ਮੁੱਖ ਮੰਤਰੀ ਕਿਸਾਨ ਅਤੇ ਖੇਤੀਹਰ ਮਜਦੂਰ ਜੀਵਨ ਸੁਰੱਖਿਆ ਯੋਜਨਾ 'ਤੇ 7 ਸਾਲਾਂ ਵਿਚ ਲਾਭਕਾਰਾਂ ਨੂੰ ਵੰਡੇ ਗਏ 134 ਕਰੋੜ ਰੁਪਏ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਐਲਾਨ ਕੀਤਾ ਹੈ ਕਿ ਪਿੰਜੌਰ ਵਿਚ ਸੇਬ (ਫੱਲ) ਅਤੇ ਸਬਜੀ ਮੰਡੀ 15 ਜੁਲਾਈ, 2024 ਨੂੰ ਚਾਲੂ ਹੋ ਜਾਵੇਗੀ। ਸੇਬ ਵੇਚਣ ਲਈ ਮੰਡੀ ਵਿਚ ਸਾਰੀ ਬੁਨਿਆਦੀ ਸਹੂਲਤਾਂ 15 ਜੁਲਾਈ ਤੋਂ ਪਹਿਲਾਂ ਉਪਲਬਧ ਕਰਾਈਆਂ ਜਾਣਗੀਆਂ, ਜਿਸ ਨਾਲ ਵਿਕਰੇਤਾਵਾਂ ਨੂੰ ਵੱਧ ਥਾਂ ਮਿਲੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਇੱਥੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਦੀ ਅਗਵਾਈ ਕਰਦੇ ਹੋਏ ਪੂਰੇ ਸੂਬੇ ਵਿਚ ਖੇਤੀਬਾੜੀ ਬਾਜਾਰਾਂ ਚਲਾਉਣ ਦੀ ਕੁਸ਼ਲਤਾ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਮਹਤੱਵਪੂਰਨ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਕਿਸਾਨ ਅਤੇ ਖੇਤੀਹਰ ਮਜਦੂਰ ਜੀਵਨ ਸੁਰੱਖਿਆ ਯੋਜਨਾ ਦੀ ਉਮਰ ਸੀਮਾ 75 ਸਾਲ ਤਕ ਵਧਾਈ
ਮੁੱਖ ਮੰਤਰੀ ਖੇਤੀਬਾੜੀ ਕੰਮ ਦੌਰਾਨ ਲਾਭਕਾਰ ਪੀੜਤਾਂ ਦੇ ਲਈ ਮੁੱਖ ਮੰਤਰੀ ਕਿਸਾਨ ਅਤੇ ਖੇਤੀਹਰ ਮਜਦੂਰ ਜੀਵਨ ਸੁਰੱਖਿਆ ਯੋਜਨਾ ਤਹਿਤ ਉਮਰ ਯੋਗਤਾ 65 ਸਾਲ ਤੋਂ ਵੱਧਾ ਕੇ 75 ਸਾਲ ਕਰਨ ਦਾ ਐਲਾਨ ਕੀਤਾ ਹੈ। ਬਿਜਲੀ ਡਿੱਗਣ ਨਾਲ ਹੋਰ ਵਾਲੀ ਮੌਤ , ਪਸ਼ੂ-ਸਬੰਧੀ ਦੁਰਘਟਨਾਵਾਂ ਅਤੇ ਟਿਯੂਬਵੈਲਾਂ ਤੋਂ ਜਹਿਰੀਲੀ ਗੈਸ ਦੇ ਰਿਸਾਵ ਨੂੰ ਸ਼ਾਮਿਲ ਕਰ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ। ਵਿਭਾਗ ਨੇ ਪਿਛਲੇ 7 ਸਾਲਾਂ ਵਿਚ ਯੋਜਨਾ ਤਹਿਤ ਲਾਭਕਾਰਾਂ ਨੂੰ 134 ਕਰੋੜ ਰੁਪਏ ਵੰਡੇ ਹਨ।
ਇਸ ਯੋਜਨਾ ਦੇ ਦਾਇਰੇ ਵਿਚ ਆਉਣ ਵਾਲੇ ਦਾਵੇਦਾਰਾਂ ਵਿਚ ਮੌਤ ਦੀ ਸਥਿਤੀ ਵਿਚ ਮੁਆਵਜਾ 5,00,000 ਰੁਪਏ, ਰੀੜ ਦੀ ਹੱਡੀ ਟੁੱਟਣ ਜਾਂ ਹੋਰ ਕਾਰਣਾਂ ਨਾਲ ਹੋਈ ਸਥਾਂਈ ਵਿਕਲਾਂਗਤਾ ਲਈ ਸਹਾਇਤਾ ਰਕਮ 2,50,000 ਰੁਪਏ, ਦੋ ਅੰਗਾਂ ਦੇ ਵਿਛੇਦਨ ਜਾਂ ਸਥਾਈ ਗੰਭੀਰ ਸੱਟ ਦੇ ਮਾਮਲੇ ਵਿਚ 1,87,500 ਰੁਪਏ, ਸਥਾਈ ਗੰਭੀਰ ਸੱਟ ਜਾਂ ਇਕ ਅੰਗ ਦੇ ਵਿਛੇਦਨ ਲਈ ਅਤੇ ਜਿੱਥੇ ਚਾਰ ਉੰਗਲੀਆਂ ਦੇ ਵਿਛੇਦਨ ਨੁੰ ਇਕ ਅੰਗ ਦੇ ਨੁਕਸਾਨ ਦੇ ਬਰਾਬਰ ਮੰਨਿਆ ਜਾਂਦਾ ਹੈ, ਉਸ ਦੇ ਲਈ ਮੁਆਵਜਾ 1,25,000 ਰੁਪਏ, ਜੇਕਰ ਪੂਰੀ ਉਂਗਲੀ ਕੱਟ ਜਾਂਦੀ ਹੈ, ਤਾਂ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ 75,000 ਰੁਪਏ ਉਂਗਲੀ ਦੇ ਆਂਸ਼ਿਕ ਵਿਛੇਦਨ ਲਈ, ਵਿੱਤੀ ਸਹਾਇਤਾ 37,500 ਰੁਪਏ ਕੀਤੀ ਗਈ ਹੈ।
ਵਿਵਾਦਾਂ ਦਾ ਹੱਲ ਯੋਜਨਾ ਦੀ ਮਿੱਤੀ ਨੂੰ ਨਵੇਂ ਸੋਧਾਂ ਦੇ ਨਾਲ 30 ਸਤੰਬਰ ਤਕ ਵਧਾਇਆ
ਮੀਟਿੰਗ ਦੌਰਾਨ ਵਿਵਾਦਾਂ ਦਾ ਹੱਲ ਯੋਜਨਾ ਨੂੰ ਨਵੇਂ ਸੋਧਾਂ ਦੇ ਨਾਲ 30 ਸਤੰਬਰ, 2024 ਤਕ ਵਧਾਇਆ ਜਾਵੇਗਾ। ਪੁਰਾਣੇ ਮਾਮਲਿਆਂ ਵਿਚ ਕਿਸਤ ਭੁਗਤਾਨ ਲਈ 20 ਦਿਨਾਂ ਦੀ ਛੋਟ ਸਮੇਂ ਦਿੱਤਾ ਜਾਵੇਗਾ, ਜੇਕਰ ਇਸ ਸਮੇਂ ਦੇ ਅੰਦਰ ਭੁਗਤਾਨ ਕੀਤਾ ਜਾਂਦਾ ਹੈ ਤਾਂ ਅਜਿਹੇ ਅਲਾਟੀਆਂ ਨੂੰ ਸਜਾ ਤੋਂ ਛੋਟ ਦਿੱਤੀ ਜਾਵੇਗੀ। ਅਜਿਹੇ ਮਾਮਲਿਆਂ ਵਿਚ ਜਿੱਥੇ ਬਕਾਇਆ ਰਕਮ ਪਲਾਟ ਦੇ ਮੌਜੂਦਾ ਬਾਜਾਰ ਮੁੱਲ ਤੋਂ ਵੱਧ ਹੈ ਤਾਂ ਨਵੀਂ ਨੀਲਾਮੀ ਦੇ ਨਾਲ ਪਲਾਟ ਨੁੰ ਫਿਰ ਤੋਂ ਸ਼ੁਰੂ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਜਾਵੇਗਾ। ਰਾਖਵਾਂ ਮੁੱਲ ਤੋਂ ਕੋਈ ਵੀ ਵੱਧ ਰਕਮ ਪੁਰਾਣੇ ਅਲਾਟੀ ਅਤੇ ਵਿਭਾਗ ਦੇ ਵਿਚ ਸਮਾਨ ਰੂਪ ਨਾਲ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, 20 ਮਾਰਚ, 2000 ਤੋਂ ਪਹਿਲਾਂ ਕੀਤੇ ਗਏ ਬਿਨਿਆਂ ਦੇ ਲਈ, ਜਿੱਥੇ ਚੱਕਰਵਾਧਾ ਵਿਆਜ ਲਗਾਇਆ ਗਿਆ ਸੀ ਵਿਆਜ ਨੂੰ ਹੁਣ ਸਧਾਰਣ ਵਿਆਜ ਵਿਚ ਬਦਲ ਦਿੱਤਾ ਜਾਵੇਗਾ, ਅਤੇ ਭੁਗਤਾਨ ਰਕਮ ਪੁਨਰਗਣਨਾ ਕੀਤੀ ਜਾਵੇਗੀ। ਵਿਵਾਦਾਂ ਦਾ ਹੱਲ ਯੋਜਨਾ ਦਾ ਲਾਭ ਇੰਨ੍ਹਾਂ ਸੋਧ ਰਕਮਾਂ 'ਤੇ ਵੀ ਲਾਗੂ ਹੋਵੇਗਾ।
ਸੱਤ ਨਵੀਂ ਅਟੱਲ ਮਜਦੂਰ ਕੈਂਟੀ ਖੁਲਣਗੀਆਂ
ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦਸਿਆ ਕਿ 7 ਨਵੀਂ ਅਟੱਲ ਕਿਸਾਨ ਮਜਦੂਰ ਕੈਂਟੀਨ ਖੋਲੀ ਜਾਣਗੀਆਂ, ਪਹਿਲਾਂ ਤੋਂ ਚੱਲ ਰਹੀ 40 ਕੈਂਟੀਨਾਂ ਨੂੰ ਮਿਲਾ ਕੇ 47 ਕੈਂਟੀਨ ਹੋ ਜਾਣਗੀਆਂ। ਬੁਨਿਆਦੀ ਢਾਂਚੇ ਵਿਚ ਸੁਧਾਰ ਲਈ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਾਰੀ ਜਰੂਰੀ ਸਹੂਲਤਾਂ ਜਿਵੇਂ ਕਿ ਕਵਰ ਕੀਤੇ ਗਏ ਸ਼ੈਡ, ਪਲੇਟਫਾਰਮ ਅਤੇ ਜਲ ਨਿਕਾਸੀ ਪ੍ਰਣਾਲੀਆਂ ਦੀ ਮੁਰੰਮਤ ਆਦਿ ਕੰਮ ਅਗਲੇ ਖਰੀਫ ਸੀਜਨ ਤੋਂ ਪਹਿਲਾਂ ਪੂਰਾ ਕਰ ਲਏ ਜਾਣ। ਇਸ ਤੋਂ ਇਲਾਵਾ, 30 ਜੂਨ ਤਕ ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਇਸ ਪਰਿਯੋਜਨਾ ਤਹਿਤ 384 ਸੜਕਾਂ ਦੀ ਮੁਰੰਮਤ 'ਤੇ 240 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਈ ਤਰ੍ਹਾ ਨਾਲ 702 ਕਿਲੋਮੀਟਰ ਤਕ ਲੰਬੀ 284 ਸੜਕਾਂ 'ਤੇ 353 ਕਰੋੜ ਰੁਪਏ ਖਰਚ ਕੀਤੇ ਜਾਣਗੇ।