Friday, November 22, 2024

Haryana

ਖੋਜਕਾਰ ਆਪਣੇ ਖੋਜ ਦੇ ਵਿਸ਼ਾ ਅਤੇ ਖੇਤਰ ਬਾਰੇ ਡੂੰਘੀ ਸਮਝ ਵਿਕਸਿਤ ਕਰਨ : ਵਾਇਸ ਚਾਂਸਲਰ

May 13, 2024 07:36 PM
SehajTimes

ਚੰਡੀਗੜ੍ਹ : ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ (ਐਮਡੀਯੂ) ਰੋਹਤਕ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਯੂਨੀਵਰਸਿਟੀ ਵਿਚ ਫੈਕਲਟੀ ਆਫ ਡਿਜੀਕਲ ਸਾਇੰਸੇਜ ਅਤੇ ਫੈਕੇਲਟੀ ਆਫ ਇੰਜੀਨਅਰਿੰਗ ਐਂਡ ਤਕਨਾਲੋਜੀ ਵੱਲੋਂ-ਰਿਸਰਚ ਮੈਥੋਡੋਲੀ ਵਿਸ਼ਾ ਪ੍ਰਬੰਧਿਤ ਸੱਤ ਦਿਨਾਂ ਦੀ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਖੋਜਕਾਰ ਆਪਣੇ ਖੋਜ ਦੇ ਵਿਸ਼ਾ ਅਤੇ ਖੇਤਰ ਬਾਰੇ ਡੂੰਘੀ ਸਮਝ ਵਿਕਸਿਤ ਕਰਨ। ਵਧੀਆ ਖੋਜ ਕੰਮ ਕਰ ਬਿਹਤਰ ਕੈਰੀਅਰ ਫਾਊਂਡੇਸ਼ਨ ਤਿਆਰ ਕਰਨ।
ਚੌਧਰੀ ਰਣਬੀਰ ਸਿੰਘ ਇੰਸਟੀਟਿਯੂਟ ਆਫ ਸੋਸ਼ਲ ਐਂਡ ਇਕਨੋਮਿਕ ਚੇਂਜ ਦੇ ਸਹਿਯੋਗ ਨਾਲ ਪ੍ਰਬੰਧਿਤ ਇਸ ਵਰਕਸ਼ਾਪ ਦੇ ਉਦਘਾਟਨ ਸੈਸ਼ਨ ਵਿਚ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਖੋਜਕਾਰਾਂ ਨੂੰ ਖੋਜ ਕੰਮ ਦੀ ਨੀਂਹ ਮਜਬੂਤ ਕਰਨ ਲਈ ਪ੍ਰੇਰਿਤ ਕੀਤਾ।
ਵਾਇਸ ਚਾਂਸਲਰ ਨੇ ਕਿਹਾ ਕਿ ਖੋਜਕਾਰ ਖੋਰ ਦੇ ਮੂਲ ਨੂੰ ਜਾਨਣ, ਖੋਜ ਕਾਰਜ ਦੇ ਉਦੇਸ਼ ਨੂੰ ਸਮਝਣ ਅਤੇ ਖੋਜ ਦੀ ਸਮਾਕਿ ਉਪਯੋਗਤਾ ਦਾ ਧਿਆਨ ਰੱਖਣ। ਉਨ੍ਹਾਂ ਨੇ ਖੋਜਕਾਰਾਂ ਵਿਚ ਆਪਣੇ ਸੰਚਾਰ ਕੌਸ਼ਲ ਨੂੰ ਪ੍ਰਭਾਵੀ ਬਨਾਉਣ ਦੀ ਅਪੀਲ ਕੀਤੀ ਅਤੇ ਖੋਜ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮੋਟੀਵੇਟ ਕੀਤਾ।
ਇਸ ਮੌਕੇ ’ਤੇ ਡੀਨ, ਅਕਾਦਮਿਕ ਅਫੇਅਰਸ ਪ੍ਰੋਫੈਸਰ ਏ ਐਸ ਮਾਨ, ਡੀਨ, ਫੈਕੇਲਟੀ ਆਫ ਡਿਜੀਕਲ ਸਾਇੰਸੇਜ ਪ੍ਰੋਫੈਸਰ ਐਸਸੀ ਮਲਿਕ, ਚੌਧਰੀ ਰਣਬੀਰ ਸਿੰਘ ਇੰਸਟੀਟਿਯੂਟ ਦੀ ਨਿਦੇਸ਼ਕ ਪ੍ਰੋਫੈਸਰ ਸੋਨਿਆ ਮਲਿਕ, ਡੀਨ, ਫੈਕੇਲਟੀ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਪ੍ਰੋਫੈਸਰ ਯੁੱਧਵੀਰ ਸਿੰਘ, ਡਾਕਟਰ ਏਕਤਾ ਨਰਵਾਲ ਨੇ ਵੀ ਵਿਚਾਰ ਰੱਖੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ