ਰਾਜਸਭਾ ਸਾਂਸਦ ਸੁਭਾਸ਼ ਬਰਾਲਾ ਨੇ ਕੀਤੀ ਪ੍ਰੋਗ੍ਰਾਮ ਦੀ ਅਗਵਾਈ
ਚੰਡੀਗੜ੍ਹ : ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਸਫਾਈ ਵਿਵਸਥਾ ਵਿਚ ਬਹੁਤ ਜਲਦੀ ਸੁਧਾਰ ਦੇਖਣ ਨੁੰ ਮਿਲੇਗਾ। ਗੁਰੂਗ੍ਰਾਮ ਦਾ ਕੂੜਾ ਚੁੱਕਣ ਵਾਲੀ ਕੰਪਨੀ ਇਕੋ ਗ੍ਰੀਨ ਦਾ ਟੇਂਡਰ ਸੂਬਾ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣ ਦੌਰਾਨ ਮੈਨੂੰ ਸੂਬਾ ਸਰਕਾਰ ਤੋਂ ਉਪਰੋਕਤ ਮੰਗ ਰੱਖੀ ਸੀ। ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸ਼ਨ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਸੰਯੁਕਤ ਟੀਮ ਬਣਾ ਕੇ ਆਮਜਨਤਾ ਨੂੰ ਬਿਹਤਰ ਵਾਤਾਵਰਣ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਸਬੰਧਿਤ ਅਧਿਕਾਰੀਆਂ ਨੁੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਫਾਈ ਵਿਵਸਥਾ ਨੂੰ ਲੈ ਕੇ ਆਮਜਨਤਾ ਦੀ ਜੋ ਵੀ ਸ਼ਿਕਾਇਤਾਂ ਮਿਲਣ ਉਨ੍ਹਾਂ ਦਾ ਪ੍ਰਾਥਮਿਕਤਾ ਨਾਲ ਹੱਲ ਕਰਨ ਬਾਅਦ ਉਸ ਦਾ ਫੀਡਬੈਕ ਵੀ ਲੈਣ। ਕੇਂਦਰੀ ਮੰਤਰੀ ਅੱਜ ਗੁਰੂਗ੍ਰਾਮ ਦੇ ਸੈਕਟਰ-10 ਵਿਚ ਬਤੌਰ ਮੁੱਖ ਮਹਿਮਾਨ ਬੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਦੀ ਅਗਵਾਈ ਰਾਜਸਭਾ ਸਾਂਸਦ ਸੁਭਾਸ਼ ਬਰਾਲ ਵੱਲੋਂ ਕੀਤੀ ਗਈ।
ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿਚ ਜਾਮ ਤੋਂ ਨਿਜਾਤ ਦਿਵਾਉਣ ਲਈ ਇਕ ਪਾਸ ਜਿੱਥੇ ਸੜਕਾਂ ਤੇ ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਹੈ। ਉੱਥੇ ਪੁਰਾਣੇ ਗੁਰੂਗ੍ਰਾਮ ਨੂੰ ਮੈਟਰੋ ਨਾਲ ਜੋੜਨ ਦਾ ਕੰਮ ਵੀ ਧਰਾਤਲ 'ਤੇ ਪ੍ਰਗਤੀ 'ਤੇ ਹੈ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਸ਼ਵ ਪੱਧਰ 'ਤੇ ਮਿਲੇਨੀਅਮ ਸਿਟੀ ਦੀ ਪਹਿਚਾਣ ਰੱਖਣ ਵਾਲੇ ਗੁਰੂਗ੍ਰਾਮ ਸ਼ਹਿਰ ਨੂੰ ਅਗਲੇ ਪੰਜ ਸਾਲਾਂ ਵਿਚ ਇਕ ਕੌਮਾਂਤਰੀ ਸ਼ਹਿਰ ਦੀ ਸਹੂਲਤਾਂ ਵੀ ਮਿਲਣਗੀਆਂ। ਕੇਂਦਰੀ ਮੰਤਰੀ ਨੇ ਇਸ ਮੌਕੇ 'ਤੇ ਭਵਨ ਨਿਰਮਾਣ ਵਿਚ ਆਰਥਕ ਰੂਪ ਨਾਲ ਸਹਿਯੋਗ ਕਰਨ ਵਾਲੇ ਮਾਣਯੋਗ ਨੁੰ ਮੋਮੇਂਟੋ ਦੇ ਕੇ ਸਨਮਾਨਿਤ ਵੀ ਕੀਤਾ।
ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਰਾਜਸਭਾ ਸਾਂਸਦ ਸੁਭਾਸ਼ ਬਰਾਲਾ ਨੇ ਕਿਹਾ ਕਿ ਇਸ ਤਰ੍ਹਾ ਦੀ ਸੰਸਥਾਵਾਂ ਸਾਡੀ ਵਸੂਧੇਵ ਕੁਟੁੰਬਕਮ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦੇ ਇੰਨ੍ਹਾਂ ਯਤਨਾਂ ਨਾਲ ਸਮਾਜ ਯਕੀਨੀ ਰੂਪ ਨਾਲ ਅੱਗੇ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਹਰਿਆਣਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਸਮਾਜਿਕ ਸਮਰਸਤਾ ਦੇ ਪ੍ਰਤੀਕ ਸਾਰੇ ਵਰਗਾਂ ਦੇ ਮਹਾਪੁਰਸ਼ਾਂ ਦੀ ਜੈਯੰਤੀਆਂ ਨੂੰ ਸਰਕਾਰ ਦੇ ਪੱਧਰ 'ਤੇ ਮਨਾਇਆ ਜਾਂਦਾ ਹੈ।