ਮਾਲੇਰਕੋਟਲਾ : ਲੋਕਤੰਤਰ ਦੇ ਤਿਓਹਾਰ ਲੋਕ ਸਭਾ ਚੋਣਾਂ ਵਿਚ ਹਰੇਕ ਨਾਗਰਿਕ ਨੇ ਉਤਸਾਹ ਨਾਲ ਭਾਗ ਲਿਆ ਹੈ। ਮਾਲੇਰਕੋਟਲਾ ਜਿ਼ਲ੍ਹੇ ਦੇ ਪਿੰਡ ਨੋਧਰਾਣੀ ਦੀ 95 ਸਾਲਾਂ ਜਸਵੰਤ ਕੌਰ, ਮਹਿੰਦਰ ਕੌਰ (ਦੋਵੇ ਭੈਣਾ) ਅਤੇ 93 ਸਾਲਾਂ ਉਜਾਗਰ ਸਿੰਘ ਨੇ ਮਤਦਾਨ ਕਰਕੇ ਆਪਣੇ ਸਵਿੰਧਾਨਕ ਹੱਕ ਦਾ ਇਸੇਤਮਾਲ ਕਰਕੇ ਲੋਕਤੰਤਰ ਵਿੱਚ ਆਪਣੀ ਭਾਗੀਦਾਰੀ ਨੂੰ ਦਰਜ ਕਰਵਾਇਆ ਅਤੇ ਆਪਣੇ ਦੇਸ਼ ਦੀ ਸਰਕਾਰ ਚੁਣਨ ਲਈ ਆਪਣਾ ਫਰਜ ਨਿਭਾਇਆ ਹੈ। ਇਨ੍ਹਾਂ ਬੁਜਰਗ ਵੋਟਰਾਂ ਨੇ ਬੂਥ ਨੰ. 192 ਤੇ ਜਾ ਕੇ ਆਪਣੀ ਵੋਟ ਦੇ ਹੱਕ ਨੂੰ ਅਮਲੀ ਰੂਪ ਦਿੱਤਾ। ਜਿ਼ਲ੍ਹਾ ਚੋਣ ਅਫ਼ਸਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੀ.ਐਲ.ਓ ਸ੍ਰੀ ਕਰਮਜੀਤ ਸਿੰਘ ਨੇ ਉਨ੍ਹਾਂ ਨੂੰ ਪ੍ਰਸਾਸ਼ਨ ਵਲੋਂ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਅਤੇ ਵਿਸ਼ੇਸ ਹੋਣ ਦਾ ਅਹਿਸਾਸ ਕਰਵਾਇਆ। ਜਿਕਰਯੋਗ ਹੈ ਕਿ ਜਸਵੰਤ ਕੌਰ, ਮਹਿੰਦਰ ਕੌਰ (ਦੋਵੇ ਭੈਣਾ) ਹਨ ਉਨ੍ਹਾਂ ਕਿਹਾ ਕਿ ਜੀਵਨ ਵਿਚ ਅਨੇਕਾ ੳਤਰਾਅ ਚੜਾਅ ਵੇਖੇ ਹਨ ਪਰ ਇਸ ਵਾਰ ਪ੍ਰਸਾਸ਼ਨ ਵੱਲੋਂ ਬਹੁਤ ਹੀ ਬੇਹਤਰ ਇਤੇਜਾਮ ਕੀਤੇ ਹਨ ਜੋ ਕਿ ਸਲਾਘਾਯੋਗ ਹਨ।ਸ੍ਰੀ ਉਜਾਗਰ ਸਿੰਘ ਨੇ ਕਿਹਾ ਕਿ ਅੰਗਰੇਜਾਂ ਦਾ ਰਾਜ ਵੀ ਵੇਖਿਆ ਤੇ ਲੋਕਤੰਤਰ ਦੀ ਅਜਾਦ ਫਿਜਾ ਵਿੱਚ ਵੀ ਸਾਇਦ ਇਸੇ ਲਈ ਉਹ ਹਰ ਚੋਣ ਵਿਚ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਲੋਕਤੰਤਰ ਵਿਚ ਮਿਲੇ ਵੋਟ ਦੇ ਅਧਿਕਾਰ ਦੀ ਪ੍ਰਾਪਤੀ ਲਈ ਸਾਡੇ ਦੇਸ਼ ਦੇ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ।