ਚੰਡੀਗੜ੍ਹ : ਹਰਿਆਣਾ ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਕਾਂਤ ਵਾਲਗਦ ਨੇ ਅੱਜ ਜਿਲ੍ਹਾ ਕਰਨਾਲ ਦੀ ਘਰੌਂਡਾ ਅਨਾਜ ਮੰਡੀ ਦਾ ਦੌਰਾ ਕਰ ਕਣਕ ਖਰੀਦ ਤੇ ਉਠਾਨ ਪ੍ਰਕ੍ਰਿਆ ਦਾ ਜਾਇਜਾ ਲਿਆ। ਉਨ੍ਹਾਂ ਨੇ ਕਣਕ ਉਠਾਨ ਵਿਚ ਤੇਜੀ ਲਿਆਉਣ ਲਈ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਸ੍ਰੀ ਵਾਲਗਦ ਨੇ ਦਸਿਆ ਕਿ ਅੱਜ ਉਨ੍ਹਾਂ ਨੇ ਹੈਫੇਡ, ਹਰਿਆਣਾ ਵੇਅਰਹਾਊਸ ਨਿਗਮ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਘਰੌਂਡਾ ਅਨਾਜ ਮੰਡੀ ਦਾ ਦੌਰਾ ਕੀਤਾ ਹੈ। ਸਾਰੇ ਸਬੰਧਿਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਣਕ ਖਰੀਦ ਵਿਚ ਪੂਰਾ ਸਹਿਯੋਗ ਕਰਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਆਉਣ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦਸਿਆ ਕਿ ਇਸ ਮੰਡੀ ਵਿਚ ਹੁਣ ਤਕ ਚਾਰ ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਐਸਡੀਐਮ ਸ੍ਰੀ ਰਾਜੇਸ਼ ਸੋਨੀ ਨੇ ਕਣਕ ਉਠਾਨ ਕੰਮ ਵਿਚ ਤੇਜੀ ਲਿਆਉਣ ਦਾ ਭਰੋਸਾ ਦਿੱਤਾ ਹੈ ਉਨ੍ਹਾਂ ਨੇ ਦਸਿਆ ਕਿ ਹੁਣ ਤਕ ਹੋਈ ਆਮਦ ਵਿੱਚੋਂ 42 ਫੀਸਦੀ ਕਣਕ ਦਾ ਉਠਾਨ ਹੋ ਚੁੱਕਾ ਹੈ। ਇਸ ਕਾਰਜ ਵਿਚ ਹੋਰ ਤੇਜੀ ਲਿਆਈ ਜਾਵੇਗੀ।
ਸ੍ਰੀ ਵਾਲਗਦ ਨੇ ਕਣਕ ਦੀ ਡੀਬੀ ਡਬਲਿਯੂ 187 ਅਤੇ 222 ਕਿਸਮ ਦੀ ਖਰੀਦ ਦੇ ਬਾਰੇ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਊਹ ਇਸ ਬਾਰੇ ਵਿਚ ਵੱਖ-ਵੱਖ ਖਰੀਦ ਏਜੰਸੀਆਂ ਦੇ ਜਿਲ੍ਹਾ ਅਧਿਕਾਰੀਆਂ ਨੂੰ ਰਿਪੋਰਟ ਕਰਣ ਤਾਂ ਜੋ ਜਲਦੀ ਸਮਸਿਆ ਦਾ ਹੱਲ ਹੋ ਸਕੇ। ਏਸੀਐਸ ਨੇ ਵੱਖ-ਵੱਖ ਢੇਰੀਆਂ ਨਾਲ ਮਾਇਸਚਰ ਮੀਟਰ ਤੋਂ ਕਣਕ ਦੀ ਨਮੀ ਨੁੰ ਜਾਂਚਿਆਂ ਜੋ ਕਿ ਨਿਰਧਾਰਿਤ ਗਿਣਤੀ ਵਿਚ ਮਾਮੂਲੀ ਵੱਧ ਪਾਈ ਗਈ। ਇਸ ਨੁੰ ਨਿਯਮ ਅਨੁਸਾਰ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ 'ਤੇ ਮਾਰਕਿਟ ਕਮੇਟੀ ਦੇ ਸਕੱਤਰ ਚੰਦਰਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੋਜੂਦ ਰਹੇ।