ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ-2024 ਵਿਚ ਹਰੇਕ ਰਾਜਨੀਤਿਕ ਪਾਰਟੀ ਤੇ ਉਮੀਦਵਾਰ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪਰਦਰਸ਼ੀ ਤੇ ਨਿਰਪੱਖ ਢੰਗ ਨਾਲ ਚੋਣ ਕਰਵਾਏ ਜਾਣਗੇ। ਕਿਸੇ ਵੀ ਰਾਜਨੀਤਿਕ ਪਾਰਟੀ ਨੁੰ ਕੋਈ ਰੈਲੀ ਜਾਂ ਰੋਡ ਸ਼ੌਅ ਦਾ ਕਾਫਿਲਾ ਕੱਢਣਾ ਹੈ ਤਾਂ ਇਸ ਦੇ ਲਈ ਸਬੰਧਿਤ ਜਿਲ੍ਹਾ ਪ੍ਰਸਾਸ਼ਨ ਤੋਂ ਮੰਜੂਰੀ ਲੈਣੀ ਜਰੂਰੀ ਹੈ। ਰੋਡ ਸ਼ੌਅ ਦੇ ਕਾਫਿਲੇ ਤੋਂ ਰੋਡ ਜਾਮ ਨਹੀਂ ਹੋਣੀ ਚਾਹੀਦੀ ਹੈ। ਜਿੱਥੇ ਹਸਪਤਾਲ ਤੇ ਟਰਾਮਾ ਸੈਂਟਰ ਹੋਵੇਗਾ ਉੱਥੋਂ ਕੋਈ ਵੀ ਰਾਜਨੀਤਿਕ ਪਾਰਟੀ ਰੋਡ ਸ਼ੌਅ ਦਾ ਕਾਫਿਲਾ ਨਹੀਂ ਕੱਢ ਸਕਣਗੇ। ਇਸ ਤੋਂ ਇਲਾਵਾ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਂਡ ਸਪੀਕਰ ਦੀ ਵਰਤੋ ਨਹੀਂ ਕੀਤੀ ਜਾਵੇਗੀ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਜਾਬਤਾ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਕਿਸੇ ਵੀ ਰੇਸਟ ਹਾਊਸ, ਡਾਕ ਬੰਗਲਾ ਅਤੇ ਸਰਕਾਰੀ ਮਕਾਨ ਦੀ ਵਰਤੋ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕੋਈ ਵੀ ਰਾਜਨੀਤਿਕ ਵਿਅਕਤੀ ਆਪਣੇ ਭਾਸ਼ਨ ਵਿਚ ਜਾਤੀ, ਧਰਮ ਨਾਲ ਸਬੰਧਿਤ ਸ਼ਬਤ ਦੀ ਵਰਤੋ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ, ਰਾਜਨੀਤਿਕ ਪਾਰਟੀ ਆਪਣੇ ਬੈਨਰ 'ਤੇ ਮੰਦਿਰ, ਮਸਜਿਦ, ਗੁਰੂਦੁਆਰਾ ਤੇ ਚਰਚ ਦੀ ਫੋਟੋ ਦੀ ਵਰਤੋ ਵੀ ਨਹੀਂ ਕਰ ਸਕੇਗਾ। ਜਿਲ੍ਹਾ ਪੱਧਰ 'ਤੇ ਬਣਾਈ ਗਈ ਚੋਣ ਖਰਚ ਨਿਗਰਾਨੀ ਟੀਮ ਊਮੀਦਵਾਰ ਦੇ ਪ੍ਰੋਗ੍ਰਾਮਾਂ 'ਤੇ ਨਜਰ ਰੱਖੀ ਹੋਈ ਹੈ। ਚੋਣਾਵੀ ਪ੍ਰੋਗ੍ਰਾਮਾਂ ਵਿਚ ਊਮੀਦਵਾਰ ਚੋਣ ਜਾਬਤਾ ਦਾ ਧਿਆਨ ਰੱਖਣ। ਚੋਣ ਵਿਭਾਗ ਨੇ ਚੋਣਾਵੀ ਖਰਚ ਦਾ ਹਿਸਾਬ-ਕਿਤਾਬ ਰੱਖਣ ਲਈ ਟੈਂਟ, ਭੋਜਨ, ਚਾਂਹ, ਵਾਹਨ, ਪ੍ਰਚਾਰ ਸਮੱਗਰੀ ਆਦਿ ਸਾਰਿਆਂ ਦੀ ਦਰਾਂ ਤੈਟ ਕੀਤੀ ਹੋਈਆਂ ਹਨ। ਉਮੀਦਵਾਰਾਂ ਨੂੰ ਆਪਣੇ ਖਰਚ ਦਾ ਵੇਰਵਾ ਚੋਣ ਦਫਤਰ ਵਿਚ ਜਮ੍ਹਾ ਕਰਵਾਉਣਾ ਹੋਵੇਗਾ।