ਚੰਡੀਗੜ੍ਹ : ਹਰਿਆਣਾ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਰਾਜ ਦੇ ਸਾਰੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਸੈਸ਼ਨ 2024-25 ਲਈ ਵੱਖ-ਵੱਖ ਇੰਜੀਨੀਅਰਿੰਗ ਅਤੇ ਗੈਰ-ਇੰਜੀਨੀਅਰਿੰਗ ਪੇਸ਼ੇ ਵਿਚ ਦਾਖਲੇ ਤਹਿਤ ਆਨਲਾਇਨ ਬਿਨੈ ਮੰਗੇ ਹਨ। ਬਿਨੈ ਵਿਭਾਗ ਦੇ ਪੋਰਟਲ www.admissions.itiharyana.gov.in 'ਤੇ 21 ਜੂਨ, 2024 ਤਕ ਮੰਜੂਰ ਕੀਤੇ ਜਾਣਗੇ। ਇਥ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵੱਖ-ਵੱਖ ਦਾਖਲਾ ਪੜਾਆਂ ਤਹਿਤ ਮੈਰਿਟ ਐਂਡ ਸੀਟ ਅਲਾਟਮੈਂਟ ਜਾਰੀ ਹੋਣ ਦੇ ਪੂਰਨ ਪ੍ਰੋਗ੍ਰਾਮ ਬਾਰੇ ਸੂਚਨਾ ਦਾਖਲਾ ਵੈਬਸਾਇਟ 'ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਊਮੀਦਵਾਰਾਂ ਨੂੰ ਅਪੀਲ ਹੈ ਕਿ ਉਹ ਅਪਡੇਟ ਲਈ ਦਾਖਲਾ ਸਾਇਟ ਦਾ ਨਿਯਮਤ ਰੂਪ ਨਾਲ ਅਵਲੋਕਨ ਕਰਦੇ ਰਹਿਣ। ਉਮੀਦਵਾਰਾਂ ਨੂੰ ਵਿਦਿਅਕ ਯੋਜਗਤਾ, ਰਾਖਵਾਂ ਅਤੇ ਸਥਾਂਈ ਨਿਵਾਸੀ ਆਦਿ ਮੂਲ ਪ੍ਰਮਾਣ ਪੱਤਰਾਂ ਦੀ ਸਕੈਨਡ ਕਾਪੀਆਂ ਦਾਖਲਾ ਫਾਰਮ ਦੇ ਨਾਲ ਜਰੂਰਤ ਅਨੁਸਾਰ ਅਪੋਲਡ ਕਰਨੀ ਹੋਵੇਗੀ। ਦਾਖਲੇ ਦੇ ਲਈ ਇਛੁੱਕ ਬਿਨੈਕਾਰਾਂ ਦੇ ਕੋਲ ਨਿਜੀ ਈ-ਮੇਲ ਆਈਡੀ, ਨਿਜੀ ਮੋਬਾਇਲ ਨੰਬਰ, ਪਰਿਵਾਰ ਪਹਿਚਾਣ ਪੱਤਰ ਤੇ ਆਧਾਰ ਨੰਬਰ ਹੋਣਾ ਜਰੂਰੀ ਹੈ ਅਤੇ ਅਜਿਹੇ ਬਿਨੈਕਾਰ ਹੀ ਬਿਨੇ ਦੇ ਯੋਗ ਹੋਣਗੇ। ਉਨ੍ਹਾਂ ਨੇ ਦਸਿਆ ਕਿ ਦਾਖਲਾ ਨਾਲ ਸਬੰਧਿਤ ਦਿਸ਼ਾ-ਨਿ+ਦੇਸ਼ਾਂ ਪ੍ਰੋਸਪੈਕਟਸ, ਸੰਸਥਾਨਾਂ ਦੀ ਸੂਚੀ ਅਤੇ ਦਾਖਲੇ ਲਈ ਉਪਲਬਧ ਸੰਸਥਾਵਾਰ ਸੀਟਾਂ ਬਾਰੇ ਸੂਚਨਾ ਵੈਬਸਾਇਟ 'ਤੇ ਉਪਲਬਧ ਹੋਵੇਗੀ।