ਡੀਜੀਪੀ ਨੇ ਖੋਜ ਅਧਿਕਾਰੀਆਂ ਦੇ ਸਿਖਲਾਈ ਅਤੇ ਲਰਨਿੰਗ ਮੈਨੇਜਮੈਂਟ ਸਿਸਟਮ ਦਾ ਇਸਤੇਮਾਲ ਕਰਨ ਦੀ ਜਰੂਰਤ 'ਤੇ ਦਿੱਤਾ ਜੋਰ
ਪਰੂਫ ਪ੍ਰਬੰਧਨ ਪ੍ਰਣਾਲੀ ਤਿਆਰ, ਹੁਣ ਮੁਕਦਮੇ ਨਾਲ ਸਬੰਧਿਤ ਵੀਡੀਓਜ ਆਦਿ ਨੂੰ ਹਰਿਆਣਾ ਪੁਲਿਸ ਦੇ ਸਰਵਰ 'ਤੇ ਅਪਲੋਡ ਕਰਨ ਦੀ ਹੋਵੇਗੀ ਸਹੂਲਤ
ਚੰਡੀਗੜ੍ਹ : ਹਰਿਆਣਾ ਪੁਲਿਸ ਦੀ ਸੀਸੀਟੀਐਨਐਸ ਪ੍ਰਣਾਲੀ ਤਿੰਨ ਵੇਂ ਕਾਨੂੰਨਾਂ ਵਿਚ ਹੋਏ ਬਦਲਾਅ ਦੇ ਹਿਸਾਬ ਨਾਲ ਪੂਰੀ ਤਰ੍ਹਾ ਨਾਲ ਤਿਆਰ ਹੋ ਗਈ ਹੈ। ਹਰਿਆਣਾ ਵਿਚ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਸੀਟੀਐਨਐਸ ਪ੍ਰਣਾਲੀ ਦੇ ਤਕਨੀਕੀ ਪਹਿਲੂਆਂ ਵਿਚ ਜਰੂਰ ਬਦਲਾਅ ਕੀਤੇ ਗਏ ਹਨ ਤਾਂ ਜੋ ਇੰਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਇਹ ਜਾਣਕਾਰੀ ਅੱਜ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਸੀਸੀਟੀਐਨਐਸ ਪ੍ਰਣਾਲੀ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਵਿਚ ਰਾਜ ਅਪਰਾਧ ਰਿਕਾਰਡ ਬਿਊਰੋ ਦੇ ਡਾਇਰੈਕਟਰ ਓ ਪੀ ਸਿੰਘ ਨੇ ਦਸਿਆ ਕਿ ਸੀਸੀਟੀਐਨਐਸ ਪ੍ਰਣਾਲੀ ਨੂੰ ਨਵੇਂ ਕਾਨੂੰਨਾਂ ਦੇ ਨਾਲ ਤਾਲਮੇਲ ਕਰ ਕੇ ਇਕ ਵਿਵਸਥਾ ਤਿਆਰ ਕੀਤੀ ਗਈ ਹੈ ਤਾਂ ਜੋ ਭਵਿੱਖ ਵਿਚ ਨਵੇਂ ਕਾਨੂੰਨਾਂ ਦੇ ਅਨੁਰੂਪ ਪ੍ਰਭਾਵੀ ਢੰਗ ਨਾਲ ਕੰਮ ਕੀਤਾ ਜਾ ਸਕੇ। ਇਸੀ ਲੜੀ ਵਿਚ ਹਰਿਆਣਾ ਪੁਲਿਸ ਵੱਲੋਂ ਪਰੂਫ ਪ੍ਰਬੰਧਨ ਪ੍ਰਣਾਲੀ ਵੀ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਖੋਜ ਅਧਿਕਾਰੀਆਂ ਵੱਲੋਂ ਆਨਲਾਇਨ ਰਾਹੀਂ ਮੁਕਦਮੇ ਨਾਲ ਸਬੰਧਿਤ ਵੀਡੀਓਜ ਪੀੜਤ ਅਤੇ ਦੋਸ਼ੀਆਂ ਦੇ ਬਿਆਨ, ਸੀਲ ਕੀਤੇ ਗਏ ਸਮਾਨ ਦੀ ਵੀਡੀਓ ਜਾਂਚ, ਰਿਪੋਰਟ ਅਤੇ ਸਰਚ ਐਂਡ ੀਜਰ ਆਦਿ ਸਬੰਧੀ ਵੀਡੀਓਜ ਇਲੈਕਟ੍ਰੋਨਿਕ ਸਰੋਤ ਨਾਲ ਸਰਵਰ 'ਤੇ ਅਪਲੋਡ ਕੀਤੀ ਜਾ ਸਕੇਗੀ। 1 ਜੁਲਾਈ, 2024 ਤੋਂ ਲਾਗੂ ਹੋਣ ਵਾਲੇ ਇੰਨ੍ਹਾਂ ਤਿੰਨ ਨਵੇਂ ਕਾਨੂੰਨਾਂ ਵਿਚ ਵੀ ਇਸ ਦਾ ਵਰਨਣ ਕਰਦੇ ਹੋਏ ਇਸ ਨੂੰ ਜਰੂਰੀ ਕੀਤਾ ਗਿਆ ਹੈ।
ਪੀਐਸ (ਪੁਲਿਸ ਸਟੇਸ਼ਨ) ਲੋਕੇਟਰ ਦੀ ਸਹੂਲਤ ਵੀ ਹੋਵੇਗੀ ਉਪਲਬਧ
ਐਸਸੀਆਰਬੀ ਦੀ ਪੁਲਿਸ ਸੁਪਰਡੈਂਟ ਨਿਕਿਤਾ ਗਹਿਲੋਤ ਨੇ ਦਸਿਆ ਕਿ ਆਮਜਨਤਾ ਦੀ ਸਹੂਲਤ ਲਈ ਪੀਐਸ ਲੋਕੇਟਰ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਆਮਜਨਤਾ ਹਰਿਆਣਾ ਪੁਲਿਸ ਦੇ ਸੀਸੀਟੀਐਨਐਸ ਅਤੇ ਹਰ ਸਮੇਂ ਪੋਰਟਲ 'ਤੇ ਉਪਲਬਧ ਆਨਲਾਇਨ ਰਾਹੀਂ ਜਾਣ ਵਾਲੇ ਸਹੂਲਤਾਂ ਤੇ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਪੁਲਿਸ ਥਾਨੇ ਦਾ ਆਸਾਨੀ ਨਾਲ ਪਤਾ ਲਗਾ ਸਕਣਗੇ। ਇਸ ਤੋਂ ਲੋਕਾਂ ਨੂੰ ਇਹ ਜਾਨਣ ਵਿਚ ਆਸਾਨੀ ਹੋਵੇਗੀ ਕਿ ਮਾਮਲਾ ਕਿਹੜੇ ਪੁਲਿਸ ਥਾਨੇ ਤੋਂ ਸਬੰਧਿਤ ਹੈ।
ਐਫਆਈਆਰ ਸਮੇਤ ਹੋਰ ਕੰਮ ਦੇ ਲਈ ਵਾਇਸ ਟੂ ਟੈਕਸਟਰ ਸਹੂਲਤ
ਹਰਿਆਣਾ ਪੁਲਿਸ ਵੱਲੋਂ ਹੁਣ ਖੋਜ ਅਧਿਕਾਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਅਜਿਹੀ ਵਿਵਸਥਾ ਵਿਕਸਿਤ ਕੀਤੀ ਗਈ ਹੈ ਜਿਸ ਵਿਚ ਖੋਜ ਅਧਿਕਾਰੀ ਨੂੰ ਹੁਣ ਆਪਣੇ ਰੋਜਮਰਾ ਦੇ ਕੰਮ ਜਿਵੇਂ ਕੇਸ ਡੇਅਰੀ, ਐਫਆਈਆਰ ਅਤੇ ਬਿਆਨ ਦਰਜ ਕਰਨ ਆਦਿ ਦੀ ਕਾਪੀ ਨੁੰ ਟਾਇਪ ਨਹੀਂ ਕਰਨਾ ਪਵੇਗਾ ਅਤੇ ਹੁਣ ਉਨ੍ਹਾਂ ਨੁੰ ਵਾਇਸ ਟੂ ਟੈਕਸਟ ਦੀੀ ਸਹੂਲਤ ਹੋਵੇਗੀ। ਹੁਣ ਖੋਜ ਅਧਿਕਾਰੀ ਬੋਲ ਕੇ ਵੀ ਜਰੂਰੀ ਦਸਤਾਵੇਜਾਂ ਨੁੰ ਟਾਇਪ ਕਰ ਸਕਣਗੇ। ਹਿਸ ਤੋਂ ਉਨ੍ਹਾਂ ਦੀ ਕੰਮ ਸਮਰੱਥਾ ਵਧੇਗੀ ਅਤੇ ਉਨ੍ਹਾਂ ਨੂੰ ਕੰਮ ਦੌਰਾਨ ਵੱਡੇ ਪੈਮਾਨੇ 'ਤੇ ਲਾਭ ਹੋਵੇਗਾ।
ਵਾਹਨ ਚੋਰੀ ਦੀ ਐਫਆਈਆਰ ਹੋਵੇਗੀ ਆਨਲਾਇਨ
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਨਾਗਰਿਕਾਂ ਨੂੰ ਹੁਣ ਵਾਹਨ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਦੇ ਲਈ ਪੁਲਿਸ ਥਾਨਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਹੁਣ ਵਿਅਕਤੀ ਵਾਹਨ ਚੋਰੀ ਆਦਿ ਦੀ ਸ਼ਿਕਾਇਤਾਂ ਹਰਿਆਣਾ ਪੁਲਿਸ ਦੀ ਵੈਬਸਾਇਟ 'ਤੇ ਜਾ ਕੇ ਦਰਜ ਕਵਰਾ ਸਕਦੇ ਹਨ। ਇਸ ਨਾ ਜਿੱਥੇ ਇਕ ਪਾਸੇ ਲੋਕਾਂ ਨੁੰ ਵਿਅਰਥ ਦੀ ਨੱਠਭੱਜ ਨਾਲ ਛੁਟਕਾਰਾ ਮਿੇਗਾ, ਉੱਥੇ ੂਿਜੇ ਪਾਸੇ ਥਾਨਿਆਂ 'ਤੇ ਵੀ ਇਸ ਤਰ੍ਹਾ ਦੀ ਸ਼ਿਕਾਇਤਾਂ ਦਾ ਦਬਾਅ ਘੱਟ ਹੋਵੇਗਾ।
ਈ-ਹਸਤਾਖਰ ਦੀ ਹੋਵੇਗੀ ਸਹੂਲਤ, ਕੋਟਰ ਵਿਚ ਜਾਵੇਗਾ ਇਲੈਕਟ੍ਰੋਨਿਕ ਚਾਲਾਨ
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਹਰਿਆਣਾ ਪੁਲਿਸ ਨੇ ਸੀਸੀਟੀਐਨਐਸ ਪ੍ਰਣਾਲੀ ਨੁੰ ਅਪਗ੍ਰੇਡ ਕਰਦੇ ਹੋਏ ਇਸ ਵਿਚ ਈ-ਹਸਤਾਖਰ ਦੀ ਸਹੂਲਤ ਨੂੰ ਵੀ ਸ਼ਾਮਿਲ ਕੀਤਾ ਹੈ। ਹੁਣ ਅਧਿਕਾਰੀ ਇਲੈਕਟ੍ਰੋਨਿਕ ਰਾਹੀਂ ਵੀ ਜਰੂਰੀ ਦਸਤਾਵੇਜ 'ਤੇ ਹਸਤਾਖਰ ਕਰ ਸਕਣਗੇ। ਇਸ ਦੇ ਨਾਲ ਹੀ ਹੁਣ ਥਾਨਿਆਂ ਤੋਂ ਕੋਰਟ ਵਿਚ ਚਾਲਾਨ ਇਲੈਕਟ੍ਰੋਨਿਕ ਸਰੋਤ ਨਾਲ ਭੇਜਣ ਦੀ ਸਹੂਨਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਮੁਕਦਮਿਆਂ ਦੇ ਲਈਕ ੋਰਟ ਵਿਚ ਜਾਣ ਵਾਲਾ ਚਾਲਾਨ ਇਲੈਕਟ੍ਰੋਨਿਕ ਸਰੋਤ ਨਾਲ ਵੀ ਉਪਲਬਧ ਕਰਵਾਉਣ ਦੀ ਸੲੁਲਤ ਹੋਵੇਗੀ।
ਥਾਨਿਆਂ ਦੇ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ
ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਪੁਲਿਸ ਵੱਲੋਂ ਪੁਲਿਸ ਥਾਨਿਆਂ ਵਿਚ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕਰਨ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ । ਇੱਥੇ ਕਪਿਊਟਰ ਆਦਿ ਦੀ ਗਿਣਤੀ ਨੁੰ ਵਧਾਉਣ ਦੇ ਨਾਲ-ਨਾਲ ਹੋਰ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇੰਟਰਨੈਟ ਦੀ ਸਪੀਡ ਵਧਾਉਣ ਨੂੰ ਲੈ ਕੇ ਵੀ ਮੀਟਿੰਗ ਵਿਚ ਵਿਚਾਰ-ਵਟਾਂਦਰਾਂ ਕੀਤਾ ਗਿਆ।
ਲਰਨਿੰਗ ਮੈਨੇਜਮੈਂਟ ਸਿਸਟਮ ਰਾਹੀਂ ਸਿਖਲਾਈ
ਸ੍ਰੀ ਕਪੂਰ ਨੇ ਕਿਹਾ ਕਿ ਸੀਸੀਟੀਐਨਐਸ ਪ੍ਰਣਾਲੀ ਵਿਚ ਕੀਤੇ ਗਏ ਇੰਨ੍ਹਾਂ ਬਦਲਾਆਂ ਨੁੰ ਲੈ ਕੇ ਪੁਲਿਸ ਥਾਨਿਆਂ ਵਿਚ ਕੰਮ ਕਰ ਰਹੇ ਖੋਜ ਅਧਿਕਾਰੀਆਂ ਦਾ ਸਿਖਲਾਈ ਕਰਵਾਇਆ ਜਾਣਾ ਜਰੂਰੀ ਹੈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਲਰਨਿੰਗ ਮੈਨੇਜਮੈਂਟ ਸਿਸਟਮ ਦਾ ਇਸਤੇਮਾਲ ਕਰਦੇ ਹੋਏ ਇਸ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਿਖਲਾਈ ਕਰਵਾਉਣ ਤਾਂ ਜੋ ਉਹ ਇਸ ਪ੍ਰਣਾਲੀ ਨਾਲ ਠੀਕ ਤਰ੍ਹਾ ਨਾਲ ਜਾਣੂੰ ਹੋ ਜਾਣ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਕੰਮ ਦੇ ਦੌਰਾਨ ਕਿਸੇ ਤਰ੍ਹਾ ਦੀ ਸਮਸਿਆ ਨਾ ਆਵੇ।