ਅਧਿਕਾਰੀ ਸਿਵਾੜੀ ਵਿਚ ਗੁਰੂਗ੍ਰਾਮ ਦੀ ਫਸਲ ਅਨਲੋਡਿੰਗ ਲਈ ਦੋ ਹੋਰ ਪੁਆਇੰਟਸ ਦੀ ਕਰਨ ਵਿਵਸਥਾ
ਚੰਡੀਗੜ੍ਹ : ਹਰਿਆਣਾ ਦੇ ਮਾਲ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਗੁਰੂਗ੍ਰਾਮ ਦੇ ਪ੍ਰਸਾਸ਼ਕੀ ਅਧਿਕਾਰੀ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਰਬੀ ਸੀਜਨ ਦੌਰਾਨ ਸਾਰੀ ਮੰਡੀਆਂ ਵਿਚ ਫਸਲ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਮੰਡੀਆਂ ਵਿਚ ਵਪਾਰੀਆਂ ਅਤੇ ਕਿਸਾਨਾਂ ਦੀ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਰਕਮ ਦਾ ਭੁਗਤਾਨ ਵੀ ਨਿਯਮ ਅਨੁਸਾਰ ਕਰ ਦਿੱਤਾ ਜਾਵੇਗਾ। ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੀਰਵਾਰ ਨੂੰ ਗੁਰੂਗ੍ਰਾਮ ਦੀ ਪਟੌਦੀ -ਜਾਟੌਲੀ ਤੇ ਫਰੂਖਨਗਰ ਅਨਾਜ ਮੰਡੀ ਦਾ ਅਚਾਨਕ ਨਿਰੀਖਣ ਕਰਨ ਬਾਅਦ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਉਨ੍ਹਾਂ ਨੇ ਮੰਡੀਆਂ ਵਿਚ ਕਣਕ ਤੇ ਸਰੋਂ ਦੀ ਫਸਲ ਦੀ ਆਮਦ ਅਤੇ ਉਠਾਨ ਸਬੰਧੀ ਵਿਸਤਾਰ ਜਾਣਕਾਰੀ ਲਈ।
ਵਧੀਕ ਮੁੱਖ ਸਕੱਤਰ ਨੇ ਮੌਜੂਦ ਕਿਸਾਨਾਂ ਤੋਂ ਮੰਡੀਆਂ ਵਿਚ ਦਿੱਤੀ ਜਾ ਰਹੀ ਸੇਵਾਵਾਂ ਤੇ ਸਹੂਲਤਾਂ ਦਾ ਫੀਡਬੈਕ ਲੈ ਕੇ ਵਪਾਰੀਆਂ ਤੋਂ ਵੀ ਖਰੀਦ ਤੇ ਉਠਾਨ ਕੰਮ ਦੇ ਬਾਰੇ ਵਿਚ ਗਲਬਾਤ ਕਰ, ਇੰਨ੍ਹਾਂ ਵਿਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਟ੍ਰਾਂਸਪੋਰਟ ਨੂੰ ਫਸਲ ਉਠਾਨ ਲਈ 10 ਵੱਧ ਵਾਹਨਾਂ ਦੀ ਵਿਵਸਥਾ ਕਰਨ ਅਤੇ ਸਿਵਾੜੀ ਸਥਿਤ ਹਰਿਆਣਾ ਵੇਅਰ ਹਾਊਸ ਦੇ ਗੋਦਾਮ ਵਿਚ ਦੋ ਹੋਰ ਪੁਆਇੰਟਸ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਫਰੂਖਨਗਰ ਤੋਂ ਉਠਾਈ ਜਾ ਰਹੀ ਫਸਲ ਦਾ ਫਾਜਿਲਪੁਰ ਸਥਿਤ ਗੋਦਾਮ ਵਿਚ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਖਰੀਦ ਏਜੰਸੀਆਂ ਨੇ ਕਣਕ ਦੀ ਖਰੀਦ ਕਰ ਲਈ ਹੈ। ਉਹ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਮੰਡੀਆਂ ਵਿਚ ਬਾਹਰ ਰੱਖੇ ਅਨਾਜ ਨੂੰ ਸ਼ੈਡਸ ਦੇ ਹੇਠਾਂ ਸਟੈਕਿੰਗ ਕਰਨ ਅਤੇ ਕਿਸਾਨਾਂ ਦੀ ਤੈਅ ਸਮੇਂ ਵਿਚ ਪੇਮੈਂਟ ਦਾ ਭੁਗਤਾਨ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਕਰਮਚਾਰੀ ਯਕੀਨੀ ਕਰਨ ਕਿ ਹਰੇਕ ਮੰਡੀ ਵਿਚ ਫਸਲ ਦੀ ਖਰੀਦ ਦਾ ਉਠਾਨ ਨਿਯਮ ਅਨੁਸਾਰ ਸਮੇਂ 'ਤੇ ਕੀਤਾ ਜਾਵੇ। ਮੰਡੀਆਂ ਵਿਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣਾ ਚਾਹੀਦਾ ਹੈ ਅਤੇ ਵਪਾਰੀਆਂ ਅਤੇ ਕਿਸਾਨਾਂ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਕਰਨ। ਜੋ ਅਧਿਕਾਰੀ ਇਸ ਕੰਮ ਵਿਚ ਲਾਪ੍ਰਵਾਹੀ ਵਰਤੇਗਾ ਉਸ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਈ ਵੀ ਅਮਲ ਵਿਚ ਲਿਆਈ ਜਾਵੇਗੀ।