ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ ਦੇ ਮੱਦੇਨਜਰ ਹਰਿਆਣਾ ਰਾਜ ਟ੍ਰਾਂਸਪੋਰਟ ਵੋਟਰਾਂ ਨੂੰ ਲੋਕਤੰਤਰ ਦੇ ਮਹਾਪਰਵ ਵਿਚ ਸ਼ਾਮਿਲ ਹੋਣ ਅਤੇ ਵੱਧ ਤੋਂ ਵੱਧ ਵੋਟਿੰਗ ਕਰਨ ਲਈ ਜਾਗਰੁਕ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਹਰਿਆਣਾ ਰਾਜ ਟ੍ਰਾਂਸਪੋਰਟ ਦੀ ਵੱਖ-ਵੱਖ ਜਿਲ੍ਹਿਆਂ ਦੇ ਡਿਪੋ ਤੋਂ ਨਿਕਲਣ ਵਾਲੀਆਂ ਬੱਸਾਂ ਨੇ ਸਿਰਫ ਹਰਿਆਣਾ ਰਾਜ ਸਗੋ ਦੇਸ਼ ਦੇ ਹੋਰ ਸੂਬਿਆਂ ਦੇ ਵੋਟਰਾਂ ਨੂੰ ਵੀ ਜਾਗਰੁਕ ਕਰਨ ਵਿਚ ਮਦਦਗਾਰ ਬਣ ਰਹੀ ਹੈ। ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਹਰਿਆਣਾ ਵੱਲੋਂ ਹਰਿਆਣਾ ਸੂਬਾ ਟ੍ਰਾਂਸਪੋਰਟ ਦੀ ਬੱਸਾਂ 'ਤੇ ਵੋਟਰ ਜਾਗਰੁਕਤਾ ਪ੍ਰਚਾਰ ਸਮੱਗਰੀ ਲਗਾਈ ਗਈ ਹੈ ਜੋ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਅਤੇ ਵੋਟਰਾਂ ਨੂੰ 25 ਮਈ ਵੋਟਿੰਗ ਦੇ ਦਿਨ ਵੱਧਚੜ੍ਹ ਕੇ ਵੋਟਿੰਗ ਕਰਨ ਦੇ ਪ੍ਰਤੀ ਜਾਗਰੁਕ ਕਰ ਰਹੀ ਹੈ।
ਉਨ੍ਹਾਂ ਨੇ ਦਸਿਆ ਕਿ ਲੋਕਸਭਾ ਆਮ ਚੋਣ ਵਿਚ ਵੋਟਿੰਗ ਫੀਸਦੀ ਵਧਾਉਣ ਲਈ ਵੱਖ-ਵੱਖ ਬੱਸ ਸਟੈਂਡਾਂ ਤੋਂ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀ ਹਰਿਆਣਾ ਰੋਡਵੇਜ ਦੀਆਂ ਬੱਸਾਂ ਰਾਹੀਂ ਲੋਕਾਂ ਨੁੰ ਜਾਗਰੁਕ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਭਾਰਤ ਚੋਣ ਕਮਿਸ਼ਨ ਤੇ ਹਰਿਆਣਾ ਮੁੱਖ ਚੋਣ ਅਧਿਕਾਰੀ ਦਫਤਰ ਦੇ ਨਿਰਦੇਸ਼ਾਂ ਅਨੁਸਾਰ ਸੂਚਨ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਹਰਿਆਣਾ ਵੱਲੋਂ ਹਰਿਆਣਾ ਰੋਡਵੇਜ ਦੀਆਂ ਬੱਸਾਂ 'ਤੇ ਵੋਟਰ ਜਾਗਰੁਕਤਾ ਪ੍ਰਚਾਰ ਸਮੱਗਰੀ ਬੈਨਰ ਤੇ ਪੋਸਟਰ ਚਪਕਾਏ ਗਏ ਹਨ। ਸ੍ਰੀ ਅਨੂਰਾਗ ਅਗਰਵਾਲ ਨੇ ਕਿਹਾ ਕਿ ਇੰਨ੍ਹਾਂ ਪੋਸਟਰਾਂ ਵਿਚ ਆਮ ਜਨਤਾ ਤੋਂ ਛੁੱਟੀ ਦੇ ਦਿਨ ਸਮਝਕੇ ਘਰ 'ਤੇ ਆਰਾਮ ਨਾ ਫਰਮਾਇਏ-ਚੋਣ ਕੇਂਦਰ ਪਰ ਵੋਟਿੰਗ ਕਰਨ ਆਈਏ, ਲੋਕਤੰਤਰ ਦੀ ਮਜਬੂਤ ਤਸਵੀਰ-ਉਂਗਲੀ 'ਤੇ ਨੀਲੀ ਲਕੀਰ ਵਰਗੇ ਜਾਗਰੁਕਤਾ ਸਲੋਗਨ ਤੇ ਟੈਗ ਲਾਇਨ ਰਾਹੀਂ ਵੱਧ ਤੋਂ ਵੱਧ ਚੋਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਬੱਸਾਂ 'ਤੇ ਲੱਗੀ ਪ੍ਰਚਾਰ-ਸਮੱਗਰੀ ਰਾਹੀਂ ਆਮਜਨਤਾ ਨੂੰ ਵੋਟਰ ਹੈਲਪਲਾਇਨ ਨੰਬਰ 1950 ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।