ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ , ਹਿਸਾਰ ਵਿਚ ਵੋਟਰ ਜਾਗਰੁਕਤਾ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਮੁੱਖ ਮਹਿਮਾਨ ਵਜੋ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਚੋਣ ਦਾ ਵਿਸ਼ੇਸ਼ ਮਹਤੱਵ ਹੈ। ਸਾਨੁੰ ਵੱਧ-ਚੜ੍ਹ ਕੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਕਰਨੀ ਚਾਹੀਦੀ ਹੈ। ਸਾਡਾ ਦੇਸ਼ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਇਸ ਲਈ ਸਾਡੀ ਜਿਮੇਵਾਰੀ ਵੀ ਵੱਡੀ ਹੋਰ ਜਾਂਦੀ ਹੈ। ਵੋਟਰ ਹੀ ਲੋਕਤੰਤਰ ਦਾ ਭਵਿੱਖ ਤੈਅ ਕਰਦਾ ਹੈ, ਵੋਟਰ ਜਾਗਰੁਕ ਹੋਵੇਗਾ ਤਾਂਹੀ ਉਹ ਆਪਣੇ ਵੋਟ ਦੀ ਸਹੀ ਵਰਤੋ ਕਰ ਪਾਵੇਗਾ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਜਦੋਂ ਚੋਣ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਇਕ ਜਾਗਰੁਕ ਵੋਟਰ ਦੀ ਤਰ੍ਹਾ ਆਪਣਾ ਵੋਟ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਚੋਣ ਦੇ ਮਹਤੱਵ ਨੁੰ ਜਨ-ਜਨ ਤਕ ਪਹੁੰਚਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਲੋਕਸਭਾ ਦੇ 25 ਮਈ ਨੂੰ ਹੋਣ ਵਾਲੇ ਚੋਣ ਵਿਚ ਵੱਧ ਤੋਂ ਵੱਧ ਨਾਗਰਿਕ ਆਪਣਾ ਚੋਣ ਕਰ ਸਕਣ। ਉਨ੍ਹਾਂ ਨੇ ਪ੍ਰੋਗ੍ਰਾਮ ਵਿਚ ਮੌਜੂਦ ਸਾਰਿਆਾਂ ਨੂੰ ਚੋਣ ਕਰਨ ਲਈ ਸੁੰਹ ਵੀ ਦਿਵਾਈ।