ਮਾਲੇਰਕੋਟਲਾ : ਅੱਜ ਟਰੇਡ ਯੂਨੀਅਨ ਕੌਂਸ਼ਲ ਮਾਲੇਰਕੋਟਲਾ (ਏਟਕ) ਦੇ ਦਫਤਰ ਕਾ.ਸੁਰਿੰਦਰ ਕੁਮਾਰ ਭੈਣੀ,ਜਿਲ੍ਹਾ ਜ:ਸਕੱਤਰ ਪੰਜਾਬ ਖੇਤ ਮਜਦੂਰ ਸਭਾ,ਰਾਜਵੰਤ ਸਿੰਘ ਜਨਰਲ ਸਕੱਤਰ ਪੀ.ਐਸ.ਈ.ਬੀ.ਪੈਨਸ਼ਨਰ ਯੂਨੀਅਨ( ਏਟਕ) ਅਤੇ ਕਾ.ਪ੍ਰਦੁੱਮਣ ਸਿੰਘ ਬਾਗੜੀਆਂ ਜਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ 138 ਵੇਂ ਕੌਮਾਂਤਰੀ ਮਜਦੂਰ ਦਿਵਸ ਤੇ ਸਰਧਾਂਜਲੀ ਸਮਾਗਮ ਕੀਤਾ ਗਿਆ,ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪੀ ਐਸ ਈ ਬੀ ਇੰਪ:ਫੈਡਰੇਸ਼ਨ ਦੇ ਡਵੀਜਨ ਪ੍ਰਧਾਨ ਨਰਿੰਦਰ ਕੁਮਾਰ ਨੇ ਕੀਤੀ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਕੌਂਸਲ ਮਾਲੇਰਕੋਟਲਾ ਦੇ ਜਨਰਲ ਸਕੱਤਰ ਕਾਮਰੇਡ ਭਰਪੂਰ ਸਿੰਘ ਬੂਲਾਪੁਰ ਨੇ ਮਈ ਦਿਵਸ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ 138 ਸਾਲ ਪਹਿਲਾਂ 1886 ਵਿੱਚ ਮਜਦੂਰਾਂ ਵੱਲੋਂ ਅਮਰੀਕਾ ਦੇ ਸਹਿਰ ਸਿਕਾਂਗੋ ਵਿਖੇ ਕੰਮ ਦਿਹਾੜੀ ਸਮਾਂ 8 ਘੰਟੇ ਕਰਨ ਦੀ ਮੰਗ ਨੂੰ ਲੈ ਕੇ ਚਿੱਟੇ ਝੰਡੇ ਚੁੱਕ ਕੇ ਪੁਰ-ਅਮਨ ਰੋਸ ਪ੍ਰਦਰਸ਼ਨ ਕਰ ਰਹੇ ਸੀ ਜਿਸ ਨੂੰ ਦਬਾਉਣ ਲਈ ਅਮਰੀਕਾ ਦੀ ਅਮਰੀਕਾ ਦੀ ਸਾਮਰਾਜੀ ਸਰਕਾਰ ਨੇ ਅੰਨੇਂਵਾਹ ਗੋਲੀਆਂ ਚਲਾਈਆਂ,ਜਿਸ ਵਿੱਚ ਸੈਂਕੜੇ ਮਜਦੂਰ,ਮਰਦ- ਔਰਤਾਂ ਅਤੇ ਬੱਚੇ ਸਹੀਦ ਹੋ ਗਏ,ਇਸ ਮੌਕੇ ਇੱਕ ਮਾਂ ਵੱਲੋਂ ਖੂਨ ਨਾਲ ਲੱਥ ਪੱਥ ਹੋਏ ਸਹੀਦ ਬੱਚੇ ਨੂੰ ਚਿੱਟੇ ਝੰਡੇ ਵਿੱਚ ਲਪੇਟ ਲਿਆ,ਜਿਸ ਨਾਲ ਚਿੱਟੇ ਝੰਡੇ ਦਾ ਰੰਗ ਲਾਲ ਹੋ ਗਿਆ ਉਸੇ ਸਮੇਂ ਤੋਂ ਹੀ ਸਹੀਦਾਂ ਦੇ ਖੂਨ ਨਾਲ ਝੰਡੇ ਦਾ ਰੰਗ ਲਾਲ ਹੋ ਗਿਆ ਜਿਸ ਨੂੰ ਦੁਨੀਆਂ ਭਰ ਦੇ ਕਿਰਤੀ ਅੱਜ ਤੱਕ ਸੰਘਰਸ਼ਾਂ ਦਾ ਪ੍ਰਤੀਕ ਮੰਨਦੇ ਆ ਰਹੇ ਹਨ ਅਤੇ ਲਾਲ ਝੰਡਾ ਚੁੱਕ ਕੇ ਅਪਣੇ ਹੱਕਾਂ ਲਈ ਅਵਾਜ ਬੁਲੰਦ ਕਰਦੇ ਆ ਰਹੇ ਹਨ,ਕਾਮਰੇਡ ਬੂਲਾਪੁਰ ਨੇ ਕਿਹਾ ਕਿ ਇਸ ਵਾਰ ਮਜਦੂਰ ਦਿਵਸ ਵੀ ਵਿਸੇਸ ਮਹੱਤਤਾ ਹੈ ਜਦੋਂ ਦੇਸ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਪਿਛਲੇ ਦਸ ਸਾਲ ਤੋਂ ਕੇਂਦਰ ਤੇ ਕਾਬਜ ਚਲੀ ਆ ਰਹੀ ਮੋਦੀ ਸਰਕਾਰ ਨੇ ਮਜਦੂਰ ਜਥੇਬੰਦੀਆਂ ਵੱਲੋਂ ਕੁਰਬਾਨੀਆਂ ਦੇ ਕੇ ਬਣਵਾਏ 44 ਕਿਰਤ ਕਾਨੂਨਾਂ ਵਿੱਚੋ 29 ਕਿਰਤ ਕਾਨੂੰਨਾਂ ਨੂੰ ਤੋੜਕੇ 4 ਕੋਡਾਂ ਵਿੱਚ ਬਦਲ ਦਿੱਤਾ ਹੈ, ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਕਾਨੂੰਨ ਬਣਾ ਦਿੱਤਾ ਹੈ।ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਪੈਰ ਚ ਪੈਰ ਧਰਦਿਆਂ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਜਾ ਰਹੀ ਹੈ ,ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਪੀ ਐਸ ਈ ਬੀ ਇੰਪ:ਫੈਡਰੇਸ਼ਨ( ਏਟਕ)ਦੇ ਸਕੱਤਰ ਗੁਰਧਿਆਨ ਸਿੰਘ,ਐਡਵੋਕੇਟ ਗੁਰਦੇਵ ਸਿੰਘ ਰਿਟਾ:ਡੀ.ਈ.ਓ.,ਪੈਨਸ਼ਨਰ ਆਗੂ ਕਾ.ਪਿਆਰਾ ਲਾਲ ਅਤੇ ਕਾ.ਪ੍ਰੀਤਮ ਸਿੰਘ ਨਿਆਮਤਪੁਰ ਸੂਬਾ ਪ੍ਰਧਾਨ ਪੰਜਾਬ ਖੇਤ ਮਜਦੂਰ ਸਭਾ ਨੇ ਕਿਹਾ ਕਿ ਕੇਂਦਰ ਤੇ ਕਾਬਜ ਭਾਜਪਾ ਦੀ ਮੋਦੀ ਸਰਕਾਰ ,ਅੰਤਰ ਰਾਸਟਰੀ ਮੁਦਰਾ ਕੋਸ,ਵਰਲਡ ਬੈਂਕ,ਵਿਸਵ ਵਪਾਰ ਸੰਸਥਾ ਦੇ ਦਬਾਅ ਹੇਠ ਸਰਕਾਰੀ ਅਰਧ-ਸਰਕਾਰੀ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ ਨੂੰ ਤੋੜਕੇ ਨਿੱਜੀ ਕਰਨ ਕਰਦੀ ਆ ਰਹੀ ਹੈ ਮੁਲਾਜ਼ਮਾਂ ਦੀਆਂ ਲੱਖਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ,ਬੇਰੁਜਗਾਰੀ ਅਤੇ ਮਹਿੰਗਾਈ ਦਾ ਦੈਂਤ ਵੱਡਾ ਹੁੰਦਾ ਜਾ ਰਿਹਾ,ਅਮੀਰ-ਗਰੀਬ ਦਾ ਪਾੜਾ ਤੇਜੀ ਨਾਲ ਵਧ ਰਿਹਾ ਹੈ,ਦੇਸ ਦੀ ਦੌਲਤ ਮੁੱਠੀ ਭਰ ਲੋਕਾਂ ਕੋਲ ਇਕੱਠੀ ਹੋ ਗਈ ਹੈ,ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਮਜਦੂਰ,ਮੁਲਾਜ਼ਮ,ਪੈਨਸ਼ਨਰ ਅਤੇ ਕਿਸਾਨ ਵਿਰੋਧੀ ਨੀਤੀਆਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਮੋਦੀ ਸਰਕਾਰ ਨੇ ਕਾਰਪੋਰੇਟਾਂ ਦੇ 16 ਲੱਖ ਕਰੋੜ ਦੇ ਕਰਜ਼ੇ ਮੁਆਫ ਕਰਕੇ ਸਰਕਾਰੀ ਖਜਾਨੇ ਨੂੰ ਚੂੰਨਾਂ ਲਾ ਦਿੱਤਾ ਹੈ,ਦੂਸਰੇ ਪਾਸੇ ਨਰੇਗਾ ਮਜਦੂਰਾਂ ਦੇ ਬਜਟ,ਸਿਹਤ ਅਤੇ ਸਿੱਖਿਆ ਦੇ ਬਜਟ ਵਿੱਚ ਕੱਟ ਲਾ ਦਿੱਤਾ ,ਸਾਲ ਵਿੱਚ 200 ਦਿਨ ਕੰਮ ਅਤੇ 1000/ਰੁਪੈ ਦਿਹਾੜੀ ਕਰਨ ਦੀ ਮੰਗ ਵੀ ਪੂਰੀ ਨਹੀਂ ਕੀਤੀ ਗਈ ,ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨੂੰ ਆਰਥਿਕ ਬੋਝ ਦੱਸਿਆ ਜਾ ਰਿਹਾ ਹੈ,ਪੰਜਾਬ ਸਰਕਾਰ ਵੱਲੋਂ ਵੀ 12 ਸਾਲ ਤੋਂ ਕਿਰਤੀਆਂ ਦੀਆਂ ਉਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ,ਆਊਟ ਸੋਰਸ਼ ਅਤੇ ਸਕੀਮ ਵਰਕਰਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ,ਆਸਾ,ਆਂਗਨਵਾੜੀ ਅਤੇ ਮਿੱਡ-ਡੇਅ ਮੀਲ ਵਰਕਰਾਂ ਦਾ ਆਰਥਿਕ ਸੋਸ਼ਣ ਜੰਗੀ ਪੱਧਰ ਤੇ ਜਾਰੀ ਹੈ,ਭਗਵੰਤ ਮਾਨ ਸਰਕਾਰ ਵੱਲੋਂ ਆਸਾ ਵਰਕਰਾਂ ਨੂੰ ਮੁਲਾਜਮ ਮੰਨ ਕੇ ਰੈਗੂਲਰ ਤਨਖਾਹ ਸਕੇਲ ਲਾਗੂ ਕਰਨ ਦੀ ਵਿਜਾਏ 58 ਸਾਲ ਦੀ ਉਮਰ ਚ ਛਾਂਟੀ ਕਰਨੀ ਸੁਰੂ ਕਰ ਦਿੱਤੀ ਹੈ,ਜੋ ਸਰਾ ਸਰ ਧੱਕਾ ਹੈ,ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਮੁਲਾਜ਼ਮਾਂ-ਮਜਦੂਰਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਦੋ ਸਾਲ ਤੋਂ ਅਣਗੌਲਿਆਂ ਕਰਦੀ ਆ ਰਹੀ ਹੈ ,ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ,12% ਡੀਏ ਦੀਆਂ ਕਿਸਤਾਂ ਅਤੇ ਸਾਢੇ 5 ਸਾਲਾਂ ਦਾ ਤਨਖਾਹ/ਪੈਨਸ਼ਨ ਰਵੀਜ਼ਨ ਅਤੇ ਡੀਏ ਦਾ ਬਕਾਇਆ ਦੇਣਾ,ਹਰ ਤਰਾਂ ਦੇ ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜਮਾਂ ਨੂੰ ਪੱਕਾ ਕਰਨਾ,200/ਰੁਪੈ ਜਜੀਆ ਟੈਕਸ਼ ਬੰਦ ਕਰਨਾ,ਬਰਾਬਰ ਕੰਮ ਬਰਾਬਰ ਉਜ਼ਰਤ ਦਾ ਕਾਨੂੰਨ ਲਾਗੂ ਕਰਨਾ ਆਦਿ। ਇਸ ਲਈ ਪੰਜਾਬ ਦੇ ਮੁਲਾਜਮਾਂ,ਮਜਦੂਰਾਂ ਅਤੇ ਕਿਸਾਨਾਂ ਵਿੱਚ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਪ੍ਰਤੀ ਗੁੱਸਾ ਹੈ ਅਤੇ ਲੋਕ ਸਭਾ ਚੋਣਾਂ ਵਿੱਚ ਮੋਦੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ, ਓਥੇ ਮੋਦੀ ਸਰਕਾਰ ਦੇ ਪੈਰ ਚ ਪੈਰ ਧਰਕੇ ਚੱਲ ਰਹੀ ਭਗਵੰਤ ਮਾਨ ਸਰਕਾਰ ਨੂੰ ਵੀ ਸਬਕ ਸਿਖਾਉਣਗੇ। ਇਸ ਮੌਕੇ ਕਾ.ਚਮਕੌਰ ਸਿੰਘ ਮਹਾਲਾ,ਅਕਬਰ ਖਾਂ ਨੱਥੂਮਾਜਰਾ,ਹਾਕਮ ਸਿੰਘ(ਹੈਲਥ)ਗੁਰਜੀਤ ਸਿੰਘ ਲਸੋਈ,ਜਗਮੇਲ ਸਿੰਘ ਸਰੌਦ,ਮੱਖਣ ਸਿੰਘ ਝਨੇਰ,ਸਰਬਜੀਤ ਕੌਰ ਰਾਣਵਾਂ,ਪਰਮਜੀਤ ਕੌਰ ਬਧੇਸਾ,ਮਾਸਟਰ ਗੁਰਮੇਲ ਸਿੰਘ ਗੁਆਰਾ,ਬਲਜੀਤ ਸਿੰਘ ਖੁਰਦ,ਗੁਲਜਾਰ ਖਾਂ,ਕਰਮ ਸਿੰਘ ਭੱਟੀਆਂ,ਅਜੀਤ ਸਿੰਘ ਬਿੰਝੋਕੀ,ਜਗਦੇਵ ਸਿੰਘ ਨੁਸੈਰਾ,ਵੀਸੋ ਮੁਹੰਦਗੜ੍ਹ,ਰਾਜਵਿੰਦਰ ਕੌਰ ਹੁਸੈਨਪੁਰਾ