਸਤਾਰ ਨਾਲ ਗਲਬਾਤ ਕੀਤੀ ਗਈ। ਕਾਂਗੋ ਗਣਰਾਜ ਦੇ ਰਾਜਦੂਤ ਵਾਬੇਂਗਾ ਕਾਲੇਬੋ ਥਿਯੋ ਨੇ ਦਸਿਆ ਕਿ ਵਫਦ ਦੇ ਵਿਚਕਾਰ ਹੋਈ ਮੀਟਿੰਗ ਨਾਲ ਕੌਮਾਂਤਰੀ ਸਹਿਯੋਗ ਵਧਾਉਣ, ਵਿਗਿਆਨਕਾਂ, ਵਿਦਿਅਰਥੀਆਂ ਅਤੇ ਕਿਸਾਨਾਂ ਨਾਲ ਜੁੜੇ ਵੱਖ-ਵੱਖ ਮਹਤੱਵਪੂਰਨ ਕੰਮਾਂ ਨੁੰ ਤੇਜੀ ਮਿਲੇਗੀ। ਯੁਨੀਵਰਸਿਟੀ ਦੀ ਉਨੱਤ ਤਕਨੀਕਾਂ ਤੇ ਇਨੋਵੇਸ਼ਨਾਂ ਨਾਲ ਕਾਂਗੋ ਗਣਰਾਜ ਦੀ ਖੇਤੀਬਾੜੀ ਸਬੰਧਿਤ ਤਕਨੀਕਾਂ ਤੇ ਸਮੱਗਰੀਆਂ ਵਿਚ ਕਾਫੀ ਸੁਧਾਰ ਆਵੇਗਾ।