ਮੁੱਖ ਮੰਤਰੀ ਨਾਇਬ ਸਿੰਘ ਨੇ ਕੀਤੀ ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਦੀ ਪਰਿਯੋਜਨਾਵਾਂ ਦੀ ਸਮੀਖਿਆ
ਦਿੱਤੇ ਸਖਤ ਨਿਰਦੇਸ਼, ਤੈਅ ਸਮੇਂਸੀਮਾ ਵਿਚ ਪੂਰੀ ਕਰਨ ਪਰਿਯੋਜਨਾਵਾਂ, ਕਿਸੇ ਤਰ੍ਹਾ ਦੀ ਢਿੱਲ ਨਹੀਂ ਹੋਵੇਗੀ ਬਰਦਾਸ਼ਤ
ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਅਤੇ ਖੇਤੀਹਰ ਮਜਦੂਰਾਂ ਦੇ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਕਿਸਾਨ ਅਤੇ ਖੇਤੀਹਰ ਮਜਦੂਰ ਜੀਵਨ ਸੁਰੱਖਿਆ ਯੋਜਨਾ ਵਿਚ ਉਮਰ ਸੀਮਾ ਨੂੰ ਖਤਮ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਹੁਣ 10 ਸਾਲ ਤੋਂ ਘੱਟ ਉਮਰ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੀ ਯੋਜਨਾ ਦੇ ਤਹਿਤ ਲਾਭ ਮਿਲ ਸਕੇਗਾ।ਇਸ ਯੋਜਨਾ ਦੇ ਤਹਿਤ ਕਿਸਾਨਾਂ, ਖੇਤੀਹਰ ਮਜਦੂਰਾਂ, ਮਾਰਕਿਟ ਯਾਰਡ ਵਿਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਖੇਤੀਬਾੜੀ ਮਸ਼ੀਨਰੀ 'ਤੇ ਕੰਮ ਕਰਨ ਦੌਰਾਨ ਮੌਤ ਜਾਂ ਅੰਗਹਾਨੀ ਹੋਣ 'ਤੇੇ 37,500 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਫੈਸਲਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਖੇਤੀਬਾੜੀ ਅਤੇ ਕਿਸਾਨ ਭਲਾਈ , ਬਾਗਬਾਨੀ ਵਿਪਾਗ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗਠ ਬੋਰਡ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਬਿੰਦੂਵਾਰ ਸਾਰੀ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਵਿਸਤਾਰ ਦਿਸ਼ਾ-ਨਿਰਦੇਸ਼ ਦਿੱਤੇ। ਸ੍ਰੀ ਨਾਇਬ ਸਿੰਘ ਨੈ ਅਧਿਕਾਰੀਆਂ ਨੁੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੀ ਪਰਿਯੋਜਨਾਵਾਂ ਨੂੰ ਤੈਅ ਸਮੇਂ ਵਿਚ ਪੂਰਾ ਕੀਤਾ ਜਾਵੇ। ਕਿਸੇ ਵੀ ਪੱਧਰ 'ਤੇ ਕਿਸੇ ਵੀ ਤਰ੍ਹਾ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਉਣ ਵਾਲੀ 15 ਜੁਲਾਈ ਤੋਂ ਕਾਲਕਾ ਵਿਚ ਸੇਬ ਮੰਡੀ ਵਿਚ ਵੀ ਕੰਮ ਸ਼ੁਰੂ ਕੀਤਾ ਜਾਵੇ।
ਸੂਬੇ ਦੀ 40 ਮੰਡੀਆਂ ਵਿਚ ਚੱਲ ਰਹੀ ਅਟੱਲ ਮਜਦੂਰ ਕੈਂਟੀਨ, ਸਿਰਫ 10 ਰੁਪਏ ਵਿਚ ਮਿਲ ਰਿਹਾ ਹੈ ਪੋਸ਼ਟਿਕ ਭੋਜਨ
ਮੀਟਿੰਗ ਵਿਚ ਦਸਿਆ ਗਿਆ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਸੂਬੇ ਦੀ 40 ਮੰਡੀਆਂ ਵਿਚ ਅਟੱਲ ਮਜਦੂਰ ਕੈਂਟੀਨ ਚਲਾਈ ਜਾ ਰਹੀ ਹੈ। ਇੰਨ੍ਹਾਂ ਕੈਂਟੀਨਾਂ ਵਿਚ ਕੋਈ ਵੀ ਨਾਗਰਿਕ ਵਿਸ਼ੇਸ਼ਕਰ ਕਿਸਾਨ ਤੇ ਮਜਦੂਰ ਸਿਰਫ 10 ਰੁਪਏ ਵਿਚ ਪੇਟ ਭਰ ਭੋਜਨ ਕਰ ਸਕਦੇ ਹਨ। ਪਹਿਲਾਂ ਇਹ ਕੈਂਟੀਨ ਸੀਜਨ ਦੇ ਅਨੁਸਾਰ ਚਲਾਈ ਜਾਂਦੀ ਸੀ, ਪਰ ਪਿਛਲੇ 4 ਮਹੀਨੇ ਤੋਂ ਹੁਣ ਇਹ ਕੈਂਟੀਨ ਪੂਰੇ ਸਾਲ ਦੇ ਲਈ ਚਲਾਈ ਜਾ ਰਹੀ ਹੈ।
ਅੰਤਰਵਿਭਾਗੀ ਮਾਮਲਿਆਂ ਦੇ ਹੱਲ ਲਈ ਪੀਐਮ ਗਤੀ ਸ਼ਕਤੀ ਦੀ ਤਰਜ 'ਤੇ ਬਣੇਗਾ ਹਰਿਆਣਾ ਗਤੀ ਸ਼ਕਤੀ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਈ ਪਰਿਯੋਜਨਾਵਾਂ ਜਮੀਨ ਦੀ ਉਪਲਬਧਤਾ ਨਾ ਹੋਣ ਜਾਂ ਹੋਰ ਵਿਭਾਗ ਤੋਂ ਮੰਜੂਰੀ ਨਾ ਮਿਲਣ ਦੇ ਕਾਰਨ ਦੇਰੀ ਨਾਲ ਲਾਗੂ ਹੁੰਦੀਆਂ ਹਨ। ਅਜਿਹੇ ਸਾਰੇ ਮਾਮਲਿਆਂ ਦੇ ਹੱਲ ਲਈ ਪੀਐਮ ਗਤੀ ਸ਼ਕਤੀ ਦੀ ਤਰਜ 'ਤੇ ਸੂਬੇ ਵਿਚ ਵੀ ਹਰਿਆਣਾ ਗਤੀ ਸ਼ਕਤੀ ਬਣਾਇਆ ਜਾਵੇ। ਸਾਰੇ ਵਿਭਾਗਾਂ ਨੂੰ ਇਸ ਇਕ ਪਲੇਟਫਾਰਮ 'ਤੇ ਲਿਆਇਆ ਜਾਵੇ ਤਾਂ ਜੋ ਅਜਿਹੀ ਜੋ ਵੀ ਪਰਿਯੋਜਨਾਵਾਂ ਹੋਣ, ਜਿੱਥੇ ਇਕ ਤੋਂ ਵੱਧ ਵਿਭਾਗ ਸ਼ਾਮਿਲ ਹੋਣ, ਉਹ ਆਪਣੇ ਮਾਮਲਿਆਂ ਦਾ ਤੁਰੰਤ ਹੱਲ ਕਰਨ। ਨਾਲ ਹੀ , ਜਿਲ੍ਹਾ ਡਿਪਟੀ ਕਮਿਸ਼ਨਰ ਪੱਧਰ ਦੇ ਮੁਦਿਆਂ ਨੂੰ ਵੀ ਹਰਿਆਣਾ ਗਤੀ ਸ਼ਕਤੀ ਵਿਚ ਸੁਣਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਕੱਢਿਆ ਜਾਵੇਗਾ।
5 ਕਰਮ ਦੇ ਸਾਰੇ ਰਸਤਿਆਂ ਨੂੰ ਇਕੱਠੇ ਕੀਤਾ ਜਾਵੇ ਪੱਕਾ
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿਚ ਖੇਤਾਂ ਨੂੰ ਜਾਣ ਵਾਲੇ 5 ਕਰਮ ਦੇ ਵੱਧ ਤੋਂ ਵੱਧ ਰਸਤਿਆਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ। ਜਿੱਥੇ 5 ਕਰਮ ਦੇ ਰਸਤਿਆਂ ਦੀ ਚੌੜਾਈ ਵਿਚੋਂ ਵਿਚ ਘੱਟ ਹੈ, ਅਜਿਹੇ ਲਗਭਗ 490 ਕਿਲੋਮੀਟਰ ਲੰਬਾਈ ਦੇ ਰਸਤੇ ਬਾਕੀ ਹਨ, ਜਿਨ੍ਹਾਂ ਨੂੰ ਪੱਕਾ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਕ ਪ੍ਰੋਜੈਕਟ ਬਣਾ ਕੇ ਅਜਿਹੇ ਬਚੇ ਹੋਏ ਸਾਰੇ 5 ਕਰਮ ਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ, ਮੰਡੀ ਬੋਰਡ ਦੀ ਜੋ ਵੀ ਸੜਕਾਂ ਖਰਾਬ ਹਨ, ਉਨ੍ਹਾਂ ਦੀ ਵਿਸ਼ੇਸ਼ ਮੁਰੰਮਤ ਕਰਾਈ ਜਾਵੇ। 10 ਦਿਨਾਂ ਵਿਚ ਸਮੂਚੀ ਪਲਾਨਿੰਗ ਕਰ ਕੇ ਟੈਂਡਰ ਪ੍ਰਕ੍ਰਿਆ ਪੂਰੀ ਕੀਤੀ ਜਾਵੇ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਹਰਿਆਣਾ ਕੌਮਾਂਤਰੀ ਬਾਗਬਾਨੀ ਮਾਰਕਟਿੰਗ ਨਿਗਮ ਗਨੌਰ ਦੇ ਪ੍ਰਬੰਧ ਨਿਦੇਸ਼ਕ ਜੇ ਗਣੇਸ਼ਨ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੁਜਾ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਬਾਗਬਾਨੀ ਵਿਭਾਗ ਦੇ ਮਹਾਨਿਦੇਸ਼ਕ ਅਰਜੁਨ ਸਿੰਘ ਸੈਨੀ ਅਤੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੇ ਮਲਹੋਤਰਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।