ਚੰਡੀਗੜ੍ਹ : ਹਰਿਆਣਾ ਵਿਚ ਆਉਣ ਵਾਲੀ ਜੂਨ ਮਹੀਨੇ ਵਿਚ ਹੋਣ ਵਾਲੀ ਵਿਭਾਗ ਦੀ ਪ੍ਰੀਖਿਆਵਾਂ ਵਿਚ ਸ਼ਾਮਿਲ ਹੋਣ ਦੇ ਇਛੁੱਕ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੁੰ ਆਖੀਰੀ ਮਿੱਤੀ 30 ਮਈ, 2024 ਤੋਂ ਪਹਿਲਾਂ ਅਮਲਾ ਵਿਭਾਗ ਨੂੰ ਆਪਣੀ ਅਪੀਲ ਭੇਜਣੀ ਹੋਵੇਗੀ ਤਾਂ ਜੋ ਇਸ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਕੇਂਦਰੀ ਪ੍ਰੀਖਿਆ ਸਮਿਤੀ ਨੂੰ ਭੇਜਿਆ ਜਾ ਸਕੇ।
ਮੁੱਖ ਸਕੱਤਰ ਦਫਤਰ ਵੱਲੋਂ ਅੱਜ ਇਸ ਸਬੰਧ ਦਾ ਇਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ ਜਿਨ੍ਹਾਂ ਐਚਸੀਐਸ (ਕਾਰਜਕਾਰੀ ਬ੍ਰਾਂਚ) ਅਧਿਕਾਰੀਆਂ ਦੀ ਇੰਡਕਸ਼ਨ ਟ੍ਰੇਨਿੰਗ ਨੁੰ ਸਿਖਲਾਈ ਬ੍ਰਾਂਚ ਵੱਲੋਂ ਪੂਰਾ ਐਲਾਨ ਨਹੀਂ ਕੀਤਾ ਗਿਆ ਹੈ, ਉਹ ਵਿਭਾਗ ਦੀ ਪ੍ਰੀਖਿਆ ਵਿਚ ਬੈਠਣ ਦੇ ਯੋਗ ਨਹੀਂ ਹੋਣਗੇ।
ਵਰਨਣਯੋਗ ਹੈ ਕਿ ਸਰਕਾਰ ਵੱਲੋਂ ਸਹਾਇਕ ਕਮਿਸ਼ਨਰ ਅਤੇ ਵਧੀਕ ਸਹਾਇਕ ਕਮਿਸ਼ਨਰ ਸਮੇਤ ਮਾਲ ਅਤੇ ਆਪਦਾ ਪ੍ਰਬੰਧਨ , ਖੇਤੀਬਾੜੀ ਅਤੇ ਬਾਗਬਾਨੀ, ਪਸ਼ੂਪਾਲਣ ਅਤੇ ਡੇਅਰੀ, ਸਹਿਕਾਰਤਾ, ਵਿਕਾਸ ਅਤੇ ਪੰਚਾਇਤ ਅਤੇ ਪੰਚਾਇਤੀ ਰਾਜ, ਮੱਛੀ ਪਾਲਣ, ਵਨ, ਆਬਕਾਰੀ ਅਤੇ ਕਰਾਧਾਨ, ਜੇਲ, ਜੰਗਲੀ ਜੀਵ ਸਰੰਖਣ ਅਤੇ ਚੋਣ ਵਿਭਾਗ ਦੇ ਲਈ ਆਉਣ ਵਾਲੀ 19 ਜੂਨ ਤੋਂ ਵਿਭਾਗ ਦੀ ਪ੍ਰੀਖਿਆ ਪ੍ਰਬੰਧਿਤ ਕੀਤੀ ਜਾਣੀ ਹੈ। ਇਹ ਪ੍ਰੀਖਿਆ ਪੰਚਕੂਲਾ ਦੇ ਸੈਕਟਰ-12ਏ ਸਥਿਤ ਸਾਰਥਕ ਗਵਰਨਮੈਂਟ ਇੰਟੀਗ੍ਰੇਟੇਡ ਸੈਂਕੇਂਡਰੀ ਸਕੂਲ ਵਿਚ ਹੋਵੇਗੀ। ਇੰਨ੍ਹਾਂ ਪ੍ਰੀਖਿਆਵਾਂ ਦੀ ਡੇਟਸ਼ੀਟ csharyana.gov.in 'ਤੇ ਵੀ ਉਪਲਬਧ ਹੈ।