ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ ਆਉਣ ਵਾਲੀ 29 ਜੁਲਾਈ, 2024ਅ ਤੋਂ 3 ਅਗਸਤ, 2024 ਤਕ ਕੋਰਟ ਵਿਚ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਦਾਲਤ ਦਾ ਪ੍ਰਬੰਧ ਕੀਤਾ ਜਾਵੇਗਾ।ਯਮੁਨਾਨਗਰ ਦੇ ਸੀਜੇਐਮ ਅਤੇ ਸਕੱਤਰ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਨਿਤਿਨ ਰਾਜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁਪਰੀਮ ਕੋਰਟ ਵਿਚ ਲੰਬੇ ਸਮੇਂ ਤੋਂ ਚੱਲਣ ਵਾਲੇ ਕੇਸ ਨਾਲ ਸਬੰਧਿਤ ਪਾਰਟੀਆਂ ਜੇਕਰ ਵਿਸ਼ੇਸ਼ ਲੋਕ ਅਦਾਲਤ ਦੇ ਸਾਹਮਣੇ ਰੱਖਣਾ ਚਾਹੁੰਦੀ ਹੈ ਤਾਂ ਉਹ 28 ਜੁਲਾਈ ਤੋਂ ਪਹਿਲਾਂ ਸਥਾਨਕ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੇ ਦਫਤਰ ਵਿਚ ਸੰਪਰਕ ਕਰ ਸਕਦੀ ਹੈ।
ਇਸ ਦੇ ਤਹਿਤ ਸਥਾਨਕ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੇ ਦਫਤਰ ਵਿਚ ਆਨਲਾਇਨ ਜਾਂ ਡਾਈਬ੍ਰਿਡ ਮੋਡ ਰਾਹੀਂ ਪ੍ਰੀ-ਕੰਸਿਲੀਏਟਾਰੀ ਮੀਟਿੰਗਾਂ ਪ੍ਰਬੰਧਿਤ ਕੀਤੀਆਂ ਜਾਣਗੀਆਂ, ਜਿਸ ਵਿਚ ਪਾਰਟੀਆਂ ਦੇ ਵਿਚ ਸੁਲਾਹ ਦੀ ਸੰਭਾਵਨਾਵਾਂ ਨੂੰ ਪਰਖਦੇ ਹੋਏ ਅਜਿਹ ਮਾਮਲਿਆਂ 'ਤੇ ਅਗਾਮੀ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਮਾਮਲਿਆਂ ਵਿਚ ਪਾਰਟੀ ਸਰਕਾਰ ਹੈ ਅਜਿਹੇ ਮਾਮਲੇ ਵਿਸ਼ੇਸ਼ ਲੋਕ ਅਦਾਲਤ ਵਿਚ ਨਿਪਟਾਏ ਜਾਣ ਦੀ ਸੰਭਾਵਨਾ ਹੈ।
ਸਪੈਸ਼ਲ ਲੋਕ ਅਦਾਲਤ ਵਿਚ ਇੰਨ੍ਹਾਂ ਮਾਮਲਿਆਂ ਨੁੰ ਕੀਤਾ ਜਾਵੇਗਾ ਸ਼ਾਮਿਲ
ਸੀਜੇਐਮ ਨਿਤਿਨ ਰਾਜ ਨੇ ਦਸਿਆ ਕਿ ਸਪੈਸ਼ਲ ਲੋਕ ਅਦਾਲਤ ਵਿਚ ਕਿਰਤ ਮਾਮਲੇ, ਚੈਕ ਬਾਊਂਸ ਮਾਮਲੇ (ਸੈਕਸ਼ਨ 138 ਐਨਆਹੀ ਐਕਟ), ਦੁਰਘਟਨਾ ਕਲੇਮ ਮਾਮਲੇ (ਮੋਟਰ ਦੁਰਘਟਨਾ ਕਲੇਮ), ਖਪਤਕਾਰ ਸਰੰਖਣ ਮਾਮਲੇ, ਟ੍ਰਾਂਸਫਰ ਪਟੀਸ਼ਨਾਂ (ਸਿਵਲ ਅਤੇ ਅਪਰਾਧਿਕ), ਧਨ-ਵਸੂਲੀ ਨਾਲ ਸਬੰਧਿਤ ਮਾਮਲੇ, ਅਪਰਾਧਿਕ ਮਿਸ਼ਰਿਤ ਮਾਮਲੇ, ਹੋਰ ਮੁਆਵਜਾ ਸਬੰਧੀ ਮਾਮਲੇ, ਪਰਿਵਾਰਕ ਕਾਨੂੰਨੀ ਮਾਮਲੇ ਸੇਵਾਵਾਂ ਨਾਲ ਸਬੰਧਿਤ ਮਾਮਲੇ, ਕਿਰਾਇਆ ਸਬੰਧੀ ਮਾਮਲੇ, ਵਿਦਿਅਕ ਮਾਮਲੇ, ਭਰਣ-ਪੋਸ਼ਨ ਸਬੰਧਿਤ ਮੁੱਦੇ, ਬੰਧਕ ਮਾਮਲੇ, ਭੂਮੀ ਵਿਵਾਦ ਮਾਮਲੇ, ਹੋਰ ਸਿਵਲ ਮਾਮਲੇ ਸ਼ਾਮਿਲ ਕੀਤੇ ਜਾਣਗੇ। ਇਸ ਬਾਰੇ ਵਿਚ ਵਧੇਰੇ ਜਾਣਕਾਰੀ ਦੇ ਲਈ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੇ ਦਫਤਰ ਵਿਚ ਸੰਪਰਕ/ਕਾਲ ਕਰਨ ਜਾਂ ਸਬੰਧਿਤ ਰਾਜ ਲੀਗਲ ਸਰਵਿਸ ਅਥਾਰਿਟੀ ਜਾਂ ਹਾਈ ਕੋਰਟ ਲੀਗਲ ਕਮੇਟੀ ਦੀ ਵੈਬਸਾਇਟ 'ਤੇ ਜਾਣ ਤੇ ਪੰਜਾਬ ਰਾਜ ਲੀਗਲ ਸਰਵਿਸ ਅਥਾਰਿਟੀ, ਐਸਏਐਸ ਨਗਰ, ਹਰਿਆਣਾ ਰਾਜ ਲੀਗਲ ਸਰਵਿਸ ਅਥਰਿਟੀ, ਪੰਚਕੂਲਾ, ਰਾਜ ਲੀਗਲ ਸਰਵਿਸ ਅਥਾਰਿਟੀ, ਯੂਟੀ , ਚੰਡੀਗੜ੍ਹ ਹਾਈ ਕੋਰਟ ਲੀਗਲ ਸਰਵਿਸ ਕਮੇਟੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਨਾਲ ਸੰਪਰਕ ਕਰਨ।