ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਨੇ ਜੀਂਦ ਜਿਲ੍ਹਾ ਦੀ ਉਚਾਨਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿਚ ਹੋਏ ਜਬਰ-ਜਨਾਹ ਦੇ ਦੋਸ਼ੀ ਪ੍ਰਿੰਸੀਪਲ ਦੇ ਮਾਮਲੇ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਮੁੜ ਗਠਨ ਕੀਤਾ ਹੈ। ਇਹ ਬਦਲਾਅ ਸ੍ਰੀ ਕੰਵਰ ਪਾਲ ਵੱਲੋਂ ਸਕੂਲ ਸਿਖਿਆ ਮੰਤਰੀ ਦਾ ਕਾਰਜਭਾਰ ਛੱਡਣ ਦੇ ਨਤੀਜੇ ਵਜੋ ਕੀਤਾ ਗਿਆ ਹੈ। ਹਰਿਆਣਾ ਵਿਧਾਨਸਭਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਵਿਧਾਨਸਭਾ ਦੀ ਸਮਿਤੀ ਵਿਚ ਹੁਣ ਜਿੱਥੇ ਚੇਅਰਮੈਨ ਸਕੂਲ ਸਿਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਹੋਵੇਗੀ, ਉੱਥੇ ਟ੍ਰਾਂਸਪੋਰਟ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ, ਵਿਧਾਇਕ ਸ੍ਰੀ ਭਾਰਤ ਭੂਸ਼ਣ ਬਤਰਾ ਤੇ ਸ੍ਰੀ ਅਮਰਜੀਤ ਢਾਂਡਾ ਮੈਂਬਰ ਅਤੇ ਹਰਅਿਾਣਾ ਦੇ ਐਡਵੋਕੇਟ ਜਨਰਲ ਵਿਸ਼ੇਸ਼ ਇੰਵਾਇਟੀ ਮੈਂ੍ਹਬਰ ਹੋਣਗੇ। ਇਹ ਸਮਿਤੀ ਦੋਸ਼ੀ ਪ੍ਰਿੰਸੀਪਲ ਕਰਤਾਰ ਸਿੰਘ ਦੇ ਸਾਲ 2005 ਤੋਂ ਲੈ ਕੇ ਸਾਲ 2023 ਤਕ ਦੇ ਕਾਰਜਕਾਲ ਵਿਚ ਹੋਈ ਉਨ੍ਹਾਂ ਘਟਨਾਵਾਂ ਦੀ ਜਾਂਚ ਕਰੇਗੀ ਜਿਨ੍ਹਾਂ ਦੀ ਵਿਧਾਨਸਭਾ ਵਿਚ 15 ਦਸੰਬਰ, 2023 ਅਤੇ 18 ਦਸੰਬਰ, 2023 ਨੂੰ ਚਰਚਾ ਹੋਈ ਸੀ।