Friday, November 22, 2024

Haryana

25 ਮਈ ਨੂੰ ਚੋਣ ਕੇਂਦਰਾਂ 'ਤੇ ਗਰਮੀ ਤੋਂ ਬਚਾਅ ਦੇ ਹੋਣਗੇ ਵਿਸ਼ੇਸ਼ ਪ੍ਰਬੰਧ

May 07, 2024 07:09 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 25 ਮਈ ਨੁੰ ਚੋਣ ਦੇ ਦਿਨ ਚੋਣ ਕੇਂਦਰਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹੀਟ ਵੇਵ ਤੋਂ ਬਚਾਅ ਤਹਿਤ ਅਤੇ ਛਾਂ ਦੇ ਲਈ ਟੈਂਟ, ਪੱਖੇ, ਪੀਣ ਦਾ ਪਾਣੀ ਸਮੇਤ ਮੁੱਢਲੀ ਸਹੂਲਤਾਂ ਯਕੀਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਵੋਟਰਾਂ ਨੁੰ ਕਿਯੂ ਮੈਨੇਜਮੈਂਟ ਐਪ ਤੋਂ ਵੀ ਬੀਐਲਓ ਜਾਣਕਾਰੀ ਦਵੇਗਾ ਕਿ ਚੋਣ ਲਈ ਕਿੰਨ੍ਹੇ ਲੋਕ ਲਾਇਨ ਵਿਚ ਹਨ, ਤਾਂ ਜੋ ਇਕ ਸਮੇਂ ਵਿਚ ਬਹੁਤ ਵੱਧ ਭੀੜ ਚੋਣ ਕੇਂਦਰ 'ਤੇ ਨਾ ਹੋਵੇ ਅਤੇ ਵੋਟਰ ਨੂੰ ਆਪਣਾ ਵੋਟ ਪਾਉਣ ਦੇ ਲਈ ਲੰਬਾ ਇੰਤਜਾਰ ਨਾ ਕਰਨਾ ਪਵੇ।

ਸ੍ਰੀ ਅਗਰਵਾਲ ਅੱਜ ਅਧਿਕਾਰੀਆਂ ਦੇ ਨਾਲ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਸੂਬੇ ਦੇ 2 ਕਰੋੜ 76 ਹਜਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੂੰ ਲੋਕਤੰਤਰ ਦਾ ਤਿਊਹਾਰ ਮਨਾਉਣ ਅਤੇ ਵੋਟ ਜਰੂਰ ਕਰਨ।

ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ ਦੇ ਅੰਦਰ ਵੋਟਰ ਮੋਬਾਇਲ, ਇਲੈਕਟ੍ਰੋਨਿਕ ਗੈਜੇਟ, ਇਲੈਕਟ੍ਰੋਨਿਕ ਵਾਚ, ਸਪਾਈ ਕੈਮਰਾ ਆਦਿ ਲੈ ਕੇ ਨਾ ਜਾਣ, ਇਸ ਤੋਂ ਚੋਣ ਦੀ ਗੁਪਤਤਾ ਭੰਗ ਹੋਣ ਦੀ ਸੰਭਵਾਨਾ ਰਹਿੰਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿਰਫ ਪੀਠਾਸੀਨ ਅਧਿਕਾਰੀ ਨੂੰ ਹੀ ਮੋਬਾਇਲ ਰੱਖਣ ਦੀ ਮੰਜੂਰੀ ਹੋਵੇਗੀ। ਵੋਟਰ ਸਿਰਫ ਪਹਿਚਾਣ ਵਾਲੇ ਦਸਤਾਵੇਜ ਹੀ ਆਪਣੇ ਨਾਲ ਲੈ ਕੇ ਜਾਣ।

ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਕਰਨਾ ਹੋਵੇਗਾ ਪਬਲਿਕ

ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਲੜ੍ਹ ਰਹੇ ਉਮੀਦਵਾਰ ਨੁੰ ਆਪਣੇ ਅਪਰਾਧਿਕ ਰਿਕਾਰਡ, ਜੇਮਰ ਕੋਈ ਹੈ ਤਾਂ, ਉਸ ਦੀ ਜਾਦਕਾਰੀ ਪਬਲਿਕ ਕਰਨੀ ਹੋਵੇਗੀ। ਇਸ ਦੇ ਲਈ ਉਮੀਦਵਾਰ ਨੁੰ ਫਾਰਮ-26 ਵਿਚ ਏਫੀਡੇਵਿਟ ਦੇ ਨਾਲ ਆਪਣੇ ਅਪਰਾਧਿਕ ਮਾਮਲੇ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਸਬੰਧਿਤ ਰਾਜਨੀਤਿਕ ਪਾਰਟੀ ਨੂੰ ਵੀ ਉਮੀਦਵਾਰ ਦੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਥੋਰਾਇਜਡ ਵੈਬਸਾਇਟ 'ਤੇ ਪਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 6 ਮਈ ਨੂੰ ਨਾਮਜਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ ਅਤੇ ਨਾਮਜਦਗੀ ਭਰਨ ਦੇ ਬਾਅਦ ਉਮੀਦਵਾਰ ਤੇ ਰਾਜਨੀਤਿਕ ਪਾਰਟੀਆਂ ਨੂੰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਪਬਲਿਕ ਕਰਨੀ ਜਰੂਰੀ ਹੈ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ