Thursday, November 21, 2024

Haryana

ਗੁੜਗਾਂਓ ਲੋਕਸਭਾ ਖੇਤਰ ਵਿਚ ਸੂਬੇ ਵਿਚ ਸੱਭ ਤੋਂ ਵੱਧ 25 ਲੱਖ ਤੋਂ ਵੱਧ ਹਨ ਵੋਟਰ

April 28, 2024 04:29 PM
SehajTimes

 

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਪਿਛਲੇ ਲੋਕਸਭਾ ਚੋਣ ਵਿਚ ਹੋਏ ਚੋਣ ਫ਼ੀ ਸਦੀ 70 ਫ਼ੀ ਸਦੀ ਸੀ ਅਤੇ ਇਸ ਵਾਰ ਇਸ ਨੂੰ ਘੱਟ ਤੋਂ ਘੱਟ 75 ਫ਼ੀ ਸਦੀ ਕਰਨ ਦਾ ਟੀਚਾ ਨਿਰਧਾਰਿਤ ਹੈ। ਇਸ ਦੇ ਲਈ ਵਿਭਾਗ ਵੱਲੋਂ ਅਨੌਖੀ ਪਹਿਲ ਕੀਤੀ ਗਈ ਹੈ, ਜਿਨ੍ਹਾਂ ਵਿਚ ਵੋਟਰ ਇਨ ਕਿਯੂ ਐਪ, ਵੋਟਰਾਂ ਨੂੰ ਵਿਆਹ ਦੀ ਤਰ੍ਹਾਂ ਚੋਣ ਦੇ ਸੱਦਾ ਕਾਰਡ ਅਤੇ ਗਲੋਬਲ ਸਿਟੀ ਗੁਰੂਗ੍ਰਾਮ ਦੀ ਬਹੁਮੰਜ਼ਿਲਾ ਸੋਸਾਇਟੀਆਂ ਵਿਚ 31 ਪੋਲਿੰਗ ਬੂਥ ਬਣਾਇਆ ਜਾਣਾ ਸ਼ਾਮਿਲ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 29 ਅਪ੍ਰੈਲ ਤੋਂ ਚੋਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਅਤੇ ਸੂਬੇ ਦੇ 10 ਲੋਕਸਭਾ ਖੇਤਰਾਂ ਦੇ 1 ਕਰੋੜ 99 ਲੱਖ 81 ਹਜ਼ਾਰ 982 ਵੋਟਰ 10 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਕਰਨਗੇ। ਉਨ੍ਹਾਂ ਨੇ ਦਸਿਆ ਕਿ ਅੰਬਾਲਾ ਵਿਧਾਨ ਸਭਾ ਖੇਤਰ ਵਿਚ 10 ਲੱਖ 51 ਹਜ਼ਾਰ 443 ਪੁਰਸ਼, 9 ਲੱਖ 35 ਹਜ਼ਾਰ 635 ਮਹਿਲਾ ਅਤੇ 76 ਟਰਾਂਸਜੇਂਡਰ ਵੋਟਰ ਹਨ। ਇਸ ਤਰ੍ਹਾਂ ਨਾਲ ਕੁਰੂਕਸ਼ੇਤਰ ਲੋਕਸਭਾ ਖੇਤਰ ਵਿਚ 9 ਲੱਖ 38 ਹਜ਼ਾਰ 29 ਪੁਰਸ਼, 8 ਲੱਖ 50 ਹਜ਼ਾਰ 439 ਮਹਿਲਾ, 23 ਟਰਾਂਸਜੇਂਡਰ, ਸਿਰਸਾ ਲੋਕਸਭਾ ਖੇਤਰ ਵਿਚ 10 ਲੱਖ 20 ਹਜ਼ਾਰ 510 ਪੁਰਸ਼, 9 ਲੱਖ 11 ਹਜ਼ਾਰ 339 ਮਹਿਲਾ, 41 ਟਰਾਂਸਜੇਂਡਰ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਹਿਸਾਰ ਲੋਕਸਭਾ ਖੇਤਰ ਵਿਚ 9 ਲੱਖ 52 ਹਜ਼ਾਰ 598 ਪੁਰਸ਼, 8 ਲੱਖ 32 ਹਜ਼ਾਰ, 569 ਮਹਿਲਾ, 11 ਟਰਾਂਸਜੇਂਡਰ, ਕਰਨਾਲ ਵਿਧਾਨਸਭਾ ਖੇਤਰ ਵਿਚ 11 ਲੱਖ 3 ਹਜ਼ਾਰ 606 ਪੁਰਸ਼, 9 ਲੱਖ 92 ਹਜ਼ਾਰ 721 ਮਹਿਲਾ, 37 ਟਰਾਂਸਜੇਂਡਰ, ਸੋਨੀਪਤ ਵਿਧਾਨਸਭਾ ਖੇਤਰ ਵਿਚ 9 ਲੱਖ 40 ਹਜ਼ਾਰ 969 ਪੁਰਸ਼, 8 ਲੱਖ 20 ਹਜ਼ਾਰ 483 ਮਹਿਲਾ ਅਤੇ 44 ਟਰਾਂਸਜੇਂਡਰ ਵੋਟਰ ਹਨ।
ਸ੍ਰੀ ਅਗਰਵਾਲ ਨੇ ਦਸਿਆ ਕਿ ਰੋਹਤਕ ਵਿਧਾਨਸਭਾ ਖੇਤਰ ਵਿਚ ਵੋਟਰਾਂ ਦੀ ਗਿਣਤੀ 18 ਲੱਖ 83 ਹਜ਼ਾਰ 383 ਹੈ, ਜਿਨ੍ਹਾਂ ਵਿਚ 9 ਲੱਖ 96 ਹਜ਼ਾਰ 702 ਪੁਰਸ਼, 8 ਲੱਖ 86 ਹਜ਼ਾਰ 660 ਮਹਿਲਾ, 21 ਟਰਾਂਸਜੇਂਡਰ ਰਜਿਸਟਰਡ ਵੋਟਰ ਹਨ। ਇਸੀ ਤਰ੍ਹਾਂ ਭਿਵਾਨੀ- ਮਹੇਂਦਰਗੜ੍ਹ ਲੋਕਸਭਾ ਖੇਤਰ ਵਿਚ ਕੁੱਲ ਰਜਿਸਟਰਡ 17 ਲੱਖ 86 ਹਜ਼ਾਰ 942 ਵੋਟਰ ਹਨ, ਜਿਨ੍ਹਾਂ ਵਿਚ 9 ਲੱਖ 42 ਹਜ਼ਾਰ 692 ਪੁਰਸ਼, 8 ਲੱਖ 44 ਹਜ਼ਾਰ 237 ਮਹਿਲਾ ਤੇ 13 ਟਰਾਂਸਜੇਂਡਰ ਵੋਟਰ ਹਨ। ਗੁੜਗਾਂਓ ਲੋਕਸਭਾ ਖੇਤਰ ਵਿਚ ਸੱਭ ਤੋਂ ਵੱਧ 25 ਲੱਖ 46 ਹਜ਼ਾਰ 91 ਵੋਟਰ ਹਨ, ਜਿਨ੍ਹਾਂ ਵਿਚ 13 ਲੱਖ 47 ਹਜ਼ਾਰ 521 ਪੁਰਸ਼, 11 ਲੱਖ 99 ਹਜ਼ਾਰ 317 ਮਹਿਲਾ, 78 ਟਰਾਂਸਜੇਂਡਰ ਵੋਟਰ ਹਨ, ਜਦਕਿ ਫ਼ਰੀਦਾਬਾਦ ਲੋਕਸਭਾ ਖੇਤਰ ਵਿਚ ਵੋਟਰਾਂ ਦੀ ਗਿਣਤੀ 24 ਲੱਖ 14 ਹਜ਼ਾਰ 168 ਹੈ, ਜਿਨ੍ਹਾਂ ਵਿਚ 13 ਲੱਖ 10 ਹਜ਼ਾਰ 206 ਪੁਰਸ਼, 11 ਲੱਖ 3 ਹਜ਼ਾਰ 844 ਮਹਿਲਾ, 118 ਟਰਾਂਸਜੇਂਡਰ ਵੋਟਰ ਹਨ।

ਹੀਟ ਵੇਵ ਦੇ ਚਲਦੇ ਚੋਣ ਕੇਂਦਰਾਂ ’ਤੇ ਵੱਧ ਸਰੋਤਾਂ ਦੀ ਕੀਤੀ ਜਾਵੇਗੀ ਵਿਵਸਥਾ


ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹੀਟ ਵੇਵ ਨੂੰ ਦੇਖਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੁੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਹੀਟ ਵੇਵ ਨੂੰ ਦੇਖਦੇ ਹੋਏ ਚੋਣ ਕੇਂਦਰਾਂ ’ਤੇ ਵੱਧ ਸਰੋਤਾਂ ਦੀ ਵਿਵਸਥਾ ਯਕੀਨੀ ਕਰਨ, ਜਿਨ੍ਹਾਂ ਵਿਚ ਠੰਢਾ ਪਾਣੀ, ਕੂਲਰ-ਪੱਖਾ ਅਤੇ ਟੈਂਟ ਦੀ ਵਿਵਸਥਾ ਸ਼ਾਮਲ ਹੈ। ਇਸੀ ਤਰ੍ਹਾ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਦਿਵਆਂਗ ਵੋਟਰਾਂ ਦੀ ਸਹਾਇਤਾ ਲਈ ਵਾਲੰਟੀਅਰ ਦੇ ਨਾਲ-ਨਾਲ ਵਹੀਲ ਚੇਅਰ ਤੇ ਧੂੜ ਤੋਂ ਬਚਾਅ ਲਈ ਛੱਤਰੀ ਦੀ ਵਿਵਸਥਾ ਕਰਵਾਈ ਜਾਵੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ