ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ (Bandaru Dattatreya) ਨੇ ਕੇਂਦਰੀ ਸੈਕੇਂਡਰੀ ਸਿਖਿਆ ਬੋਰਡ ਦੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਹੋਣ ’ਤੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸਫਲ ਵਿਦਿਆਰਥੀਆਂ ਨੇ ਆਪਣੇ ਜੀਵਨ ਦਾ ਇਕ ਅਹਿਮ ਪੜਾਅ ਪਾਰ ਕੀਤਾ ਹੈ। ਲਗਾਤਾਰ ਅਜਿਹੇ ਹੀ ਸਾਰੇ ਪੜਾਅ ਪਾਰ ਕਰਦੇ ਹੋਏ ਆਪਣੇ ਜੀਵਨ ਦੇ ਟੀਚੇ ਤਕ ਸਫਲਤਾਪੂਰਵਕ ਪਹੁੰਚਣ ਲਈ ਵੀ ਸ਼ੁਭਕਾਮਨਾਵਾਂ ਦਿੱਤੀ। ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਫਲਤਾ ਦੇ ਪਿੱਛੇ ਸਿਰਫ ਵਿਦਿਆਰਥੀਆਂ ਦਾ ਹੀ ਨਹੀਂ ਸੋਗ ਉਨ੍ਹਾਂ ਦੇ ਅਧਿਆਪਕ ਤੇ ਮਾਤਾ-ਪਿਤਾ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਮਿਹਨਤ ਤੇ ਲਗਨ ਨਾਲ ਹੀ ਅੱਜ ਉਹ ਸਫਲਤਾ ਪ੍ਰਾਪਤ ਕਰ ਪਾਏ ਹਨ। ਅਜਿਹੇ ਗੁਰੂਜਨਾਂ ਅਤੇ ਮਾਤਾ-ਪਿਤਾ ਵੀ ਵਧਾਈਯੋਗ ਹਨ। ਰਾਜਪਾਲ ਨੇ ਸਾਰੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਪ੍ਰੀਖਿਆ ਵਿਚ ਸਫਲ ਨਾ ਹੋਣ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਉਹ ਨਿਰਾਸ਼ ਨਾ ਹੋਣ ਅਤੇ ਵੱਧ ਮਿਹਨਤ ਤੇ ਲਗਨ ਨਾਲ ਪੜ੍ਹਨ ਉਨ੍ਹਾਂ ਨੂੰ ਵੀ ਸਫਲਤਾ ਜ਼ਰੂਰ ਮਿਲੇਗੀ।