ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਿਚ ਜਨਤਾ ਸੱਭ ਤੋਂ ਉੱਪਰ ਹੁੰਦੀ ਹੈ ਅਤੇ ਇਕ-ਇਕ ਵੋਟ ਦਾ ਬਹੁਤ ਮਹਤੱਵ ਹੁੰਦਾ ਹੈ, ਇਸ ਲਈ ਸਾਰੇ ਵੋਟਰਾਂ ਨੂੰ ਲੋਕਤੰਤਰ ਦੇ ਇਸ ਉਤਸਵ ਵਿਚ ਵੋਟ ਕਰ ਕੇ ਦੇਸ਼ ਦੇ ਪ੍ਰਤੀ ਆਪਣੀ ਜਿਮੇਵਾਰੀ ਨੁੰ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੋਟ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਚੋਣ ਵਿਚ ਵੋਟ ਕਰਨ ਦਾ ਮੌਕਾ 5 ਸਾਲ ਦੇ ਬਾਅਦ ਮਿਲਦਾ ਹੈ। ਇਹ ਮੌਕਾ ਸਾਨੂੰ ਗਵਾਉਣਾ ਨਹੀਂ ਚਾਹੀਦਾ ਹੈ ਸਗੋ ਲੋਕਤੰਤਰ ਦੀ ਮਜਬੂਤੀ ਲਈ ਵੋਟ ਕਰ ਕੇ ਆਪਣੇ ਆਪਣ ਨੂੰ ਮਾਣ ਮਹਿਯੁਸ ਕਰਨ। ਸਾਡੇ ਦੇਸ਼ ਵਿਚ ਨੌਜੁਆਨਾਂ ਦੀ ਗਿਣਤੀ ਵੱਧ ਹੈ, ਇਸ ਲਈ ਭਾਰਤ ਨੂੰ ਨੌਜੁਆਨ ਦੇਸ਼ ਕਹਿੰਦੇ ਹਨ। ਇਸ ਗੱਲ ਨੂੰ ਨੌਜੁਆਨਾਂ ਨੂੰ ਸਮਝਣਾ ਹੋਵੇਗਾ ਕਿ ਲੋਕਤੰਤਰ ਵਿਚ ਭਾਗੀਦਾਰੀ ਨਾਲ ਲੋਕਤੰਤਰ ਮਜਬੂਤ ਬਣਦਾ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਜਾਬਤਾ ਚੋਣ ਪ੍ਰਕ੍ਰਿਆ ਦੇ ਪੂਰੇ ਹੋਣ ਤਕ ਲਾਗੂ ਰਹੇਗੀ। ਕਿਤੇ ਵੀ ਚੋਣ ਜਾਬਤਾ ਦਾ ਉਲੰਘਣ ਨਜਰ ਆਉਂਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਜਿਲ੍ਹਾ ਚੋਣ ਦਫਤਰ ਤੇ ਮੁੱਖ ਚੋਣ ਦਫਤਰ, ਹੈਲਪਲਾਇਨ ਟੋਲ ਫਰੀ ਨੰਬਰ 1950 ਅਤੇ ਸੀ-ਵਿਜਿਲ ਐਪ 'ਤੇ ਕਰ ਸਕਦੇ ਹਨ। ਇਸ ਤੋਂ ਇਲਾਵਾ, ਵੋਟਰ ਚੋਣ ਕਮਿਸ਼ਨ ਦੀ ਵੈਬਸਾਇਟ ਤੇ ਹੈਲਪਲਾਇਨ ਟੋਲ ਫਰੀ ਨੰਬਰ 1950 ਨਾਲ ਆਪਣੇ ਵੋਟ ਤੇ ਪੋਲਿੰਗ ਬੂਥ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।