ਚੰਡੀਗੜ੍ਹ : ਹਰਿਆਣਾ ਸਕੂਲ ਸਿਖਿਆ ਨਿਦੇਸ਼ਾਲਯ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ, 2024 ਤਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਦੌਰਾਨ ਸਾਰੇ ਸਕੂਲ ਬੰਦ ਰਹਿਣਗੇ ਇਸ ਤੋਂ ਬਾਅਦ, ਸਾਰੇ ਸਕੂਲ ਪਹਿਲਾਂ ਦੇ ਸਾਲਾਂ ਦੀ ਤਰ੍ਹਾਂ 1 ਜੁਲਾਈ, 2024 ਨੂੰ ਖੋਲ੍ਹੇ ਜਾਣਗੇ ਨਿਦੇਸ਼ਾਲਯ ਵੱਲੋਂ ਸਾਰੇ ਜਿਲਾ ਸਿਖਿਆ ਅਧਿਕਾਰੀ, ਮੌਲਿਕ ਸਿਖਿਆ ਅਧਿਕਾਰੀ, ਬਲਾਕ ਸਿਖਿਆ ਅਧਿਕਾਰੀ, ਬਲਾਕ ਮੌਲਿਕ ਸਿਖਿਆ ਅਧਿਕਾਰੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਉਪਰੋਕਤ ਨਿਦੇਸ਼ਾਂ ਦੀ ਪਾਲਣਾ ਯਕੀਨੀ ਕਰਨ