ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ । ਇੱਥੇ ਬੁੱਧਵਾਰ ਨੂੰ ਰਿਕਾਰਡ 4 ਲੱਖ 12 ਹਜਾਰ 373 ਮਾਮਲੇ ਆਏ । ਇਹ ਇੱਕ ਦਿਨ ਵਿੱਚ ਮਿਲਣ ਵਾਲੇ ਕੋਰੋਨਾ ਮਾਮਲੇ ਸੱਭ ਤੋ ਵੱਧ ਹਨ। ਨਵੇਂ ਮਾਮਲੀਆਂ ਨਾਲ ਮੌਤਾਂ ਦੇ ਆਂਕੜੇ ਵਧਣ ਨਾਲ ਲੋਕਾਂ ਦੀ ਚਿੰਤਾ ਵੀ ਵੱਧਦੀ ਜਾ ਰਹੀ ਹੈ । ਬੀਤੇ ਦਿਨ ਦੁਨੀਆ ਵਿੱਚ 14,278 ਲੋਕਾਂ ਦੀ ਕੋਰੋਨਾ ਬੀਤੇ ਮੌਤ ਹੋਈ । ਇਹਨਾਂ ਵਿੱਚ 3,979 ਮੌਤਾਂ ਸਿਰਫ ਭਾਰਤ ਵਿੱਚ ਹੀ ਰਿਕਾਰਡ ਹੋਈਆਂ ਹਨ। ਯਾਨੀ ਕਿ ਦੁਨੀਆ ਵਿੱਚ ਮਹਾਮਾਰੀ ਦੀ ਵਜ੍ਹਾ ਨਾਲ ਹੋਈ ਹਰ ਚੌਥੀ ਮੌਤ ਭਾਰਤ ਵਿੱਚ ਹੀ ਦਰਜ ਕੀਤੀ ਗਈ । ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਪਿਛਲੇ 24 ਘੰਟੇ ਵਿੱਚ ਇੱਥੇ 3 ਲੱਖ 30 ਹਜਾਰ 525 ਲੋਕਾਂ ਨੇ ਕੋਰੋਨਾ ਦੀ ਜੰਗ ਜਿੱਤ ਲਈ ।
ਬੀਤੇ 24 ਘੰਟੇ ਵਿੱਚ ਕੁਲ ਨਵੇਂ ਕੇਸ ਆਏ : 4.12 ਲੱਖ
ਬੀਤੇ 24 ਘੰਟੇ ਵਿੱਚ ਕੁਲ ਮੌਤਾਂ : 3,979
ਬੀਤੇ 24 ਘੰਟੇ ਵਿੱਚ ਕੁਲ ਠੀਕ ਹੋਏ : 3.30 ਲੱਖ
ਹੁਣ ਤੱਕ ਕੁਲ ਕੋਰੋਨਾ ਪੀੜਤ ਹੋ ਚੁੱਕੇ : 2.10 ਕਰੋੜ
ਹੁਣ ਤੱਕ ਠੀਕ ਹੋਏ : 1.72 ਕਰੋੜ
ਹੁਣ ਤੱਕ ਕੁਲ ਮੌਤਾਂ : 2.30 ਲੱਖ
ਹੁਣ ਇਲਾਜ ਕਰਵਾ ਰਹੇ ਮਰੀਜਾਂ ਦੀ ਕੁਲ ਗਿਣਤੀ : 35.62 ਲੱਖ