ਹਰਿਆਣਾ ਵਿਚ ਹੁਣ ਤਕ 2888 ਸ਼ਿਕਾਇਤਾਂ ਹੋ ਚੁੱਕੀਆਂ ਹਨ ਪ੍ਰਾਪਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ ਆਮ ਚੋਣ ਅਤੇ ਵਿਧਾਨਸਭਾ ਜਿਮਨੀ ਚੋਣ ਨੁੰ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ। ਚੋਣ ਦੌਰਾਨ ਲਾਗੂ ਚੋਣ ਜਾਬਤਾ ਦਾ ਸਖਤੀ ਨਾਲ ਪਾਲਣ ਯਕੀਨੀ ਕੀਤਾ ਜਾ ਰਿਹਾ ਹੈ। ਕਮਿਸ਼ਨ ਵੱਲੋਂ ਵਿਕਸਿਤ ਸੀ-ਵਿਜਿਲ ਮੋਬਾਇਲ ਐਪ ਵੀ ਚੋਣਾਂ ਦੌਰਾਨ ਕਮਿਸ਼ਨ ਦੇ ਲਈ ਤੀਜਜੀ ਅੱਖ ਦਾ ਕੰਮ ਕਰ ਰਹੀ ਹੈ। ਸੀ-ਵਿਜਿਲ ਰਾਹੀਂ ਸੂਬੇ ਵਿਚ ਹੁਣ ਤਕ 2888 ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਨਾਗਰਿਕਾਂ ਵੱਲੋਂ ਪੈਨੀ ਨਜਰ ਰੱਖੀ ਜਾ ਰਹੀ ਹੈ। ਜਿੰਦਾਂ ਹੀ ਉਨ੍ਹਾਂ ਨੁੰ ਚੋਣ ਜਾਬਤਾ ਦੇ ਉਲੰਘਣ ਦੀ ਜਾਣਕਾਰੀ ਮਿਲਦੀ ਹੈ, ਉੱਦਾਂ ਹੀ ਉਹ ਚੋਣ ਕਮਿਸ਼ਨ ਨੂੰ ਆਪਣੀ ਸ਼ਿਕਾਇਤਾਂ ਭੇਜਦੇ ਹਨ। ਇੰਨ੍ਹਾਂ ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ ਹੱਲ ਕੀਤਾ ਜਾਂਦਾ ਹੈ। ਆਮਜਨਤਾ ਸੀ-ਵਿਜਿਲ ਮੋਬਾਇਲ ਐਪ ਰਾਹੀਂ ਸਿਸਟਮ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਰਹੇ ਹਨ, ਇਹ ਮਾਣ ਦੀ ਗੱਲ ਹੈ।
ਉਨ੍ਹਾਂ ਨੇ ਜਿਲ੍ਹਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਸਬੰਧਿਤ ਸ਼ਿਕਾਇਤਾਂ 517 ਜਿਲ੍ਹਾ ਸਿਰਸਾ ਤੋਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ, ਜਿਲ੍ਹਾ ਅੰਬਾਲਾ ਤੋਂ 481। ਭਿਵਾਨੀ ਤੋਂ 75, ਫਰੀਦਾਬਾਦ ਤੋਂ 449, ਫਤਿਹਾਬਾਦ ਤੋਂ 103, ਗੁੜਗਾਂਓ ਤੋਂ 230, ਹਿਸਾਰ ਤੋਂ 172, ਝੱਜਰ ਤੋਂ 34, ਜੀਂਦ ਤੋਂ 54, ਕੈਥਲ ਤੋਂ 67, ਕਰਨਾਲ ਤੋਂ 23, ਕੁਰੂਕਸ਼ੇਤਰ ਤੋਂ 61, ਮਹੇਂਦਰਗੜ੍ਹ ਤੋਂ 10, ਮੇਵਾਤ ਤੋਂ 46, ਪਲਵਲ ਤੋਂ 74, ਪੰਚਕੂਲਾ ਤੋਂ 123, ਪਾਣੀਪਤ ਤੋਂ 16, ਰਿਵਾੜੀ ਤੋਂ 31, ਰੋਹਤਕ ਤੋਂ 110, ਸੋਨੀਪਤ ਤੋਂ 140 ਅਤੇ ਯਮੁਨਾਨਗਰ ਤੋਂ 72 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਕੁੱਲ ਸ਼ਿਕਾਇਤਾਂ ਵਿੱਚੋਂ 2494 ਸ਼ਿਕਾਇਤਾਂ ਨੂੰ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਪਾਇਆ ਗਿਆ ਅਤੇ ਇੰਨ੍ਹਾਂ 'ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੋਣਾਂ ਨੂੰ ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਬਨਾਉਣ ਵਿਚ ਨਾਗਰਿਕ ਆਪਣਾ ਸਹਿਯੋਗ ਕਰਨ। ਇਸ ਸੀ-ਵਿਜਿਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਫੋਨ 'ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੇ ਹਨ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ 'ਤੇ ਅਪਲੋਡ ਕਰ ਸਕਦੇ ਹਨ। ਉਹ ਫੋਟੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ 'ਤੇ ਅਪਲੋਡ ਹੋ ਜਾਵੇਗੀ। ਸ਼ਿਕਾਇਤ ਦਰਜ ਕਰਨ ਦੇ 100 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਫਲਾਇੰਗ ਸੁਕਵਾਡ , ਸਟੇਟਿਕ ਸਰਵੀਲੇਂਸ ਟੀਮਾਂ ਦੀ ਲਾਇਵ ਜਾਣਕਾਰੀ ਰਹਿੰਦੀ ਹੈ ਅਤੇ ਸੀ-ਵਿਜਿਲ ਐਪ 'ਤੇ ਜਿਸ ਸਥਾਨ ਤੋਂ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਨੇੜੇ ਟੀਮਾਂ ਤੁਰੰਤ ਉੱਥੇ ਪਹੁੰਚਣਗੀਆਂ।