ਰੋਹਤਕ : ਹਰਿਆਣੇ ਵਿਚ ਰੋਹਤਕ ਦੇ ਟਿਟੌਲੀ ਨਾ ਦੇ ਪਿੰਡ ਵਿੱਚ ਇੱਕ ਹਫਤੇ ਵਿੱਚ ਕਰੀਬ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਹੀ ਨਹੀਂ ਸਗੋਂ ਮੰਗਲਵਾਰ ਨੂੰ 24 ਘੰਟਿਆਂ ’ਚ ਹੀ ਇੱਥੇ 6 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ ਬਜ਼ੁਰਗ ਹੀ ਨਹੀਂ ਨੌਜਵਾਨਾਂ ਦੀ ਵੀ ਜ਼ਿੰਦਗੀ ਦੀ ਡੋਰ ਟੁੱਟ ਰਹੀ ਹੈ। ਪਿੰਡ ਵਿੱਚ ਇੱਕ ਦਿਨ ਵਿੱਚ ਹੀ 11 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਘਿੜੋਲ ਅਤੇ ਬਲੰਭਾ ਪਿੰਡ ਵਿੱਚ ਵੀ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਥਾਵਾਂ ’ਤੇ ਕੋਈ ਵਾਇਰਲ ਨੂੰ ਮੌਤ ਦੀ ਵਜ੍ਹਾ ਦੱਸ ਰਿਹਾ ਹੈ ਤਾਂ ਕੋਈ ਇਸ ਨੂੰ ਬਿਨਾਂ ਟੈਸਟ ਦੇ ਹੀ ਕੋਰੋਨਾ ਦੱਸੀ ਜਾ ਰਿਹਾ ਹੈ ਪਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿਉਂਕਿ ਬਿਨਾਂ ਕੋਰੋਨਾ ਜਾਂਚ ਦੇ ਹੀ ਮੌਤ ਹੋਣ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ।
ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਅਜੇ ਵੀ 50 ਤੋਂ ਜ਼ਿਆਦਾ ਲੋਕ ਅਜਿਹੇ ਹਨ, ਜੋ ਬੁਖਾਰ ਤੋਂ ਪੀੜਤ ਹਨ। ਇਨ੍ਹਾਂ ਵਿਚੋਂ ਕਈ ਘਰ ਵਿੱਚ ਹੀ ਆਕਸੀਜਨ ’ਤੇ ਹਨ। ਸਰਪੰਚ ਪ੍ਰਤਿਨਿੱਧੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੂੰ ਜਾਗਰੂਕ ਕਰਣ ਲਈ ਮਾਸਕ ਦਾ ਇਸਤੇਮਾਲ ਕਰਣ ਅਤੇ ਸਰੀਰਕ ਦੂਰੀ ਦਾ ਪਾਲਣ ਕਰਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿੰਡ ਦੀਆਂ ਬੈਠਕਾਂ ਅਤੇ ਚੌਪਾਲਾਂ ਵਿੱਚ ਸਾਮੂਹਕ ਰੂਪ ਨਾਲ ਹੁੱਕਾ ਪੀਣ ਅਤੇ ਤਾਸ਼ ਖੇਡਣ ਤੋਂ ਵੀ ਮਨਾ ਕੀਤਾ ਗਿਆ ਹੈ।
ਸਰਪੰਚ ਪ੍ਰਤਿਨਿੱਧੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪ੍ਰਬੰਧਕੀ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਤਾਂ ਦੋ ਦਿਨ ਬਾਅਦ ਸਿਹਤ ਵਿਭਾਗ ਕਰਮਚਾਰੀ ਕੋਰੋਨਾ ਜਾਂਚ ਲਈ ਸੈਂਪਲ ਲੈਣ ਪੁੱਜੇ। ਉਨ੍ਹਾਂ ਨੇ ਕੁੱਝ ਪਿੰਡ ਵਾਸੀਆਂ ਦੇ ਸੈਂਪਲ ਲਏ ਪਰ ਬਾਅਦ ਵਿੱਚ ਪਿੰਡ ਵਾਸੀਆਂ ਨੇ ਸੈਂਪਲ ਦੇਣਾ ਬੰਦ ਕਰ ਦਿੱਤਾ। ਐਤਵਾਰ ਨੂੰ ਦੁਪਹਿਰ ਬਾਅਦ ਸਿਹਤ ਵਿਭਾਗ ਦੀ ਟੀਮ ਚੱਲੀ ਗਈ। ਇਸ ਤੋਂ ਬਾਅਦ ਸਰਪੰਚ ਪ੍ਰਤਿਨਿੱਧੀ ਨੂੰ ਸਿਹਤ ਕਰਮਚਾਰੀਆਂ ਨੇ ਫੋਨ ’ਤੇ ਦੱਸਿਆ ਕਿ ਪਿੰਡ ਵਾਸੀ ਸੈਂਪਲ ਦੇਣ ਹੀ ਨਹੀਂ ਪੁੱਜੇ, ਜਿਸ ਕਾਰਨ ਉਹ ਪਿੰਡ ਵਿੱਚ ਦੁਬਾਰਾ ਨਹੀਂ ਆਏ।