ਸੂਬੇ ਵਿਚ ਐਤਵਾਰ ਨੂੰ ਮੰਡੀਆਂ ਬੰਦ ਰਹਿਣਗੀਆਂ, ਤਾਂ ਜੋ ਫਸਲਾਂ ਦਾ ਉਠਾਨ ਸੁਚਾਰੂ ਰੂਪ ਨਾਲ ਹੋ ਸਕੇ
ਜੇ-ਫਾਰਮ ਕੱਟਣ ਦੇ 72 ਘੰਟੇ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ
ਕਿਸਾਨਾਂ ਨੁੰ ਸਹੂਲਤ ਮਹੁਇਆ ਕਰਾਉਣਾ ਪ੍ਰਾਥਮਿਕਤਾ ਹੈ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਡਿਪਟੀ ਕਮਿਸ਼ਨਰਾਂ ਨੁੰ ਨਿਰਦੇਸ਼ ਦਿੱਤੇ ਕਿ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤੋਂ ਜਲਦੀ ਸਰਵੇ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸਮੇਂ 'ਤੇ ਖਰਾਬ ਫਸਲਾਂ ਦੀ ਭਰਪਾਈ ਮਿਲ ਸਕੇ। ਕਿਸਾਨਾਂ ਦੀ ਸੰਤੁਸ਼ਟੀ ਸਾਡੀ ਪ੍ਰਾਥਮਿਕਤਾ ਹੈ। ਮੁੱਖ ਸਕੱਤਰ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਵਿਵਸਥਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ, ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਰਬੀ ਫਸਲਾਂ ਦੀ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੀ ਮੰਡੀਆਂ ਵਿਚ ਕਣਕ ਤੇ ਸਰੋਂ ਦੀ ਆਮਦ ਤੇਜੀ ਨਾਲ ਵੱਧ ਰਹੀ ਹੈ। ਕਿਸਾਨਾਂ ਤੇ ਆੜਤੀਆਂ ਨਾਲ ਤਾਲਮੇਲ ਕਰ ਕੇ ਐਤਵਾਰ ਨੂੰ ਮੰਡੀਆਂ ਵਿਚ ਫਸਲ ਦੀ ਖਰੀਦ ਬੰਦ ਰੱਖਣ ਅਤੇ ਟਰੱਕਾਂ ਤੇ ਹੋਰ ਵਾਹਨਾਂ ਰਾਹੀਂ 24 ਘੰਟੇ ਵਿਚ 50 ਫੀਸਦੀ ਕਣਕ ਤੇ ਸਰੋਂ ਦੀ ਫਸਲਾਂ ਦਾ ਮੰਡੀਆਂ ਤੋਂ ਕੱਲ ਸ਼ਾਮ ਤਕ ਉਠਾਨ ਕਰਵਾ ਕੇ ਗੋਦਾਮਾਂ ਵਿਚ ਰੱਖਵਾਉਣ। ਜੇਕਰ ਮੰਡੀਆਂ ਵਿਚ ਫਸਲਾਂ ਦੇ ਉਠਾਨ ਵਿਚ ਕੋਤਾਹੀ ਨਾ ਵਰਤੀ ਜਾਵੇ। ਉਹ ਖੁਦ ਇਸਦਾ ਫੀਡਬੈਕ ਲੈਣਗੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਣਕ ਉਠਾਨ ਲਈ ਆੜਤੀ ਆਪਣੇ ਵਾਹਨ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੈਅ ਰੇਟ ਦੇ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੀ ਫਸਲ ਦਾ ਜੇ ਫਾਰਮ ਕੱਟਣ ਦੇ 72 ਘੰਟੇ ਦੇ ਅੰਦਰ-ਅੰਦਰ ਫਸਲ ਦਾ ਭੁਗਤਾਨ ਕੀਤਾ ਜਾਵੇ। ਉਨ੍ਹਾਂ ਨੇ ਸੂਬੇ ਦੀ ਅਨਾਜ ਮੰਡੀਆਂ ਤੋਂ ਫਸਲਾਂ ਦਾ ਸਮੇਂ 'ਤੇ ਉਠਾਨ ਕਰਨ ਅਤੇ ਕਿਸਾਨਾਂ ਨੂੰ ਹਰ ਸੰਭਵ ਸਹੂਲਤ ਮਹੁਇਆ ਕਰਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਵੀ ਸਮੇਂ-ਸਮੇਂ 'ਤੇ ਆਪਣੇ ਅਧੀਨ ਮੰਡੀਆਂ ਦੀ ਵਿਜਿਟ ਕਰਨ ਦੇ ਵੀ ਨਿਰਦੇਸ਼ ਦਿੱਤੇ। ਆੜਤੀਆਂ ਦੇ ਨਾਲ ਤਾਲਮੇਲ ਕਰ ਕੇ ਕਾਮਿਆਂ ਦੀ ਵਿਵਸਥਾ ਕਰਨ, ਤਾਂ ਜੋ ਟਰੱਕਾਂ ਤੋਂ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਵਿਚ ਮੁਸ਼ਕਲ ਨਾ ਹੋਵੇ। ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਫਸਲ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰੰ ਸਪਸ਼ਟ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੁੰ ਆਪਣੀ ਫਸਲ ਦੀ ਵਿਕਰੀ ਕਰਨ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਨਾਲ ਹੀ ਫਸਲਾਂ ਦਾ ਭੁਗਤਾਨ ਨਿਰਧਾਰਿਤ ਸਮੇਂ ਵਿਚ ਹਰ ਹਾਲ ਵਿਚ ਯਕੀਨੀ ਕੀਤਾ ਜਾਵੇ। ਮੁੱਖ ਸਕੱਤਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਇਲੋ ਨੁੰ ਵੀ ਖਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਕਿਸਾਨ ਸਿੱਧਾ ਆਪਣੀ ਫਸਲ ਵੇਚਣ ਲਈ ਲੈ ਜਾ ਸਕਦਾ ਹੈ। ਇਸ ਮੌਕੇ 'ਤੇ ਮੀਟਿੰਗ ਵਿਚ ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸਿਵ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ ਕਈ ਪ੍ਰਸਾਸ਼ਨਿਕ ਸਕੱਤਰ ਅਤੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਵੀਡੀਓ ਕਾਨਫ੍ਰੈਂਸਿੰਗ ਨਾਲ ਜੁੜੇ ਹੋਏ ਸਨ।