ਹਰ ਜਿਲ੍ਹਾ ਵਿਚ ਬਣਾਇਆ ਗਿਆ ਹੈ ਸਾਈਬਰ ਥਾਨਾ
ਕੰਨਵੋਕੇਸ਼ਨ ਸਮਾਰੋਹ ਵਿਚ ਸਾਬਕਾ ਫੌਜੀ ਕਾਡਰ ਦੇ 452 ਸਿਪਾਹੀਆਂ ਦੀ 8 ਟੁਕੜੀਆਂ ਨੇ ਕੀਤਾ ਮਾਰਚ ਪਾਸਟ
ਚੰਡੀਗੜ੍ਹ : ਹਰਿਆਣਾ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਨੇ ਅੱਜ ਰੋਹਤਕ ਦੇ ਪੁਲਿਸ ਟ੍ਰੇਨਿੰਗ ਸੈਂਟਰ ਸੁਨਾਰਿਆ ਦੇ ਪੀਓਪੀ ਗਰਾਊਂਡ ਵਿਚ ਪ੍ਰਬੰਧਿਤ ਐਕਸ ਸਰਵਿਸਮੈਨ ਦੇ ਰਿਕਰੂਟਮੈਂਟ ਦੇ ਬੇਸਿਕ ਕੋਰਸ ਬੈਚ ਨੰਬਰ ਐਸ-14 ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਲਈ।
ਪੁਲਿਸ ਮਹਾਨਿਦੇਸ਼ਕ ਸ਼ਤਰੂਜਤ ਕਪੂਰ ਨੇ ਪਰੇਡ ਦੀ ਸਲਾਮੀ ਲੈਣ ਬਾਅਦ ਜਵਾਨਾਂ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੰਨਵੋਕੇਸ਼ਨ ਪਰੇਡ ਕਿਸੇ ਵੀ ਪੁਲਿਸ ਕਰਮਚਾਰੀ ਲਈ ਇਹ ਮੌਕਾ ਇਕ ਗੌਰਵਮਈ ਪੱਲ ਹੁੰਦਾ ਹੈ। ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਰਿਕਰੂਟਮੈਂਟ ਬੇਸਿਕ ਕੋਰਸ ਬਾਅਦ ਬਿਹਤਰੀਨ ਕੰਨਵੋਕੇਸ਼ਨ ਪਰੇਡ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਬੈਚ ਵਿਚ ਸਾਰੇ 452 ਸਿਪਾਹੀ ਐਕਸ ਸਰਵਿਸਮੈਨ ਹਨ। ਉਨ੍ਹਾਂ ਨੇ ਸੇਨਾ ਵਿਚ ਸਿਖਲਾਈ ਪ੍ਰਾਪਤ ਕਰ ਕੇ ਦੇਸ਼ ਦੀ ਸੇਵਾ ਕੀਤੀ ਹੈ। ਇੰਨ੍ਹਾਂ ਦਾ ਤਜਰਬਾ ਹੁਣ ਸੂਬੇ ਦੇ ਨਾਗਰਿਕਾਂ ਨੂੰ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਹਰ ਕਰਮਚਾਰੀ ਦੀ ਜਿਮੇਵਾਰੀ ਨਾਗਰਿਕ ਦੇ ਜਾਣ-ਮਾਨ ਦੀ ਸੁਰੱਖਿਆ ਦੇ ਨਾਲ-ਨਾਲ ਕਾਨੂੰ ਵਿਵਸਥਾ ਬਣਾਏ ਰੱਖਣਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਅਪਰਾਧ ਤੇ ਅਪਰਾਧੀਆਂ ਨੂੰ ਪੂਰੀ ਤਰ੍ਹਾ ਖਤਮ ਕਰਨ ਦੇ ਲਈ ਕਾਨੂੰਨੀ ਤੇ ਵਿਭਾਗ ਦੀ ਹਰ ਜਰੂਰਤ ਪੂਰੀ ਕਰ ਰਿਹਾ ਹੈ। ਹਰ ਜਿਲ੍ਹਾ ਵਿਚ ਮਹਿਲਾ ਸੁਰੱਖਿਆ ਦੇ ਮੱਦੇਨਜਰ ਮਹਿਲਾ ਞਾਨੇ ਤੇ ਮਹਿਲਾ ਡੇਸਕ ਸਥਾਪਿਤ ਕੀਤੇ ਗਏ ਹਨ। ਸੂਬੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾ ਨਾਲ ਖਤਮ ਕਰਨ ਅਤੇ ਨੌਜੁਆਨਾਂ ਨੁੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਵਿਸ਼ੇਸ਼ ਹਰਿਆਣਾ ਰਾਜ ਨਾਰਕੋਟਿਕਸ ਬੋਰਡ ਬਣਾਇਆ ਹੈ, ਜੋ ਹਰ ਜਿਲ੍ਹਾ ਵਿਚ ਨਸ਼ਾ ਮੁਕਤੀ ਮੁਹਿੰਮ ਚਲਾਉਣ ਦੇ ਨਾਲ-ਨਾਲ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ। ਵਿਭਾਗ ਵੱਲੋਂ ਪ੍ਰਬੰਧਿਤ ਸਾਈਕਲੋਥਾਨ ਵਿਚ ਹੋਈ ਅਪਾਰ ਜਨ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੂਬੇ ਦੀ ਜਨਤਾ ਨਸ਼ੇ ਖਿਲਾਫ ਪੂਰੀ ਤਰ੍ਹਾ ਸੁਚੇਤ ਹੈ ਅਤੇ ਜਨਤਾ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਈਬਰ ਕ੍ਰਾਇਮ ਨਾਲ ਨਜਿਠਣ ਲਈ ਹਰ ਜਿਲ੍ਹਾ ਵਿਚ ਸਾਈਬਰਜ ਥਾਨਾ ਬਦਾਇਆ ਗਿਆ ਹੈ। ਸਾਡੇ ਸਾਈਬਰ ਸੈਲ ਨੇ ਪੂਰੇ ਦੇਸ਼ ਵਿਚ ਸਾਈਬਰ ਕ੍ਰਇਮ ਰੋਕਨ ਵਿਚ ਸੱਭ ਤੋਂ ਬਿਹਤਰੀਨ ਕੰਮ ਕੀਤਾ ਹੈ। ਇਸ ਸੰਦਰਭ ਵਿਚ 1930 ਹੈਲਪਲਾਇਨ 'ਤੇ ਤੈਨਾਤ ਟੀਮ ਨੇ ਬਿਹਤਰੀਨ ਕੰਮ ਕੀਤਾ ਹੈ। ਇੰਨ੍ਹਾਂ ਸਾਰਿਆਂ ਦੇ ਯਤਨਾਂ ਨਾਲ ਹਰਿਆਣਾ ਸਾਈਬਰ ਕ੍ਰਾਇਮ ਦੇ ਅਪਰਾਧੀਆਂ ਨੂੰ ਫੜਨ ਲਈ ਦੇਸ਼ ਵਿਚ ਸੱਭ ਤੋਂ ਅਵੱਲ ਸਥਾਨ 'ਤੇ ਹੈ।
ਉਨ੍ਹਾਂ ਨੇ ਨਿਵੇ ਨਿਯੁਕਤ ਸਿਪਾਹੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਸਮਾਜ ਨੂੰ ਪੁਲਿਸ ਤੋਂ ਸੇਵਾ, ਸੁਰੱਖਿਆ ਤੇ ਸਹਿਯੋਗ ਦੀ ਉਮੀਦ ਰਹਿੰਦੀ ਹੈ। ਉਨ੍ਹਾਂ ਦੀ ਇੰਨ੍ਹਾਂ ਉਮੀਦਾਂ ਦੇ ਮਾਪਦੰਡਾਂ 'ਤੇ ਖਰਾ ਉਤਰਣ ਲਈ ਪੁਲਿਸ ਦਾ ਹਰ ਜਵਾਨ ਪੂਰੀ ਜਿਮ੍ਰੇਵਾਰੀ ਨਾਲ ਕੰਮ ਕਰ ਰਿਹਾ ਹੈ।
ਇਸ ਮੌਕੇ 'ਤੇ ਡੀਜੀਪੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਿਪਾਹੀਆਂ ਨੂੰ ਪੁਰਸਕਾਰ ਦਿੱਤੇ।
ਕੰਨਵੋਕੇਸ਼ਨ ਪਰੇਡ ਸਮਾਰੋਹ ਵਿਚ ਐਕਸ ਸਰਵਿਸਮੈਨ ਕਾਡਰ ਦੇ 452 ਸਿਪਾਹੀਆਂ ਦੀ 8 ਟੁਕੜਆਂ ਨੇ ਮਾਰਚ ਪਾਸਟ ਕੀਤਾ।
ਇਸ ਮੌਕੇ 'ਤੇ ਰੋਹਤਕ ਡਿਵੀਜਨ ਤੇ ਸੁਨਾਰਿਆ ਸਥਿਤ ਪੁਲਿਸ ਪਰਿਸਰ ਦੇ ਵਧੀਕ ਪੁਲਿਸ ਮਹਾਨਿਦੇਸ਼ਕ ਕੇ ਕੇ ਰਾਓ, ਪੁਲਿਸ ਟ੍ਰੇਨਿੰਗ ਸੈਂਟਰ ਦੇ ਪੁਲਿਸ ਉੱਪ ਮਹਾਨਿਦੇਸ਼ਕ ਸ਼ਿਵ ਚਰਣ ਅੱਤਰੀ, ਰੋਹਤਕ ਦੇ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ, ਚਰਖੀ ਦਾਦਰੀ ਦੀ ਪੁਲਿਸ ਸੁਪਰਡੈਂਟ ਪੂਜਾ ਵਸ਼ਿਸ਼ਟ, ਵਧੀਕ ਪੁਲਿਸ ਸੁਪਰਡੈਂਟ ਲੋਗੇਸ਼ ਕੁਮਾਰ, ਸੁਨਾਰਿਆ ਸਥਿਤ ਪੁਲਿਸ ਟ੍ਰੇਨਿੰਗ ਸੈਂਟਰ ਦੇ ਪੁਲਿਸ ਸੁਪਰਡੈਂਟ ਧਿਆਨ ਚੰਦ, ਕਮਾਂਡੇਂਟ ਥਰਡ ਆਈਆਰਬੀ ਸੁਨਾਰਿਆ ਐਂਡ ਵੂਮੇਨ ਬਟਾਲਿਅਨ ਸੁਨਾਰਿਆ ਭਾਰਤੀ ਡਬਾਸ ਸਮੇਤ ਪੁਲਿਸ ਦੇ ਅਧਿਕਾਰੀ, ਕਰਮਚਾਰੀ ਤੇ ਨਵੇਂ ਨਿਯੁਕਤ ਸਿਪਾਹੀਆਂ ਦੇ ਪਰਿਵਾਰ ਵਾਲੇ ਮੌਜੂਦ ਰਹੇ।