ਚੰਡੀਗਡ੍ਹ : ਇੰਦਰਾਂ ਗਾਂਧੀ ਕੌਮੀ ਮੁਕਤ ਯੂਨੀਵਰਸਿਟੀ (ਇਗਨੂੰ) ਹਰਿਆਣਾ ਦੀ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਉੱਚੇਰੀ ਸਿਖਿਆ ਨਾਲ ਜੋੜ ਕੇ ਉਨ੍ਹਾਂ ਵਿਚ ਸਿਖਿਆ ਦੀ ਅਲੱਖ ਜਗਾਉਣ ਦਾ ਕੰਮ ਕਰ ਰਹੀ ਹੈ। ਜੋ ਕੈਦੀ 12ਵੀਂ ਕਲਾਸ ਪਾਸ ਕਰ ਚੁੱਕੇ ਹਨ ਅਤੇ ਉੱਚੇਰੀ ਸਿਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਜੇਲ੍ਹਾਂ ਵਿਚ ਇਗਨੂੰ ਵੱਲੋਂ ਅਧਿਐਨ ਕੇਂਦਰ ਸਥਾਪਿਤ ਕੀਤੇ ਗਏ ਹਨ। ਜੇਕਰ ਕੋਈ ਬੰਦੀ ਜੋ ਗਰੈਜੂਏਟ ਜਾਂ ਕਿਸੇ ਹੋਰ ਉੱਚ ਕੋਰਸ ਦਾ ਅਧਿਐਨ ਕਰ ਰਿਹਾ ਹੈ ਤਾਂ ਜੇਲ ਵਿਚ ਉਸ ਦੇ ਕਾਰਜਕਾਲ ਦੌਰਾਨ ਉਸ ਦੀ ਪੜਾਈ ਅਤੇ ਪ੍ਰੀਖਿਆ ਦੀ ਵਿਵਸਥਾ ਇਗਨੂੰ ਵੱਲੋਂ ਫਰੀ ਕੀਤੀ ਜਾਂਦੀ ਹੈ।
ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੇਲ੍ਹਾਂ ਵਿਚ ਬੰਦ ਕੈਦੀ ਆਪਣੇ ਜੀਵਨ ਦੇ ਹਨੇਰੇ ਨੁੰ ਸਿਖਿਆ ਦੀ ਰੋਸ਼ਨੀ ਤੋਂ ਦੂਰ ਕਰਨ ਦਾ ਯਤਨ ਕਰਨ ਰਹੇ ਹਨ। ਅਪਰਾਧੀਆਂ ਦੇ ਭਵਿੱਖ ਨੂੰ ਸਵਾਰਨ ਲਈ ਇਗਨੂੰ ਦੇ ਤਹਿਤ ਸਿਖਿਆ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਹੈ ਕਿ ਅਪਰਾਧੀ ਜੇਲ ਵਿਚ ਬਿਤਾਏ ਸਮੇਂ ਦੀ ਸਹੀ ਵਰਤੋ ਕਰ ਸਕਦ। ਪਿਛਲੇ ਤਿੰਨ ਸਾਲਾਂ ਵਿਚ ਹਰਿਆਣਾ ਦੀ ਵੱਖ-ਵੱਖ ਜੇਲ੍ਹਾਂ ਵਿਚ ਹੁਣ ਤਕ ਕੁੱਲ 792 ਬੰਦੀਆਂ ਵੱਲੋਂ ਸਫਲਤਾਪੂਰਵਕ ਉੱਚ ਸਿਖਿਆ ਪ੍ਰਾਪਤ ਕਰਨ ਦੇ ਵੱਲ ਆਪਣੇ ਕਦਮ ਵਧਾਏ ਹਨ।
ਉਨ੍ਹਾਂ ਨੇ ਦਸਿਆ ਕਿ ਇਸ ਦੌਰਾਨ ਵੱਖ-ਵੱਖ ਕੋਰਸਾਂ ਵਿਚ ਸੈਕੜਿਆਂ ਬੰਦੀਆਂ ਨੇ ਦਾਖਲਾ ਲਿਆ ਹੈ ਜੋ ਹੁਣ ਸਿਖਿਅਤ ਹੋ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਪਾਉਣਗੇ। ਬੰਦੀ ਜੇਲ੍ਹ ਵਿਚ ਰਹਿ ਕੇ ਹੋਰ ਬੰਦੀਆਂ ਨੂੰ ਅਧਿਐਨ ਕਰਨ ਦੇ ਲਈ ਪ੍ਰੇਰਿਤ ਵੀ ਕਰ ਰਹੇ ਹਨ। ਬੰਦੀਆਂ ਨੁੰ ਸਿਖਿਅਤ ਹੋਣ ਲਈ ਲਗਾਤਾਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਸਜਾ ਭੁਗਤਣ ਦੇ ਬਾਅਦ ਇੱਥੋਂ ਜਾ ਕੇ ਆਪਣੇ ਭਵਿੱਖ ਨੂੰ ਸਵਾਰ ਸਕਣ।